ਗਾਇਕ ਜੌਰਡਨ ਸੰਧੂ ਤੇ ਜ਼ਰੀਨ ਖ਼ਾਨ ਦੀ ਮੁੜ ਬਣੀ ਜੋੜੀ, ਇਸ ਪ੍ਰਾਜੈਕਟ ''ਚ ਆਉਣਗੇ ਨਜ਼ਰ

Monday, Dec 06, 2021 - 11:05 AM (IST)

ਗਾਇਕ ਜੌਰਡਨ ਸੰਧੂ ਤੇ ਜ਼ਰੀਨ ਖ਼ਾਨ ਦੀ ਮੁੜ ਬਣੀ ਜੋੜੀ, ਇਸ ਪ੍ਰਾਜੈਕਟ ''ਚ ਆਉਣਗੇ ਨਜ਼ਰ

ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਜੌਰਡਨ ਸੰਧੂ, ਜੋ ਕਿ ਬਹੁਤ ਜਲਦ ਆਪਣਾ ਨਵਾਂ ਮਿਊਜ਼ਿਕ ਟਰੈਕ ਲੈ ਕੇ ਆ ਰਹੇ ਹਨ। ਜੀ ਹਾਂ, ਉਹ 'ਚੰਨ ਚੰਨ' ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਹਨ। ਇਸ ਗੀਤ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਚੰਨ ਚੰਨ ਰਿਲੀਜ਼ਿੰਗ 7 ਦਸੰਬਰ, 2021...First Song From EP (High Five)।'' 

PunjabKesari

ਇਸ ਗੀਤ 'ਚ ਜੌਰਡਨ ਸੰਧੂ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ। ਗੀਤ ਦੇ ਨਾਮ ਅਤੇ ਪੋਸਟਰ ਤੋਂ ਲੱਗਦਾ ਹੈ ਕਿ ਇਹ ਗੀਤ ਬੀਟ ਸੌਂਗ ਹੋਵੇਗਾ। ਪ੍ਰਸ਼ੰਸਕ ਅਤੇ ਕਲਾਕਾਰ ਕੁਮੈਂਟ ਕਰਕੇ ਜੌਰਡਨ ਸੰਧੂ ਤੇ ਜ਼ਰੀਨ ਖ਼ਾਨ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਇਹ ਜੋੜੀ ਇਸ ਤੋਂ ਪਹਿਲਾਂ ਸੈਡ ਸੌਂਗ 'ਦੋ ਵਾਰੀ ਜੱਟ' ਗੀਤ 'ਚ ਨਜ਼ਰ ਆਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

ਜੇ ਗੱਲ ਕਰੀਏ ਜੌਰਡਨ ਸੰਧੂ ਦੇ ਵਰਕ ਫਰੰਟ ਦੀ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਉਹ 'ਤੀਜੇ ਵੀਕ', 'ਛੱਡ ਨਾ ਜਾਵੀ', 'ਇਨਫੋ', 'ਅਬਾਉਟ ਮੀ', 'ਹੈਂਡਸਮ ਜੱਟਾ' ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਹੋਰ ਗਾਇਕਾਂ ਦੇ ਗੀਤ 'ਚ ਬਤੌਰ ਮਾਡਲ ਅਦਾਕਾਰੀ ਵੀ ਕਰ ਚੁੱਕੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖ਼ੇਤਰ 'ਚ ਵੀ ਕਾਫ਼ੀ ਸਰਗਰਮ ਹਨ। ਉਹ ਅਖੀਰਲੀ ਵਾਰ 'ਖ਼ਤਰੇ ਦਾ ਘੁੱਗੂ' ਫ਼ਿਲਮ 'ਚ ਅਦਾਕਾਰਾ ਦਿਲਜੋਤ ਨਾਲ ਨਜ਼ਰ ਆਏ ਸਨ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


author

sunita

Content Editor

Related News