'ਅਟੈਚ' ਗੀਤ ਮਗਰੋਂ ਮੂਸੇਵਾਲਾ ਦਾ ਮੁੜ ਗੂੰਜਿਆ ਹਰ ਪਾਸੇ ਨਾਂ, ਬਣੇ ਕਈ ਰਿਕਾਰਡ

Tuesday, Sep 03, 2024 - 05:43 PM (IST)

'ਅਟੈਚ' ਗੀਤ ਮਗਰੋਂ ਮੂਸੇਵਾਲਾ ਦਾ ਮੁੜ ਗੂੰਜਿਆ ਹਰ ਪਾਸੇ ਨਾਂ, ਬਣੇ ਕਈ ਰਿਕਾਰਡ

ਐਂਟਰਟੇਨਮੈਂਟ ਡੈਸਕ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਾਂਅ ਇੱਕ ਵਾਰ ਫਿਰ ਤੋਂ ਦੁਨੀਆ ਭਰ ਵਿੱਚ ਗੂੰਜ ਰਿਹਾ ਹੈ। ਦੱਸ ਦੇਈਏ ਕਿ ਕਲਾਕਾਰ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ਅਟੈਚ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਇਸ ਗੀਤ ਵਿੱਚ ਮੂਸੇਵਾਲਾ ਦੀ ਝਲਕ ਵੇਖ ਪ੍ਰਸ਼ੰਸਕ ਵੀ ਹੈਰਾਨ ਹੋ ਰਹੇ ਹਨ। ਇਸ ਗਾਣੇ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਤੁਸੀ ਵੀ ਵੇਖੋ ਇਸ ਨਵੇਂ ਗਾਣੇ ਨੂੰ ਲੈ ਫੈਨਜ਼ ਦੀ ਪ੍ਰਤੀਕਿਰਿਆ...

ਗੀਤ 'ਚ ਦਿਸੀ ਸਿੱਧੂ ਦੀ ਅਸਲ ਝਲਕ
ਦੱਸ ਦੇਈਏ ਕਿ ਮੂਸੇਵਾਲਾ ਦੇ ਨਵੇਂ ਗੀਤ 'ਅਟੈਚ' ਨੇ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ਉੱਪਰ ਤਰਥੱਲੀ ਮਚਾ ਦਿੱਤੀ। ਰਿਲੀਜ਼ ਹੁੰਦੇ ਹੀ ਗੀਤ ਟਰੈਂਡਿੰਗ 'ਚ ਛਾ ਗਿਆ। ਫਿਲਹਾਲ ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਲਗਾਤਾਰ ਪਿਆਰ ਦੇ ਰਹੇ ਹਨ। ਗੀਤ ਨੂੰ ਯੂਟਿਊਬ 'ਤੇ ਹੀ ਰਿਲੀਜ਼ ਕੀਤਾ ਗਿਆ ਹੈ। ਇਸ 'ਤੇ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ''ਲਵ ਯੂ ਜੱਟਾ, ਕੀ ਸੋਚ ਹੋਏਗੀ ਬੰਦੇ ਦੀ ਜੋ ਇੰਨਾ ਅਡਵਾਂਸ ਕੰਮ ਕਰਕੇ ਰੱਖਦਾ ਸੀ, ਟਿੱਬਿਆਂ ਦਾ ਪੁੱਤ...।'' ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ,  ''ਸੁਪਨੇ 'ਚ ਜੋ ਕਰੀਬ ਹੁੰਦੇ ਨੇ ਅਸਲ ਲਾਈਫ 'ਚ ਇੰਨੀ ਦੂਰ ਕਿਉਂ ਹੁੰਦੇ ਨੇ...।''

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਹੋਇਆ ਇਕ ਹੋਰ ਐਲਾਨ

ਮੂਸੇਵਾਲਾ ਦਾ 8ਵਾਂ ਗੀਤ
ਦੱਸ ਦੇਈਏ ਕਿ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ 8ਵਾਂ ਗੀਤ ਹੈ, ਜੋ ਯੂਟਿਊਬ 'ਤੇ ਰਿਲੀਜ਼ ਹੋਇਆ ਹੈ। ਸਿੱਧੂ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਕਰੀਬ ਇੱਕ ਹਫ਼ਤਾ ਪਹਿਲਾਂ ਇਸ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਪਰਿਵਾਰ ਵੱਲੋਂ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਗਈ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਅਟੈਚ' ਦਾ ਪੋਸਟਰ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤਾ ਗਿਆ ਸੀ, ਜਿਸ ਤੋਂ ਸਾਫ਼ ਹੋ ਰਿਹਾ ਸੀ ਕਿ ਇਸ ਗੀਤ ਦਾ ਨਾਂ 'ਅਟੈਚ' ਹੈ। ਗੀਤ ਦਾ ਸਿਰਲੇਖ 'ਅਟੈਚਡ' ਰੱਖਿਆ ਗਿਆ ਹੈ। ਇਸ ਗੀਤ ਨੂੰ ਸਟੀਲ ਬੈਂਗਲਸ ਅਤੇ ਫਰਾਡੋ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ -  ਸਟੇਜ 'ਤੇ ਪਰਫਾਰਮ ਕਰਦਿਆਂ ਮਸ਼ਹੂਰ ਰੈਪਰ ਦੀ ਨਿਕਲੀ ਜਾਨ

ਸਾਲ 2022 ਗਾਇਕ ਲਈ ਬਣਿਆ ਸੀ ਕਾਲ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਗੈਂਗਸਟਰਾਂ ਨੇ ਕਈ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਧ ਗਈ ਹੈ। ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਆਪਣੇ ਗੀਤਾਂ ਰਾਹੀਂ ਯਾਦ ਕਰਦੇ ਹਨ। ਫਿਲਹਾਲ ਕਲਾਕਾਰ ਦਾ ਇਹ ਗੀਤ ਹਰ ਪਾਸੇ ਛਾਇਆ ਹੋਇਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News