ਗਾਇਕ ਹਾਰਡੀ ਸੰਧੂ ਦੀ ਇਸ ਮਜ਼ਬੂਰੀ ਕਾਰਨ ਕੋਲਕਤਾ ਦੇ ਫੈਨਜ਼ ਹੋਏ ਨਿਰਾਸ਼

Saturday, Dec 23, 2023 - 01:15 PM (IST)

ਗਾਇਕ ਹਾਰਡੀ ਸੰਧੂ ਦੀ ਇਸ ਮਜ਼ਬੂਰੀ ਕਾਰਨ ਕੋਲਕਤਾ ਦੇ ਫੈਨਜ਼ ਹੋਏ ਨਿਰਾਸ਼

ਐਂਟਰਟੇਨਮੈਂਟ ਡੈਸਕ : ਪ੍ਰਸਿੱਧ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿਸ ਨੇ ਉਨ੍ਹਾਂ ਦੇ ਫੈਨਜ਼ ਨੂੰ ਨਿਰਾਸ਼ ਕਰ ਦਿੱਤਾ ਹੈ। ਦਰਅਸਲ, ਕੋਲਕਤਾ 'ਚ ਹਾਰਡੀ ਸੰਧੂ ਦਾ ਕੰਸਰਟ ਹੋਣ ਵਾਲਾ ਸੀ, ਜੋ ਕਿ ਕੈਂਸਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਾਰਡੀ ਇਸ ਸਮੇਂ 'ਇਨ ਮਾਈ ਫੀਲਿੰਗਸ' ਨਾਂ ਦੇ ਆਪਣੇ ਪਹਿਲੇ ਆਲ-ਇੰਡੀਆ ਮਿਊਜ਼ਿਕਲ ਟੂਰ 'ਚ ਰੁੱਝਿਆ ਹੋਇਆ ਹੈ, ਜਿਸ ਕਾਰਨ ਉਸ ਨੇ ਕੋਲਕਾਤਾ ਵਾਲੇ ਸ਼ੋਅ ਦੀ ਤਰੀਕ ਅੱਗੇ ਵਧਾ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਬੀ ਪਰਾਕ ਨੇ ਪਤਨੀ ਮੀਰਾ ਨਾਲ ਦੂਜੀ ਵਾਰ ਕਰਵਾਇਆ ਵਿਆਹ, ਗਾਇਕ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਦੱਸ ਦਈਏ ਕਿ ਹਾਰਡੀ ਸੰਧੂ ਦੇ ਸ਼ੋਅ ਦੀ ਪ੍ਰਬੰਧਕ ਟੀਮ ਨੇ ਦੱਸਿਆ ਕਿ ਭਲਕੇ ਯਾਨੀਕਿ 24 ਦਸੰਬਰ ਨੂੰ ਹਾਰਡੀ ਸੰਧੂ ਦਾ ਕੋਲਕਾਤਾ 'ਚ ਮਿਊਜ਼ਿਕਲ ਕੰਸਰਟ ਹੋਣਾ ਤੈਅ ਸੀ ਪਰ ਅਚਾਨਕ ਇਸੇ ਦਿਨ ਮਹਾਂਨਗਰ 'ਚ ਇੱਕ ਵਿਸ਼ਾਲ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਣ ਕਾਰਨ ਉਸ ਨੂੰ ਆਪਣਾ ਸ਼ੋਅ ਮੁਲਤੱਵੀ ਕਰਨਾ ਪਿਆ। ਜਾਣਕਾਰੀ ਮੁਤਾਬਕ ਸਥਾਨਕ ਤੌਰ 'ਤੇ ਹੋਣ ਵਾਲੇ ਇਸ ਧਾਰਮਿਕ ਸਮਾਗਮ 'ਚ ਲੱਖਾਂ ਦੀ ਗਿਣਤੀ 'ਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।  

ਇਹ ਖ਼ਬਰ ਵੀ ਪੜ੍ਹੋ - ਮਨਕੀਰਤ ਔਲਖ ਨੇ ਪੁੱਤਰ ਨਾਲ ਸ੍ਰੀ ਦਰਬਾਰ ਸਾਹਿਬ ਟੇਕਿਆ ਮੱਥਾ, ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਕੀਤਾ ਯਾਦ

ਦੱਸਣਯੋਗ ਹੈ ਕਿ ਹਾਰਡੀ ਸੰਧੂ ਦਾ ਅਗਲਾ ਸ਼ੋਅ ਜੈਪੁਰ 'ਚ ਹੋਣ ਵਾਲਾ ਹੈ। ਇਹ ਸ਼ੋਅ 31 ਦਸੰਬਰ ਨੂੰ ਹੋਵੇਗਾ। ਫੈਨਜ਼ ਉਸ ਦੇ ਇਸ ਕੰਸਰਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਾਰ ਹਾਰਡੀ ਸੰਧੂ ਨਵੇਂ ਸਾਲ ਦਾ ਜਸ਼ਨ ਆਪਣੇ ਫੈਨਜ਼ ਨਾਲ ਮਨਾਉਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

sunita

Content Editor

Related News