ਹਰਭਜਨ ਮਾਨ ਆਸਟ੍ਰੇਲੀਆ ਦੇ ਪਰਥ ’ਚ ਸਥਿਤ ਗੁਰਦੁਆਰੇ ’ਚ ਹੋਏ ਨਤਮਸਤਕ, ਸਾਂਝੀ ਕੀਤੀ ਤਸਵੀਰ

Friday, Sep 30, 2022 - 12:51 PM (IST)

ਹਰਭਜਨ ਮਾਨ ਆਸਟ੍ਰੇਲੀਆ ਦੇ ਪਰਥ ’ਚ ਸਥਿਤ ਗੁਰਦੁਆਰੇ ’ਚ ਹੋਏ ਨਤਮਸਤਕ, ਸਾਂਝੀ ਕੀਤੀ ਤਸਵੀਰ

ਬਾਲੀਵੁੱਡ ਡੈਸਕ- ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਹਮੇਸ਼ਾ ਸੁਰਖੀਆਂ ’ਚ ਰਹਿੰਦੇ  ਹਨ। ਅਦਾਕਾਰ ਸੋਸ਼ਲ ਮੀਡੀਆ ’ਤੇ ਵੀ ਕਾਫ਼ੀ ਐਕਟਿਵ ਰਹਿੰਦੇ ਹਨ। ਹਰਭਜਨ ਮਾਨ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ’ਚ ਗਾਇਕ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।  

PunjabKesari

ਇਹ ਵੀ ਪੜ੍ਹੋ : ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਅਸ਼ਲੀਲ ਵੀਡੀਓ ਮਾਮਲੇ ’ਚ CBI ਜਾਂਚ ਦੀ ਕੀਤੀ ਮੰਗ, ਕਿਹਾ-‘ਮੈਨੂੰ ਫਸਾਇਆ ਗਿਆ ਹੈ’

ਇਸ ਤੋਂ ਪਹਿਲਾਂ ਦੱਸ ਦੇਈਏ ਕਿ ਹਰਭਜਨ ਮਾਨ ਨੇ ਆਸਟ੍ਰੇਲੀਆ ਨਿਊ ਜ਼ੀਲੈਂਡ ’ਚ 16 ਮਿਊਜ਼ਿਕ ਕੰਸਰਟ ਕੀਤੇ ਸੀ, ਜਿਨ੍ਹਾਂ ’ਚ 40 ਹਜ਼ਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ। ਇਹ ਉਪਲਬਧੀ ਹਾਸਲ ਕਰਨ ਵਾਲੇ ਹਰਭਜਨ ਮਾਨ ਪਹਿਲੇ ਭਾਰਤੀ ਕਲਾਕਾਰ ਹਨ। ਇਸ ਤੋਂ ਬਾਅਦ ਗਾਇਕ ਨੇ ਸ਼ੁਕਰਾਨਾ ਅਦਾ ਕਰਨ ਲਈ ਆਸਟ੍ਰੇਲੀਆ ਦੇ ਪਰਥ ’ਚ ਸਥਿਤ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਿਆ। 

PunjabKesari

ਹੁਣ ਉੱਥੋਂ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਗਾਇਕ ਨੇ ਸ਼ਾਨਦਾਰ ਕੈਪਸ਼ਨ ਵੀ ਦਿੱਤੀ ਹੈ ਜਿਸ ’ਚ ਲਿਖਿਆ  ਹੈ ਕਿ ‘ਬਹੁਤ ਸੁਭਾਗੇ ਹਾਂ ਜੀ ਅੱਜ ਪਰਥ ਆਸਟਰੇਲੀਆ ਵਿਖੇ ਗੁਰੂਘਰ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਹੋਇਆ। ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ।’

ਇਹ ਵੀ ਪੜ੍ਹੋ : ਰਿਚਾ ਅਤੇ ਅਲੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਅਦਾਕਾਰਾ ਨੇ ਸਾਂਝੀ ਕੀਤਾ ਵੀਡੀਓ

ਦੱਸ ਦੇਈਏ ਕਿ ਹਰਭਜਨ ਮਾਨ ਪਿਛਲੇ ਦਿਨੀਂ ਨਿਊ ਜ਼ੀਲੈਂਡ ’ਚ ਸਨ, ਜਿੱਥੇ ਉਨ੍ਹਾਂ ਨੇ ਮਿਊਜ਼ਿਕ ਸ਼ੋਅਜ਼ ਕੀਤੇ। ਇਸ ਸਮੇਂ ਮਾਨ ਆਸਟਰੇਲੀਆ ’ਚ ਸ਼ੋਅ ਕਰ ਰਹੇ ਹਨ। ਗਾਇਕ ਦਾ ਮਿਊਜ਼ਿਕ ਸ਼ੋਅਜ਼ ਦੇਖਣ ਲਈ ਪ੍ਰਸ਼ੰਸਕ ਭਾਰੀ ਗਿਣਤੀ ’ਚ ਸ਼ਾਮਲ ਹੋ ਰਹੇ ਹਨ। 


author

Shivani Bassan

Content Editor

Related News