ਰਾਜਾ ਚੌਧਰੀ ਨੇ ਧੀ ਪਲਕ ਲਈ ਕਹੀ ਇਹ ਗੱਲ, ਕਿਹਾ- ‘ਉਹ ਬਹੁਤ ਰੁੱਝੀ ਹੋਈ ਹੈ ਜਾਂ ਮੈਨੂੰ ਨਜ਼ਰਅੰਦਾਜ਼ ਕਰ ਰਹੀ ਹੈ’

Thursday, Aug 04, 2022 - 12:36 PM (IST)

ਰਾਜਾ ਚੌਧਰੀ ਨੇ ਧੀ ਪਲਕ ਲਈ ਕਹੀ ਇਹ ਗੱਲ, ਕਿਹਾ- ‘ਉਹ ਬਹੁਤ ਰੁੱਝੀ ਹੋਈ ਹੈ ਜਾਂ ਮੈਨੂੰ ਨਜ਼ਰਅੰਦਾਜ਼ ਕਰ ਰਹੀ ਹੈ’

ਮੁੰਬਈ- ਮਸ਼ਹੂਰ ਟੀ.ਵੀ ਅਦਾਕਾਰਾ ਸ਼ਵੇਤਾ ਤਿਵਾੜੀ ਦੇ ਸਾਬਕਾ ਪਤੀ ਰਾਜਾ ਚੌਧਰੀ ਨੇ ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਆਪਣੀ ਧੀ ਪਲਕ ਤਿਵਾੜੀ ਨਾਲ ਆਪਣੇ ਬਾਰੇ ਗੱਲ ਕੀਤੀ। ਇਸ ਦੇ ਨਾਲ ਹੀ ਉਸ ਨੇ ਇਹ ਵੀ ਦੱਸਿਆ ਕਿ ਸ਼ਵੇਤਾ ਤਿਵਾਰੀ ਨਾਲ ਉਸ ਦੀ ਕੋਈ ਗੱਲਬਾਤ ਨਹੀਂ ਹੈ, ਕਿਉਂਕਿ ਉਸ ਨੇ ਕਈ ਸਾਲ ਪਹਿਲਾਂ ਰਾਜਾ ਦਾ ਨੰਬਰ ਬਲਾਕ ਕਰ ਦਿੱਤਾ ਸੀ।

PunjabKesari

ਰਾਜਾ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਆਪਣੀ ਧੀ ਪਲਕ ਦੇ ਸੰਪਰਕ ’ਚ ਹੈ ਤਾਂ ਇਸ ਦੇ ਜਵਾਬ ’ਚ ਉਹ ਕਹਿੰਦੇ ਹਨ ਕਿ ਮੈਂ ਪਲਕ ਨੂੰ ਆਖ਼ਰੀ ਵਾਰ ਉਦੋਂ ਦੇਖਿਆ ਜਦੋਂ ਉਹ ਬੱਚੀ ਸੀ। ਪਲਕ ਬਹੁਤ ਰੁੱਝੀ ਰਹਿੰਦੀ ਹੈ। ਉਸ ਦੇ ਕੋਲ ਮਾਪਿਆਂ ਲਈ ਵੀ ਸਮਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਂਝ ਤਾਂ ਮੈਂ ਕਾਲ ਨਹੀਂ ਕਰਦਾ, ਮੈਂ ਸਿਰਫ਼ ਉਸ ਨੂੰ ਮੈਸੇਜ ਜਾਂ ਈਮੇਲ ਕਰਦਾ ਹਾਂ ਅਤੇ ਫ਼ਿਰ ਉਸ ਦੇ ਜਵਾਬ ਦੀ ਉਡੀਕ ਕਰਦਾ ਹਾਂ, ਕਿਉਂਕਿ ਮੈਨੂੰ ਉਸ ਨਾਲ ਮਿਲਣ ਦਾ ਮੌਕਾ ਨਹੀਂ ਮਿਲਦਾ ਪਰ ਉਹ ਉਸਨੂੰ ਜਵਾਬ ਵੀ ਨਹੀਂ ਦਿੰਦੀ, ਲੱਗਦਾ ਹੈ ਕਿ ਜਾਂ ਤਾਂ ਉਹ ਬਹੁਤ ਰੁੱਝੀ ਹੋਈ ਹੈ ਜਾਂ ਉਹ ਮੈਨੂੰ ਨਜ਼ਰਅੰਦਾਜ਼ ਕਰ ਰਹੀ ਹੈ।

ਇਹ ਵੀ ਪੜ੍ਹੋ : ਪ੍ਰਿਅੰਕਾ ਨੇ ਯੂਕਰੇਨ ਦੇ ਸ਼ਰਨਾਰਥੀ ਬੱਚਿਆਂ ਨਾਲ ਕੀਤੀ ਮੁਲਾਕਾਤ, ਕਦੇ ਮਸਤੀ ਕਰਦੇ ਅਤੇ ਕਦੇ ਖੇਡਦੇ ਆਈ ਨਜ਼ਰ

ਦੱਸ ਦੇਈਏ ਕਿ ਪਲਕ ਦੀ ਮਾਂ ਸ਼ਵੇਤਾ ਤਿਵਾੜੀ ਨੇ 19 ਸਾਲਾਂ ਦੀ ਉਮਰ ’ਚ ਰਾਜਾ ਚੌਧਰੀ ਨਾਲ ਵਿਆਹ ਕਰ ਲਿਆ ਸੀ। ਹਾਲਾਂਕਿ 2007 ’ਚ ਉਸ ਦਾ ਤਲਾਕ ਹੋ ਗਿਆ ਸੀ। ਰਾਜਾ ’ਤੇ ਸ਼ਵੇਤਾ ਨੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਪਲਕ ਸ਼ਵੇਤਾ ਅਤੇ ਰਾਜਾ ਦੀ ਹੀ ਧੀ ਹੈ।

ਇਹ ਵੀ ਪੜ੍ਹੋ : ਆਦਿਲ ਨੂੰ ਮਿਲੀ ਜਾਣੋਂ ਮਾਰਨ ਦੀ ਧਮਕੀ, ਰਾਖੀ ਨੇ ਗੁੱਸੇ ’ਚ ਕਿਹਾ- ‘ਇਹ ਧਮਕੀ ਦੇਣਾ ਬੰਦ ਕਰ ਦਿਓ...’

ਪਲਕ ਦੇ ਫ਼ਿਲਮੀਂ ਕਰੀਅਰ ਦੀ ਗੱਲ ਕਰੀਏ ਤਾਂ ਪਲਕ ‘ਰੋਜ਼ੀ -ਦਿ ਸੈਫ਼ਰਨ ਚੈਪਟਰ’ ’ਚ ਬਾਲੀਵੁੱਡ ਡੈਬਿਊ ਕੀਤਾ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਸਲਮਾਨ ਖ਼ਾਨ ਅਤੇ ਆਯੂਸ਼ ਸ਼ਰਮਾ ਦੀ ਫ਼ਿਲਮ ‘ਅੰਤਿਮ- ਦਿ ਫ਼ਾਈਨਲ ਟਰੂਥ’ ’ਚ ਅਸੀਸਟੈਂਟ ਡਾਇਰੈਕਟਰ ਵੀ ਕੰਮ ਕੀਤਾ ਗਿਆ ਹੈ।


 


author

Shivani Bassan

Content Editor

Related News