ਧਰਨੇ ਤੋਂ ਵਾਪਸ ਆ ਰਹੇ ਗਾਇਕ ਜੱਸ ਬਾਜਵਾ ਨਾਲ ਵਾਪਰਿਆ ਭਿਆਨਕ ਹਾਦਸਾ

Wednesday, Oct 07, 2020 - 01:32 PM (IST)

ਧਰਨੇ ਤੋਂ ਵਾਪਸ ਆ ਰਹੇ ਗਾਇਕ ਜੱਸ ਬਾਜਵਾ ਨਾਲ ਵਾਪਰਿਆ ਭਿਆਨਕ ਹਾਦਸਾ

ਜਲੰਧਰ (ਬਿਊਰੋ) - ਪੰਜਾਬੀ ਸੰਗੀਤ ਜਗਤ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਪ੍ਰਸਿੱਧ ਗਾਇਕ ਜੱਸ ਬਾਜਵਾ ਨਾਲ ਦੇਰ ਰਾਤ ਸੜਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੱਸ ਬਾਜਵਾ ਹਰਿਆਣਾ 'ਚ ਧਰਨਾ ਲਾਉਣ ਤੋਂ ਬਾਅਦ ਆਪਣੀ ਕਾਰ ਨੰਬਰ ਪੀ. ਬੀ. 13 ਬੀ. ਸੀ. 3300 ਰਾਹੀਂ ਚੰਡੀਗੜ੍ਹ ਆ ਰਹੇ ਸਨ।
PunjabKesari
ਇਹ ਹਾਦਸਾ ਕਾਫ਼ੀ ਭਿਆਨਕ ਸੀ, ਜਿਸ 'ਚ ਜੱਸ ਬਾਜਵਾ ਦੀ ਕਾਰ ਅਗਲਾ ਹਿੱਸਾ ਕਾਫ਼ੀ ਨੁਕਸਾਨਿਆ ਗਿਆ ਹੈ। ਹਾਲਾਂਕਿ ਜੱਸ ਬਾਜਵਾ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਰ 'ਚ ਬੈਠੇ ਜੱਸ ਬਾਜਵਾ ਅਤੇ ਹੋਰ ਸਾਥੀ ਵਾਲ-ਵਾਲ ਬਚੇ।
PunjabKesari
ਦੱਸ ਦਈਏ ਕਿ ਜੱਸ ਬਾਜਵਾ ਹਰਿਆਣਾ 'ਚ ਧਰਨਾ ਲਾਉਣ ਲਈ ਆਪਣੇ ਸਾਥੀ ਦੋਸਤਾਂ ਨਾਲ ਗਏ ਸਨ। ਦੇਰ ਰਾਤ ਜੱਸ ਬਾਜਵਾ ਧਰਨੇ ਤੋਂ ਵਾਪਸ ਪਰਤ ਰਹੇ ਸਨ, ਜਦੋਂ ਇਹ ਹਾਦਸਾ ਹੋਇਆ। ਇਸ ਦੌਰਾਨ ਗੱਡੀ ਜੱਸ ਬਾਜਵਾ ਦਾ ਡਰਾਈਵਰ ਚਲਾ ਰਿਹਾ ਸੀ। ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸੜਕ ਉੱਤੇ ਅਚਾਨਕ ਅਵਾਰਾ ਪਾਸ਼ੂ ਕਾਰ ਦੇ ਅੱਗੇ ਆ ਗਿਆ, ਜਿਸ ਨੂੰ ਬਚਾਉਂਦੇ-ਬਚਾਉਂਦੇ ਉਨ੍ਹਾਂ ਦੀ ਕਾਰ ਸਾਹਮਣੇ ਆ ਰਹੇ ਟਰੱਕ ਨਾਲ ਜਾ ਟਕਰਾਈ। ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ, ਜੇਕਰ ਕਾਰ ਦੀ ਸਪੀਡ ਹੌਲੀ ਨਾ ਹੁੰਦੀ ਤਾਂ। 
PunjabKesari


author

sunita

Content Editor

Related News