ਲੋਕਾਂ ਲਈ ਟਰੈਂਡ ਸੈੱਟ ਕਰਨ ਵਾਲਾ ਪ੍ਰੇਮ ਢਿੱਲੋਂ ਜਾਣੋ ਕਿਸ ਨੂੰ ਕਰਦੈ ਫਾਲੋ (ਵੀਡੀਓ)

Tuesday, Jan 25, 2022 - 11:19 AM (IST)

ਲੋਕਾਂ ਲਈ ਟਰੈਂਡ ਸੈੱਟ ਕਰਨ ਵਾਲਾ ਪ੍ਰੇਮ ਢਿੱਲੋਂ ਜਾਣੋ ਕਿਸ ਨੂੰ ਕਰਦੈ ਫਾਲੋ (ਵੀਡੀਓ)

ਜਲੰਧਰ (ਬਿਊਰੋ) - ਪ੍ਰੇਮਜੀਤ ਸਿੰਘ ਢਿੱਲੋਂ, ਜੋ ਕਿ ਸੰਗੀਤ ਜਗਤ 'ਚ ਪ੍ਰੇਮ ਢਿੱਲੋਂ ਦੇ ਨਾਂ ਨਾਲ ਪ੍ਰਸਿੱਧ ਹਨ। ਉਹ ਇੱਕ ਭਾਰਤੀ ਗਾਇਕ ਅਤੇ ਗੀਤਕਾਰ ਹੈ, ਜੋ ਪੰਜਾਬੀ ਸੰਗੀਤ ਨਾਲ ਜੁੜੇ ਹੋਏ ਹਨ। ਲੋਕਾਂ ਲਈ ਟਰੈਂਡ ਸੈੱਟ ਕਰਨ ਵਾਲੇ ਪ੍ਰੇਮ ਢਿੱਲੋਂ ਆਪਣੇ ਭਰਾ ਪਰਮ ਢਿੱਲੋਂ ਨੂੰ ਫਾਲੋ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਮੇਰਾ ਵੱਡਾ ਵੀਰ ਆਖਦਾ ਹੈ, ਮੈਂ ਉਹੀ ਕਰਦਾ ਹਾਂ। ਇਸ ਤੋਂ ਇਲਾਵਾ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਜਾਂ ਰਣਵੀਰ 'ਚੋਂ ਕਿਸਦਾ ਫੈਸ਼ਨ ਸਭ ਤੋਂ ਜ਼ਿਆਦਾ ਸਹੀ ਲੱਗਦਾ ਹੈ ਤਾਂ ਇਸ ਦੇ ਜਵਾਬ ਉਨ੍ਹਾਂ ਨੇ ਅਕਸ਼ੈ ਕੁਮਾਰ ਦਾ ਨਾਂ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਅਕਸ਼ੈ ਭਾਜੀ ਕਾਫ਼ੀ ਫਿੱਟ ਵੀ ਹਨ, ਜਿਸ ਕਰਦੇ ਮੈਨੂੰ ਉਨ੍ਹਾਂ ਦਾ ਫੈਸ਼ਨ ਸਟਾਈਲ ਵਧੀਆ ਲੱਗਦਾ ਹੈ।
ਅੱਗੇ ਕੀ ਕਿਹਾ ਤੁਸੀਂ ਇਸ ਵੀਡੀਓ ਰਾਹੀਂ ਸੁਣੋ-

ਦੱਸ ਦਈਏ ਕਿ ਪ੍ਰੇਮ ਢਿੱਲੋਂ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਸਾਲ 2018 'ਚ ਸਿੰਗਲ 'ਚੰਨ ਮਿਲਾਉਂਦੀ' ਨਾਲ ਕੀਤੀ ਸੀ। ਪ੍ਰੇਮ ਢਿੱਲੋਂ ਸਿੰਗਲ ਗੀਤ 'ਬੂਟ ਕੱਟ' ਅਤੇ 'ਓਲਡ ਸਕੂਲ' ਲਈ ਵੱਧ ਜਾਣੇ ਜਾਂਦੇ ਹਨ। ਉਨ੍ਹਾਂ ਦੇ ਗੀਤ 'ਓਲਡ ਸਕੂਲ' 'ਚ ਸਿੱਧੂ ਮੂਸੇ ਵਾਲਾ ਅਤੇ ਨਸੀਬ ਵੀ ਸ਼ਾਮਲ ਸਨ। ਇਹ ਗੀਤ ਵੱਖ-ਵੱਖ ਮਿਊਜ਼ਿਕ ਚਾਰਟਾਂ ਉੱਪਰ ਫ਼ੀਚਰ ਕੀਤਾ ਗਿਆ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News