‘ਰਾਮਸੇਤੂ’ ਦੀ ਸ਼ੂਟਿੰਗ ਹੋਈ ਪੂਰੀ, ਇਸ ਸਾਲ ਦੀਵਾਲੀ ’ਤੇ ਹੋਵੇਗੀ ਰਿਲੀਜ਼

Tuesday, Feb 01, 2022 - 10:33 AM (IST)

‘ਰਾਮਸੇਤੂ’ ਦੀ ਸ਼ੂਟਿੰਗ ਹੋਈ ਪੂਰੀ, ਇਸ ਸਾਲ ਦੀਵਾਲੀ ’ਤੇ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਆਧਿਕਾਰਕ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਫ਼ਿਲਮ ‘ਰਾਮਸੇਤੁ’ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਅਕਸ਼ੇ ਨੇ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ‘ਰਾਮਸੇਤੂ’ ਨੂੰ ਬਣਾਉਣ ਲਈ ਵਾਨਰ ਸੈਨਾ ਤੇ ਉਨ੍ਹਾਂ ਦੀ ਫ਼ਿਲਮ ਦੀ ਸੈਨਾ ਪੂਰੀ ਟੀਮ ਨਾਲ ਜਸ਼ਨ ਮਨਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ੋਅ ’ਚ ਪਹੁੰਚੀ ਦੀਪਿਕਾ ਪਾਦੁਕੋਣ ਲਈ ਕਪਿਲ ਸ਼ਰਮਾ ਨੇ ਗੀਤ ਗਾ ਕੇ ਦਿਖਾਇਆ ਪਿਆਰ (ਵੀਡੀਓ)

ਅਕਸ਼ੇ ਨੇ ਕੈਪਸ਼ਨ ’ਚ ਲਿਖਿਆ, ‘ਮੈਂ ਫ਼ਿਲਮ ਬਣਦੇ ਸਮੇਂ ਬਹੁਤ ਕੁਝ ਸਿੱਖਿਆ ਹੈ, ਇੰਝ ਮੰਨ ਲਓ ਕਿ ਮੁੜ ਤੋਂ ਸਕੂਲ ਜਾਣ ਵਰਗਾ ਸੀ। ਬੜੀ ਮਿਹਨਤ ਕੀਤੀ ਹੈ ਅਸੀਂ ਸਾਰਿਆਂ ਨੇ, ਬਸ ਤੁਹਾਡਾ ਪਿਆਰ ਚਾਹੀਦਾ ਹੈ।’

ਦੱਸ ਦੇਈਏ ਕਿ ਫ਼ਿਲਮ ਦਾ ਮਹੂਰਤ ਸ਼੍ਰੀ ਰਾਮਨਗਰੀ ਅਯੋਧਿਆ ’ਚ ਹੋਇਆ ਸੀ। ਫ਼ਿਲਮ ‘ਰਾਮਸੇਤੂ’ ’ਚ ਅਕਸ਼ੇ ਪੁਰਾਤਤਵ ਅਧਿਕਾਰੀ ਦੀ ਭੂਮਿਕਾ ਨਿਭਾਅ ਰਹੇ ਹਨ। ਨਾਲ-ਨਾਲ ਜੈਕਲੀਨ ਫਰਨਾਂਡੀਜ਼ ਤੇ ਨੁਸਰਤ ਭਰੂਚਾ ਵੀ ਮੁੱਖ ਕਿਰਦਾਰਾਂ ’ਚ ਨਜ਼ਰ ਆਉਣਗੇ।

 
 
 
 
 
 
 
 
 
 
 
 
 
 
 

A post shared by Akshay Kumar (@akshaykumar)

ਅਭਿਸ਼ੇਕ ਸ਼ਰਮਾ ਵਲੋਂ ਲਿਖਤੀ ਤੇ ਨਿਰਦੇਸ਼ਿਤ, ਕੇਪ ਆਫ ਗੁੱਡ ਫਿਲਮਜ਼ ਵਲੋਂ ਪੇਸ਼ ਸਵਰਗਵਾਸੀ ਅਰੁਣਾ ਭਾਟੀਆ, ਵਿਕਰਮ ਮਲਹੋਤਰਾ ਵਲੋਂ ਨਿਰਮਿਤ ਫ਼ਿਲਮ ਦੇ ਰਚਨਾਤਮਕ ਨਿਰਮਾਤਾ ਡਾ. ਚੰਦਰਪ੍ਰਕਾਸ਼ ਦਿਵੇਦੀ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News