ਅਦਾਕਾਰਾ ਨੂੰ ਅਦਾਕਾਰ ਤੋਂ ਘੱਟ ਪੈਸੇ ਮਿਲਣ ਦੇ ਸਵਾਲ ’ਤੇ ਬੋਲੀ ਕੰਗਨਾ, ਆਖੀ ਇਹ ਗੱਲ

05/10/2022 5:02:42 PM

ਮੁੰਬਈ- ਅਦਾਕਾਰਾ ਕੰਗਨਾ ਰਣੌਤ ਹੁਣ ਤੱਕ ਰਿਆਲਿਟੀ ਸ਼ੋਅ ‘ਲੋਕਅੱਪ’ ਨੂੰ ਲੈ ਕੇ ਚਰਚਾ ’ਚ ਰਹੀ ਹੈ ਪਰ ਹੁਣ ਇਸ ਸ਼ੋਅ ਦਾ ਸੀਜ਼ਨ ਖ਼ਤਮ ਹੋਣ ਵਾਲਾ ਹੈ। ਇਸ ਦੇ ਨਾਲ ਹੀ ਫ਼ਿਰ ‘ਧਾਕੜ ਗਰਲ’ ਆਪਣੇ ਬਿਆਨ ਨੂੰ ਲੈ ਕੇ ਫ਼ਿਰ ਛਾਈ ਹੈ। ਹਾਲ ਹੀ ’ਚ ਕੰਗਨਾ ਨੇ ਬਾਲੀਵੁੱਡ ਅਦਾਕਾਰਾ ਨੂੰ ਅਦਾਕਾਰ ਤੋਂ ਘੱਟ ਫ਼ੀਸ ਮਿਲਣ ਨੂੰ ਲੈ ਕੇ ਇਕ ਖੁਲਾਸਾ ਕੀਤਾ ਹੈ ਜਿਸ ਦੇ ਬਾਅਦ  ਉਹ ਚਰਚਾ ’ਚ ਹੈ।

PunjabKesari
ਹਾਲ ਹੀ ’ਚ ‘ਧਾਕੜ’ ਦੇ ਟ੍ਰੇਲਰ ਲਾਂਚ ਦੇ ਦੌਰਾਨ ਜਦੋਂ ਕੰਗਨਾ ਨੂੰ ਪੁੱਛਿਆ ਗਿਆ ਕਿ ਬਾਲੀਵੁੱਡ ’ਚ ਹੁਣ ਵੀ ਅਦਾਕਾਰਾ ਨੂੰ ਅਦਾਕਾਰ ਤੋਂ ਘੱਟ ਫ਼ੀਸ ਮਿਲਦੀ ਹੈ। ਉਹ ਫ਼ਿਲਮ ‘ਧਾਕੜ’ ’ਚ  ਅਦਾਕਾਰ ਦੀ ਤਰ੍ਹਾਂ ਲੀਡ ਰੋਲ ’ਚ ਅਦਾਕਾਰੀ ਕਰਦੀ ਨਜ਼ਰ ਆ ਰਹੀ ਹੈ ਤਾਂ ਉਨ੍ਹਾਂ ਨੇ ਇਸ ਫ਼ਿਲਮ ਦੇ ਲਈ ਅਦਾਕਾਰ ਦੀ ਤਰ੍ਹਾਂ ਹੀ ਫ਼ੀਸ ਵੀ ਲਈ ਹੈ। ਇਸ ਸਵਾਲ ’ਤੇ ਅਦਾਕਾਰਾ ਕੰਗਨਾ ਨੇ ਹੱਸਦੇ ਹੋਏ ਕਿਹਾ ਕਿ ਇਹ ਸਵਾਲ ਮੇਰੇ ਨਿਰਮਾਤਾ ਦੇ ਸਾਹਮਣੇ ਨਾ ਪੁੱਛੋ। ਇਹ ਨਾ ਕਹੋ ਕਿ ਅਦਾਕਾਰਾ ਨੂੰ ਅਦਾਕਾਰ ਨਾਲੋਂ ਘੱਟ ਪੈਸੇ ਮਿਲਦੇ ਹਨ ਕਿਉਂਕਿ ਹੁਣ ਮੇਰੇ ਨਿਰਮਾਤਾ ਨੂੰ ਲੱਗੇਗਾ ਕਿ ਇੰਡਸਟਰੀ ਦੀਆਂ ਹੋਰ ਅਦਾਕਾਰਾ ਨੂੰ ਅਦਾਕਾਰ ਜਿੰਨੇ ਪੈਸੇ ਨਹੀਂ ਮਿਲ ਰਹੇ ਅਤੇ ਸਿਰਫ਼ ਤੁਸੀਂ ਹੋ ਜੋ ਅਦਾਕਾਰ ਜਿੰਨੇ ਪੈਸੇ ਲੈਂਦੇ ਹੋ। ਇਸ ਲਈ ਤੁਸੀਂ ਇਹ ਸਵਾਲ ਫ਼ਿਲਮ ਦੇ ਨਿਰਮਾਤਾ ਦੇ ਸਾਹਮਣੇ ਨਾ ਪੁੱਛੋ'।

PunjabKesari
ਕੰਗਨਾ ਰਣੌਤ ਨੇ ਅੱਗੇ ਕਿਹਾ ਕਿ  ਦੂਸਰੀ ਅਦਾਕਾਰਾ ਦਾ ਪਤਾ ਨਹੀਂ ਪਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਮੈਂ ਬਿਲਕੁਲ ਅੰਡਰ ਪੇਡ ਹਾਂ। ਮੈਂ ਫ਼ਿਲਮਾਂ ’ਚ ਉਨੀਂ ਹੀ ਫ਼ੀਸ ਲੈਂਦੀ ਹਾਂ ਜਿੰਨੀ ਵੱਡੇ ਅਦਾਕਾਰ ਲੈਂਦੇ ਹਨ। ਭਾਈ ਮੈਂ ਵੀ ਉਸ ਤਰ੍ਹਾਂ ਹੀ ਟ੍ਰੀਟਮੈਂਟ ਅਤੇ ਫ਼ੀਸ ਡਿਜ਼ਰਵ ਕਰਦੀ ਹਾਂ ਅਤੇ ਇਹ ਸਭ ਮੈਨੂੰ ਰਾਤੋਂ ਰਾਤ ਨਹੀਂ ਮਿਲਿਆ ਸਗੋਂ ਬਹੁਤ ਮਿਹਨਤ ਨਾਲ ਮੁਕਾਮ ਹਾਸਲ ਕੀਤਾ ਹੈ'। ਦੱਸ ਦੇਈਏ ਕਿ ਕੰਗਨਾ ਰਣੌਤ ਜਲਦ ਹੀ ਫ਼ਿਲਮ 'ਧਾਕੜ' ’ਚ ਨਜ਼ਰ ਆਵੇਗੀ। ਜਿਸ ’ਚ ਉਹ ਜ਼ਬਰਦਸਤ ਐਕਸ਼ਨ ਕਰਦੀ ਦਿਖਾਈ ਦੇਵੇਗੀ। ਇਸ ਫ਼ਿਲਮ ’ਚ ਉਨ੍ਹਾਂ ਦੇ ਉਲਟ ਪਾਸੇ ਅਦਾਕਾਰ ਅਰਜੁਨ ਰਾਮਪਾਲ ਵੀ ਨਜ਼ਰ ਆਉਣਗੇ।


Aarti dhillon

Content Editor

Related News