'ਸਪੌਟੀਫਾਈ ਇੰਡੀਆ' ਦੇ ਬਿਲਬੋਰਡ 'ਤੇ ਛਾਈ ਗਾਇਕਾ ਜੈਸਮੀਨ ਸੈਂਡਲਾਸ, ਸਾਂਝੀ ਕੀਤੀ ਪੋਸਟ
Friday, Nov 18, 2022 - 11:25 AM (IST)

ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਜਦੋਂ ਤੋਂ ਪੰਜਾਬ ਆਈ ਹੈ, ਉਦੋਂ ਤੋਂ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਹੋਈ ਹੈ। ਦੱਸ ਦਈਏ ਕਿ ਜੈਸਮੀਨ 6 ਸਾਲਾਂ ਬਾਅਦ ਪੰਜਾਬ ਪਰਤੀ ਹੈ। ਹਾਲ ਹੀ 'ਚ ਉਹ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦੇ ਸ਼ੋਅ 'ਦਿਲ ਦੀਆਂ ਗੱਲਾਂ 2' 'ਚ ਨਜ਼ਰ ਆਈ ਸੀ, ਜਿੱਥੇ ਉਸ ਨੇ ਆਪਣੇ ਦਿਲ ਦੇ ਕਈ ਰਾਜ਼ ਖੋਲ੍ਹੇ।
ਦੱਸ ਦਈਏ ਕਿ ਜੈਸਮੀਨ ਸੈਂਡਲਾਸ ਸਪੌਟੀਫਾਈ ਇੰਡੀਆ ਦੇ ਬਿਲਬੋਰਡ 'ਤੇ ਨਜ਼ਰ ਆਈ ਹੈ। ਉਹ ਸਪੌਟੀਫਾਈ ਇੰਡੀਆ ਦੇ ਬਿਲਬੋਰਡ 'ਤੇ ਛਾਈ ਹੋਈ ਹੈ, ਜਿਸ 'ਤੇ ਗਾਇਕਾ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। ਜੈਸਮੀਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਜੈਸਮੀਨ ਨੇ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, ''ਮੈਂ ਸਭ ਤੋਂ ਪਹਿਲਾਂ ਇਹ ਤਸਵੀਰਾਂ ਆਪਣੇ ਮੰਮਾ ਨੂੰ ਭੇਜੀਆਂ ਹਨ। ਮੈਂ ਇਸ ਤੋਂ ਕਦੇ ਬਿਲਬੋਰਡ 'ਤੇ ਨਜ਼ਰ ਨਹੀਂ ਆਈ ਸੀ। ਮੇਰੇ ਲਈ ਇਹ ਇੱਕ ਨਵਾਂ ਅਹਿਸਾਸ ਹੈ। ਸ਼ੁਕਰੀਆ ਸਪੌਟੀਫਾਈ ਇੰਡੀਆ।''
ਇਸ ਤੋਂ ਬਾਅਦ ਜੈਸਮੀਨ ਸੈਂਡਲਾਸ ਇੰਨੀਂ ਜ਼ਿਆਦਾ ਖੁਸ਼ ਨਜ਼ਰ ਆ ਰਹੀ ਹੈ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਹੋਰ ਪੋਸਟ ਸ਼ੇਅਰ ਕੀਤੀ, ਜਿਸ 'ਚ ਉਸ ਦੇ ਹੱਥ 'ਚ ਕੌਫੀ ਦਾ ਕੱਪ ਨਜ਼ਰ ਆ ਰਿਹਾ ਹੈ। ਤਸਵੀਰ ਸ਼ੇਅਰ ਕਰਦਿਆਂ ਜੈਸਮੀਨ ਨੇ ਕੈਪਸ਼ਨ 'ਚ ਲਿਖਿਆ, ''ਕੰਸਰਟ ਕਰਨ ਦਾ ਜੀ ਜਿਹਾ ਕਰਦਾ ਯਾਰ। ਜ਼ਿੰਦਗੀ ਬਦਲਣ ਵਾਲੀਆਂ, ਖੁਦ ਨੂੰ ਖੁਸ਼ੀ ਦੇਣ ਵਾਲੀਆਂ ਗੱਲਾਂ ਕਰਨ ਦਾ ਜੀ ਜਿਹਾ ਕਰਦਾ। ਪਿਆਰੇ ਪਿਆਰੇ ਫ਼ੈਨਜ਼ ਨੂੰ ਮਿਲਣ ਦਾ ਜੀ ਜਿਹਾ ਕਰਦਾ। ਦੁਨੀਆ ਵੇਖਣ ਦਾ ਜੀ ਜਿਹਾ ਕਦਾ। ਜੀ ਜਿਹਾ ਕਰਦਾ।'' ਜੈਸਮੀਨ ਦੀ ਇਸ ਪੋਸਟ 'ਤੇ ਉਸ ਦੇ ਫੈਨਜ਼ ਖੂਬ ਪਿਆਰ ਬਰਸਾ ਰਹੇ ਹਨ।
ਦੱਸਣਯੋਗ ਹੈ ਕਿ ਜੈਸਮੀਨ ਨੂੰ ਕੁਮੈਂਟਸ 'ਚ ਖੂਬ ਵਧਾਈਆਂ ਮਿਲ ਰਹੀਆਂ ਹਨ। ਦੱਸ ਦਈਏ ਕਿ ਜੈਸਮੀਨ ਦੀ ਜੋ ਤਸਵੀਰ ਬਿਲਬੋਰਡ 'ਤੇ ਨਜ਼ਰ ਆ ਰਹੀ ਹੈ, ਉਹ ਉਸ ਦੇ ਨਵੇਂ ਗੀਤ 'ਜੀ ਜਿਹਾ ਕਰਦਾ' ਦਾ ਪੋਸਟਰ ਹੈ। ਗਾਇਕਾ ਦੇ ਇਸ ਗੀਤ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹੀ ਨਹੀਂ ਜੈਸਮੀਨ ਗਾਣੇ ਨਾਲੋਂ ਜ਼ਿਆਦਾ ਆਪਣੇ ਬੋਲਡ ਲੁੱਕ ਕਰਕੇ ਜ਼ਿਆਦਾ ਚਰਚਾ ਖੱਟ ਰਹੀ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸ਼ੇਅਰ ਕਰੋ।