ਲੰਡਨ ''ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਹੋ ਗਿਆ ਵੱਡਾ ਕਾਂਡ, ਜਾਣੋ ਕੀ ਹੈ ਪੂਰਾ ਮਾਮਲਾ

Friday, Jun 06, 2025 - 12:40 PM (IST)

ਲੰਡਨ ''ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਹੋ ਗਿਆ ਵੱਡਾ ਕਾਂਡ, ਜਾਣੋ ਕੀ ਹੈ ਪੂਰਾ ਮਾਮਲਾ

ਐਂਟਰਟੇਨਮੈਂਟ ਡੈਸਕ- ‘ਬੁਲੇਟ ਤਾਂ ਰੱਖਿਆ ਪਟਾਕੇ ਪਾਉਣ ਨੂੰ’ ਗੀਤ ਰਾਹੀਂ ਪੰਜਾਬੀ ਸੰਗੀਤਕ ਜਗਤ ’ਚ ਧਮਾਲ ਪਾਉਣ ਵਾਲੀ ਸੁਨੰਦਾ ਸ਼ਰਮਾ ਨਾਲ ਇਕ ਘਟਨਾ ਵਾਪਰੀ ਹੈ। ਦਰਅਸਲ ਸੁਨੰਦ ਇਸ ਸਮੇਂ ਲੰਡਨ ਵਿਚ ਹੈ, ਜਿੱਥੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ ਹੈ।

ਇਹ ਵੀ ਪੜ੍ਹੋ: ਪਰਿਵਾਰ ਨਾਲ ਜਾਂਦੇ ਅਦਾਕਾਰ ਨਾਲ ਵਾਪਰ ਗਿਆ ਭਿਆਨਕ ਹਾਦਸਾ ! ਪਿਤਾ ਦੀ ਹੋ ਗਈ ਮੌਤ, ਖ਼ੁਦ ਵੀ...

ਇਸ ਸਬੰਧੀ ਗਾਇਕਾ ਨੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਦੀ ਕਾਰ ਦੇ ਸਾਰੇ ਸ਼ੀਸ਼ੇ ਟੁੱਟੇ ਹੋਏ ਨਜ਼ਰ ਆ ਹਨ। ਵੀਡੀਓ ਵਿਚ ਸੁਨੰਦਾ ਕਹਿ ਰਹੀ ਹੈ ਕਿ ਇਹ ਵੇਖੋ ਮੇਰੀ ਗੱਡੀ ਦੀ ਹਾਲਤ। ਉਸ ਨੇ ਮਿਹਨਤ ਨਾਲ ਕਮਾਏ ਐਲ.ਵੀ. ਦੇ 2 ਬੈਗ, ਅਟੈਚੀ ਅਤੇ ਹੈਂਡਬੈਗ ਗੱਡੀ ਵਿਚ ਰੱਖੇ ਹੋਏ ਸਨ ਪਰ ਅਣਪਛਾਤੇ ਵਿਅਕਤੀ ਕਾਰ ਦੇ ਸ਼ੀਸ਼ੇ ਤੋੜ ਕੇ ਉਨ੍ਹਾਂ ਦਾ ਸਾਰਾ ਸਾਮਾਨ ਚੋਰੀ ਕਰਕੇ ਲੈ ਗਏ ਹਨ।

ਇਹ ਵੀ ਪੜ੍ਹੋ: ਵਿਆਹ ਮਗਰੋਂ ਪਰਪਲ ਸਾੜੀ 'ਚ ਨਜ਼ਰ ਆਈ ਹਿਨਾ ਖਾਨ, ਤਸਵੀਰਾਂ ਵੇਖ ਫੈਨਜ਼ ਬੋਲੇ- "ਸਭ ਤੋਂ ਸੋਹਣੀ ਦੁਲਹਨ"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News