ਪਾਵਰਹਾਊਸ ਅਦਾਕਾਰ ਰਾਜਕੁਮਾਰ ਰਾਵ ਨੇ ਜਿੱਤਿਆ ਇਕ ਹੋਰ ਪ੍ਰਸਿੱਧ ਸਨਮਾਨ

Saturday, Apr 29, 2023 - 05:36 PM (IST)

ਪਾਵਰਹਾਊਸ ਅਦਾਕਾਰ ਰਾਜਕੁਮਾਰ ਰਾਵ ਨੇ ਜਿੱਤਿਆ ਇਕ ਹੋਰ ਪ੍ਰਸਿੱਧ ਸਨਮਾਨ

ਮੁੰਬਈ (ਬਿਊਰੋ)– ਰਾਜਕੁਮਾਰ ਰਾਓ ਨੇ ਕੁਝ ਸ਼ਾਨਦਾਰ ਪ੍ਰਦਰਸ਼ਨਾਂ ਨਾਲ 2023 ਦੀ ਸ਼ੁਰੂਆਤ ਕੀਤੀ ਤੇ ਕੁਝ ਮਨਭਾਉਂਦੇ ਖ਼ਿਤਾਬ ਆਪਣੇ ਨਾਂ ਕੀਤੇ। ਕੁਝ ਸ਼ਾਨਦਾਰ ਖਿਤਾਬ ਜਿੱਤਣ ਤੋਂ ਬਾਅਦ ਅਦਾਕਾਰ ਨੇ ਬੀ-ਟਾਊਨ ’ਚ ਸ਼ੇਪਸ਼ਿਫਟਰਾਂ ਦੀ ਇਕ ਸਟਾਰ ਸਟੱਡੀ ਨਾਈਟ ’ਚ ਜੀ. ਕਿਊ. ਮੋਸਟ ਪ੍ਰਭਾਵਸ਼ਾਲੀ ਯੰਗ ਇੰਡੀਅਨਜ਼ ਅੈਵਾਰਡ ਜਿੱਤਿਆ।

ਇਹ ਖ਼ਬਰ ਵੀ ਪੜ੍ਹੋ : ਸ਼ਾਰਪੀ ਘੁੰਮਣ ਦੀ ਗ੍ਰਿਫ਼ਤਾਰੀ ਮਗਰੋਂ ਸਾਹਮਣੇ ਆਇਆ ਕਰਨ ਔਜਲਾ ਦਾ ਬਿਆਨ, ਜਾਣੋ ਕੀ ਕਿਹਾ

ਇਕ ਤੋਂ ਬਾਅਦ ਇਕ ਅਜਿਹੀ ਵੱਕਾਰੀ ਜਿੱਤ ਦੇ ਨਾਲ ਪ੍ਰਸ਼ੰਸਕਾਂ ਨੇ ਅਦਾਕਾਰ ਨੂੰ ‘ਰਾਜਕੁਮਾਰ ਵਾਓ’ ਕਹਿ ਕੇ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਹੈ। ਅਨੁਭਵ ਸਿਨ੍ਹਾ ਦੀ ਫ਼ਿਲਮ ‘ਭੀੜ’ ’ਚ ਭੂਮੀ ਪੇਡਨੇਕਰ ਦੇ ਨਾਲ ਉਸ ਦੀ ਪ੍ਰਭਾਵਸ਼ਾਲੀ ਅਦਾਕਾਰੀ ਦੀ ਦਰਸ਼ਕਾਂ ਵਲੋਂ ਸ਼ਲਾਘਾ ਕੀਤੀ ਗਈ।

ਰਾਓ ਨੇ ਹਾਲ ਹੀ ’ਚ ਜੀਓ ਸਟੂਡੀਓਜ਼ ਈਵੈਂਟ ’ਚ ਆਪਣੀ ਟੀਮ ਦੇ ਨਾਲ ਸ਼ਾਨਦਾਰ ਢੰਗ ਨਾਲ ਆਪਣੀ ਫ਼ਿਲਮ ‘ਸਤ੍ਰੀ 2’ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News