ਪ੍ਰਸਿੱਧ ਸ਼ਾਇਰ ਰਾਹਤ ਇੰਦੌਰੀ ਕੋਰੋਨਾ ਪਾਜ਼ੇਟਿਵ, ICU 'ਚ ਦਾਖ਼ਲ

Tuesday, Aug 11, 2020 - 10:42 AM (IST)

ਪ੍ਰਸਿੱਧ ਸ਼ਾਇਰ ਰਾਹਤ ਇੰਦੌਰੀ ਕੋਰੋਨਾ ਪਾਜ਼ੇਟਿਵ, ICU 'ਚ ਦਾਖ਼ਲ

ਜਲੰਧਰ (ਵੈੱਬ ਡੈਸਕ) — ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਰਾਹਤ ਇੰਦੌਰੀ ਦੇ ਬੇਟੇ ਸਤਲਜ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ ਬਾਅਦ 'ਚ ਖ਼ੁਦ ਰਾਹਤ ਇੰਦੌਰੀ ਨੇ ਵੀ ਟਵੀਟ ਕੀਤਾ ਕਿ ਉਹ ਕੋਰੋਨਾ ਦੀ ਚਪੇਟ 'ਚ ਆ ਗਏ ਹਨ। ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਇੰਦੌਰ 'ਚ ਦੇਰ ਰਾਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਬੇਟੇ ਸਤਲਜ ਨੇ ਦੱਸਿਆ ਕਿ ਰਾਹਤ ਇੰਦੌਰੀ (70) ਨੂੰ ਇੰਦੌਰ ਦੇ ਆਰਬਿੰਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜੋ ਕਿ ਕੋਵਿਡ ਸਪੈਸ਼ਲ ਹਸਪਤਾਲ ਹੈ। ਨਾਲ ਹੀ ਸਤਲਜ ਨੇ ਲਿਖਿਆ ਕਿ ਖ਼ਤਰੇ ਦੀ ਕੋਈ ਗੱਲ ਨਹੀਂ ਹੈ, ਰਾਹਤ ਇੰਦੌਰੀ ਠੀਕ ਹਨ। ਉਥੇ ਹੀ ਰਾਹਤ ਇੰਦੌਰੀ ਨੇ ਟਵੀਟ ਕੀਤਾ ਕਿ 'ਕੋਵਿਡ ਦੇ ਸ਼ੁਰੂਆਤੀ ਲੱਛਣ ਦਿਸਣ 'ਤੇ ਕੱਲ ਮੇਰਾ ਕੋਰੋਨਾ ਟੈਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਆਰਬਿੰਦੋ ਹਸਪਤਾਲ 'ਚ ਦਾਖ਼ਲ ਹਾਂ, ਦੁਆਵਾਂ ਕਰੋ ਕਿ ਜਲਦੀ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕਾਂ।'

ਦੱਸਣਯੋਗ ਹੈ ਕਿ ਇੰਦੌਰੀ ਦੇ ਦੋਵੇਂ ਫੇਫੜਿਆਂ 'ਚ ਨਿਮੋਨੀਆ ਹੈ। ਸਾਹ ਲੈਣ 'ਚ ਤਕਲੀਫ਼ ਦੇ ਚੱਲਦਿਆਂ ਉਸ ਨੂੰ ਆਈ. ਸੀ. ਯੂ 'ਚ ਰੱਖਿਆ ਗਿਆ ਹੈ। ਰਾਹਤ ਇੰਦੌਰੀ ਜਦੋਂ 'ਦਿ ਕਪਿਲ ਸ਼ਰਮਾ ਸ਼ੋਅ' 'ਚ ਆਏ ਸਨ ਤਾਂ ਲੋਕਾਂ ਨੇ ਇਸ ਐਪੀਸੋਡ ਨੂੰ ਕਾਫ਼ੀ ਪਸੰਦ ਕੀਤਾ ਸੀ।


author

sunita

Content Editor

Related News