ਰਾਘਵ ਚੱਢਾ ਤੇ ਮੀਕਾ ਸਿੰਘ ਨੇ ਮਿਲਾਏ ਸੁਰ, ਮਾਨ ਵੀ ਨਹੀਂ ਰਹੇ ਪਿੱਛੇ

Monday, Feb 03, 2025 - 12:27 PM (IST)

ਰਾਘਵ ਚੱਢਾ ਤੇ ਮੀਕਾ ਸਿੰਘ ਨੇ ਮਿਲਾਏ ਸੁਰ, ਮਾਨ ਵੀ ਨਹੀਂ ਰਹੇ ਪਿੱਛੇ

ਚੰਡੀਗੜ੍ਹ (ਅੰਕੁਰ) : ਚਾਂਦਨੀ ਚੌਕ ਵਿਧਾਨ ਸਭਾ ਹਲਕੇ ਦੇ ਮਜਨੂੰ ਕਾ ਟਿੱਲਾ ਇਲਾਕੇ ’ਚ ਵੱਖਰਾ ਹੀ ਮੌਕਾ ਦੇਖਣ ਨੂੰ ਮਿਲਿਆ। ਇਸ ਮੌਕੇ ਮੀਕਾ ਸਿੰਘ ਤੇ ਰਾਘਵ ਚੱਢਾ ਨੇ ਮਿਲ ਕੇ ਗਾਣਾ ਗਾਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਸੰਗੀਤਕ ਮਾਹੌਲ ’ਚ ਪਿੱਛੇ ਨਹੀਂ ਰਹੇ ਤੇ ਉਨ੍ਹਾਂ ਨੇ ਮੀਕਾ ਸਿੰਘ ਨਾਲ ਇਕ ਗੀਤ ਵੀ ਗਾਇਆ।

ਇਹ ਵੀ ਪੜ੍ਹੋ- ਮਸ਼ਹੂਰ ਪੰਜਾਬੀ ਗਾਇਕ ਬਣਨ ਜਾ ਰਿਹੈ ਪਿਤਾ, ਵਿਆਹ ਤੋਂ 3 ਸਾਲ ਮਗਰੋਂ ਗੂੰਜਣਗੀਆਂ ਕਿਲਕਾਰੀਆਂ

ਚੋਣ ਮੰਚ 'ਤੇ ਸੰਗੀਤ ਦੇ ਵਿਚਕਾਰ ਆਮ ਆਦਮੀ ਪਾਰਟੀ ਦੀਆਂ ਯੋਜਨਾਵਾਂ ਨੂੰ ਲੈ ਕੇ ਕਾਫ਼ੀ ਚਰਚਾ ਹੋਈ। ਰਾਘਵ ਚੱਢਾ ਨੇ ਕਿਹਾ ਕਿ ਜੇ ਲੋਕ ਝਾੜੂ ਨੂੰ ਵੋਟ ਦਿੰਦੇ ਹਨ ਤਾਂ ਉਹ ਹਰ ਮਹੀਨੇ 25,000 ਰੁਪਏ ਦੀ ਬਚਤ ਕਰਨਗੇ। ਉਨ੍ਹਾਂ ਸਟੇਜ ਤੋਂ ਦਿੱਲੀ ਸਰਕਾਰ ਦੀਆਂ ਸਕੀਮਾਂ ਜਿਵੇਂ ਸਕੂਲ, ਮੁਹੱਲਾ ਕਲੀਨਿਕ, ਮੁਫ਼ਤ ਬਿਜਲੀ-ਪਾਣੀ ਤੇ ਔਰਤਾਂ ਲਈ ਮੁਫ਼ਤ ਬੱਸ ਸੇਵਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਾਰੀਆਂ ਸਹੂਲਤਾਂ ਸਿੱਧੇ ਤੌਰ 'ਤੇ ਆਮ ਲੋਕਾਂ ਦੀਆਂ ਜੇਬਾਂ ’ਚ ਪੈਸੇ ਦੀ ਬਚਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕ ਜੋ ਪਿਆਰ ਤੇ ਹਮਾਇਤ ਆਮ ਆਦਮੀ ਪਾਰਟੀ ਨੂੰ ਦੇ ਰਹੇ ਹਨ, ਉਹੀ ਸਾਡੀ ਅਸਲ ਤਾਕਤ ਹੈ। ਉਨ੍ਹਾਂ ਕਿਹਾ ਕਿ ਜੇ ਤੁਸੀਂ ਝਾੜੂ ਨੂੰ ਵੋਟ ਪਾਓਗੇ ਤਾਂ ਹਰ ਮਹੀਨੇ ਘੱਟੋ-ਘੱਟ 25 ਹਜ਼ਾਰ ਰੁਪਏ ਤੁਹਾਡੀ ਜੇਬ 'ਚ ਬਚਣਗੇ।

ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀਆਂ ਸਕੀਮਾਂ ਨੇ ਦਿੱਲੀ ਦੇ ਲੱਖਾਂ ਪਰਿਵਾਰਾਂ ਦੀ ਆਰਥਿਕ ਸਥਿਤੀ ਮਜ਼ਬੂਤ ​​ਕੀਤੀ ਹੈ ਤੇ ਉਨ੍ਹਾਂ ਨੂੰ ਵਾਧੂ ਖ਼ਰਚਿਆਂ ਤੋਂ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੰਜੀਵਨੀ ਸਕੀਮ ਤਹਿਤ ਹਰ ਮਹੀਨੇ 1500 ਰੁਪਏ ਦੀ ਦਵਾਈਆਂ ਦੀ ਲਾਗਤ ਬਚਾਈ ਜਾ ਸਕਦੀ ਹੈ। ਮੁਹੱਲਾ ਕਲੀਨਿਕ ’ਚ ਮੁਫ਼ਤ ਇਲਾਜ ਅਤੇ ਦਵਾਈਆਂ ਨਾਲ 500 ਰੁਪਏ ਦੀ ਬਚਤ ਹੁੰਦੀ ਹੈ। ਔਰਤਾਂ ਨੂੰ ਬੱਸ ਯਾਤਰਾ ਸਕੀਮ ਦਾ ਲਾਭ ਮਿਲ ਰਿਹਾ ਹੈ, ਜਿਸ ਕਾਰਨ ਇਕ ਔਰਤ ਹਰ ਮਹੀਨੇ ਘੱਟੋ-ਘੱਟ 1000 ਰੁਪਏ ਦੀ ਬਚਤ ਕਰਦੀ ਹੈ। ਇਸ ਤੋਂ ਇਲਾਵਾ ਮਹਿਲਾ ਸਨਮਾਨ ਯੋਜਨਾ ਤਹਿਤ ਹਰ ਮਹੀਨੇ 6300 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਜੇ ਪਰਿਵਾਰ ’ਚ ਤਿੰਨ ਔਰਤਾਂ ਹਨ ਤਾਂ ਇਹ ਬਚਤ 19,900 ਰੁਪਏ ਤੱਕ ਹੋ ਸਕਦੀ ਹੈ। ਇਸ ਤੋਂ ਇਲਾਵਾ ਬਿਜਲੀ ਤੇ ਪਾਣੀ ਦੇ ਬਿੱਲਾਂ ਨੂੰ ਪੂਰੀ ਤਰ੍ਹਾਂ ਮਾਫ਼ ਕਰ ਦਿੱਤਾ ਗਿਆ ਹੈ, ਜਿਸ ਨਾਲ ਪ੍ਰਤੀ ਮਹੀਨਾ 3,000 ਤੋਂ 5,000 ਰੁਪਏ ਦੀ ਵਾਧੂ ਰਾਹਤ ਮਿਲਦੀ ਹੈ।

ਇਹ ਵੀ ਪੜ੍ਹੋ- ਫ਼ਿਲਮ ਇੰਡਸਟਰੀ 'ਚ ਛਾਇਆ ਮਾਤਮ, ਪ੍ਰਸਿੱਧ ਅਦਾਕਾਰ ਦੀ ਹੋਈ ਮੌਤ

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ’ਚ 50 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ ਤੇ 90 ਫੀਸਦੀ ਘਰਾਂ ਦੇ ਬਿਜਲੀ ਬਿੱਲ ਪੂਰੀ ਤਰ੍ਹਾਂ ਮੁਆਫ਼ ਕਰ ਦਿੱਤੇ ਹਨ। ਲੋਕ ਜਾਣਦੇ ਹਨ ਕਿ ਸਿਰਫ਼ 'ਆਪ' ਹੀ ਦਿੱਲੀ ਦਾ ਅਸਲੀ ਵਿਕਾਸ ਕਰਵਾ ਸਕਦੀ ਹੈ। ਇਸ ਮੌਕੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਮੌਜੂਦ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

sunita

Content Editor

Related News