ਕਿਧਰੇ ਨਹੀਂ ਗਏ ਜਸਵਿੰਦਰ ਭੱਲਾ! 'ਕੈਰੀ ਓਨ ਜੱਟਾ 4' 'ਚ ਮੁੜ ਹਸਾਉਣਗੇ ਕਾਮੇਡੀਅਨ

Thursday, Jan 22, 2026 - 05:52 PM (IST)

ਕਿਧਰੇ ਨਹੀਂ ਗਏ ਜਸਵਿੰਦਰ ਭੱਲਾ! 'ਕੈਰੀ ਓਨ ਜੱਟਾ 4' 'ਚ ਮੁੜ ਹਸਾਉਣਗੇ ਕਾਮੇਡੀਅਨ

ਐਂਟਰਟੇਨਮੈਂਟ ਡੈਸਕ: ਪੰਜਾਬੀ ਫਿਲਮ ਇੰਡਸਟਰੀ ਦੀ ਸਭ ਤੋਂ ਮਸ਼ਹੂਰ ਫਰੈਂਚਾਇਜ਼ੀ 'ਕੈਰੀ ਓਨ ਜੱਟਾ' ਦੇ ਅਗਲੇ ਭਾਗ ਨੂੰ ਲੈ ਕੇ ਇੱਕ ਬੇਹੱਦ ਦਿਲਚਸਪ ਅਤੇ ਭਾਵੁਕ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਆਉਣ ਵਾਲੀ ਫਿਲਮ 'ਕੈਰੀ ਓਨ ਜੱਟਾ 4' ਵਿੱਚ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਇੱਕ ਵਾਰ ਫਿਰ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। ਇਹ ਸਭ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਆਧੁਨਿਕ ਤਕਨੀਕ ਦੀ ਮਦਦ ਨਾਲ ਸੰਭਵ ਹੋ ਰਿਹਾ ਹੈ।
ਫਿਲਮ ਟੀਮ ਨੇ ਜਤਾਈ ਖੁਸ਼ੀ 
ਫਿਲਮ ਦੀ ਟੀਮ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਬਹੁਤ ਭਾਗਸ਼ਾਲੀ (Blessed) ਮਹਿਸੂਸ ਕਰ ਰਹੇ ਹਨ ਕਿ 'ਕੈਰੀ ਓਨ ਜੱਟਾ 4' ਵਿੱਚ ਏ.ਆਈ. ਦੀ ਮਦਦ ਨਾਲ ਮਰਹੂਮ ਜਸਵਿੰਦਰ ਭੱਲਾ ਜੀ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਫਿਲਮ ਦੇ ਵਿੱਚ ਉਨ੍ਹਾਂ ਨੂੰ ਨਾਲ ਰੱਖਿਆ ਗਿਆ ਹੈ, ਜੋ ਕਿ ਇਸ ਤਕਨੀਕ ਦਾ ਇੱਕ ਵੱਡਾ ਫਾਇਦਾ ਹੈ।
ਸਿਰਫ ਫਿਲਮਾਂ ਹੀ ਨਹੀਂ, ਹਰ ਖੇਤਰ 'ਤੇ ਪਵੇਗਾ ਏ.ਆਈ. ਦਾ ਅਸਰ
ਸਰੋਤਾਂ ਅਨੁਸਾਰ, ਇਹ ਤਕਨੀਕੀ ਬਦਲਾਅ ਸਿਰਫ ਮਨੋਰੰਜਨ ਜਗਤ ਤੱਕ ਸੀਮਤ ਨਹੀਂ ਹੈ। ਫਿਲਮ ਨਾਲ ਜੁੜੇ ਮੈਂਬਰਾਂ ਦਾ ਮੰਨਣਾ ਹੈ ਕਿ ਏ.ਆਈ. ਸਿਰਫ ਫਿਲਮ ਇੰਡਸਟਰੀ 'ਤੇ ਹੀ ਅਸਰ ਨਹੀਂ ਪਾਏਗੀ, ਬਲਕਿ ਇਹ ਦੁਨੀਆ ਦੇ ਹਰ ਕੰਮ 'ਤੇ ਆਪਣਾ ਪ੍ਰਭਾਵ ਪਾਵੇਗੀ। ਫਿਲਹਾਲ, ਪੰਜਾਬੀ ਸਿਨੇਮਾ ਵਿੱਚ ਇਸ ਦੀ ਵਰਤੋਂ ਕਰਕੇ ਇੱਕ ਦਿੱਗਜ ਕਲਾਕਾਰ ਨੂੰ ਮੁੜ ਪਰਦੇ 'ਤੇ ਲਿਆਉਣਾ ਪ੍ਰਸ਼ੰਸਕਾਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ।


author

Aarti dhillon

Content Editor

Related News