‘RRR’ ਦੇ ਸੁਪਰਸਟਾਰ ਰਾਮ ਚਰਨ ਨੇ ‘Pushpa’ ਦੇ ਡਾਇਰੈਕਟਰ ਸੁਕੁਮਾਰ ਨਾਲ ਮਿਲਾਇਆ ਹੱਥ, ਹੋਵੇਗਾ ਵੱਡਾ ਧਮਾਕਾ

Tuesday, Nov 29, 2022 - 10:32 AM (IST)

‘RRR’ ਦੇ ਸੁਪਰਸਟਾਰ ਰਾਮ ਚਰਨ ਨੇ ‘Pushpa’ ਦੇ ਡਾਇਰੈਕਟਰ ਸੁਕੁਮਾਰ ਨਾਲ ਮਿਲਾਇਆ ਹੱਥ, ਹੋਵੇਗਾ ਵੱਡਾ ਧਮਾਕਾ

ਮੁੰਬਈ (ਬਿਊਰੋ)– ‘ਆਰ. ਆਰ. ਆਰ.’ ਦੇ ਸੁਪਰਸਟਾਰ ਰਾਮ ਚਰਨ ਦੀ ਅਦਾਕਾਰੀ ਦੇ ਕਰੋੜਾਂ ਪ੍ਰਸ਼ੰਸਕ ਹਨ। ਉਥੇ ਬਲਾਕਬਸਟਰ ਫ਼ਿਲਮ ‘ਪੁਸ਼ਪਾ’ ਦੇਣ ਵਾਲੇ ਡਾਇਰੈਕਟਰ ਸੁਕੁਮਾਰ ਦਾ ਸਾਊਥ ’ਚ ਵੱਡਾ ਰੁਤਬਾ ਹੈ।

ਹੁਣ ਇਨ੍ਹਾਂ ਦੋਵਾਂ ਸਿਤਾਰਿਆਂ ਨੇ ਇਕੱਠਿਆਂ ਇਕ ਪੈਨ ਇੰਡੀਆ ਪ੍ਰਾਜੈਕਟ ਲਈ ਹੱਥ ਮਿਲਾ ਲਿਆ ਹੈ। ਜੀ ਹਾਂ, ਰਾਮ ਚਰਨ ਬਹੁਤ ਜਲਦ ਸੁਕੁਮਾਰ ਨਾਲ ਆ ਰਹੀ ਫ਼ਿਲਮ ’ਚ ਅਦਾਕਾਰੀ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਖ਼ਬਰ ਦੋਵਾਂ ਦੇ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕਾ ਬਾਰਬੀ ਮਾਨ ਦੀਆਂ ਇਹ ਤਸਵੀਰਾਂ ਬਣੀਆਂ ਸੁਰਖੀਆਂ 'ਚ, ਵਜ੍ਹਾ ਹੈ ਦਿਲਚਸਪ

ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਹੈ ਕਿ ‘ਆਰ. ਆਰ. ਆਰ.’ ਤੇ ‘ਪੁਸ਼ਪਾ : ਦਿ ਰਾਈਜ਼’ ਫ਼ਿਲਮਾਂ ਨੇ ਬਾਕਸ ਆਫਿਸ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੱਸ ਦੇਈਏ ਕਿ ਰਾਮ ਚਰਨ ਦੀ ਇਸ ਫ਼ਿਲਮ ਨੂੰ ਸੁਕੁਮਾਰ ਡਾਇਰੈਕਟ ਨਹੀਂ ਕਰ ਰਹੇ ਹਨ।

PunjabKesari

ਇਸ ਫ਼ਿਲਮ ਨੂੰ ਬੁਚੀ ਬਾਬੂ ਸਾਨਾ ਨੇ ਲਿਖਿਆ ਹੈ ਤੇ ਉਹੀ ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ। ਉਥੇ ਫ਼ਿਲਮ ਨੂੰ ਪ੍ਰੋਡਿਊਸ ਵੇਂਕਾਟਾ ਸਤੀਸ਼ ਕਿਲਾਰੂ ਵਲੋਂ ਕੀਤਾ ਜਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News