ਜਦੋਂ ਅਚਾਨਕ ਗੁਰਦਾਸ ਮਾਨ ਨੂੰ ਵੇਖ ਕੇ ਖੁਸ਼ੀ ''ਚ ਨੱਚਣ ਲੱਗੇ ਸਕੂਲ ਦੇ ਬੱਚੇ, ਅੱਗੋਂ ਹੱਥ ਜੋੜ ਮਾਨ ਨੇ ਆਖੀ ਇਹ ਗੱਲ

12/15/2022 9:09:20 AM

ਜਲੰਧਰ (ਬਿਊਰੋ) : ਸੰਗੀਤ ਜਗਤ ਦੇ ਬਾਬਾ ਬੋਹੜ ਅਖਵਾਉਣ ਵਾਲੇ ਗਾਇਕ ਗੁਰਦਾਸ ਮਾਨ ਦੇ ਫੈਨਜ਼ ਹਰ ਉਮਰ 'ਚ ਮਿਲ ਜਾਣਗੇ। ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਜਦੋਂ ਸਕੂਲ ਬੱਸ 'ਚ ਜਾ ਰਹੇ ਬੱਚਿਆਂ ਨੇ ਗੁਰਦਾਸ ਮਾਨ ਨੂੰ ਦੇਖਿਆ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹ ਉੱਚੀ-ਉੱਚੀ ਆਵਾਜ਼ ਮਾਰ ਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਨਜ਼ਰ ਆਏ।

ਗਾਇਕ ਪਰਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦੌਰਾਨ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਗੁਰਦਾਸ ਮਾਨ ਕਾਰ 'ਚ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਜਦੋਂ ਉਨ੍ਹਾਂ ਦੀ ਕਾਰ ਦੇ ਕੋਲੋਂ ਇੱਕ ਸਕੂਲੀ ਬੱਸ ਲੰਘਦੀ ਹੈ ਤਾਂ ਬੱਚੇ ਝੱਟ ਹੀ ਗੁਰਦਾਸ ਮਾਨ ਨੂੰ ਪਛਾਣ ਲੈਂਦੇ ਹਨ ਅਤੇ ਆਟੋਗ੍ਰਾਫ ਦੇਣ ਲਈ ਆਖਦੇ ਹਨ। ਗੁਰਦਾਸ ਮਾਨ ਸਾਰਿਆਂ ਬੱਚਿਆਂ ਨੂੰ ਪਿਆਰ ਜਤਾਉਂਦੇ ਹੋਏ ਹੱਥ ਜੋੜਦੇ ਅਤੇ ਕਹਿੰਦੇ ਨੇ ਕਿ ਰੁਕ ਨਹੀਂ ਸਕਦੇ ਕਿਉਂਕਿ ਉਹ ਹਾਈਵੇ 'ਤੇ ਲੰਘ ਰਹੇ ਹਨ ਪਰ ਇਹ ਸਾਰਾ ਦ੍ਰਿਸ਼ ਗਾਇਕ ਪਰਮ ਨੇ ਆਪਣੇ ਕੈਮਰੇ 'ਚ ਕੈਦ ਕਰ ਲਿਆ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਦੱਸ ਦਈਏ ਕਿ ਗੁਰਦਾਸ ਮਾਨ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਹਨ। ਉਹ ਇੱਕ ਲੰਬੇ ਸਮੇਂ ਤੋਂ ਆਪਣੇ ਗੀਤਾਂ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਨ। ਸਾਲ 2019 ‘ਚ ਪੰਜਾਬੀ ਤੇ ਹਿੰਦੀ ਭਾਸ਼ਾ ਨੂੰ ਲੈ ਕੇ ਦਿੱਤੇ ਇੱਕ ਬਿਆਨ ਕਰਕੇ ਉਹ ਵਿਵਾਦਾਂ ‘ਚ ਘਿਰ ਗਏ ਸਨ, ਜਿਸ ਕਰਕੇ ਉਹ ਇਸ ਸਾਲ ‘ਗੱਲ ਸੁਣੋ ਪੰਜਾਬੀ ਦੋਸਤੋ’ ਟਾਈਟਲ ਹੇਠ ਗੀਤ ਲੈ ਕੇ ਆਏ ਸਨ । ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਆਪਣੇ ਦਿਲ ‘ਚ ਦੱਬਿਆ ਹੋਇਆ ਦਰਦ ਦਰਸ਼ਕਾਂ ਦੇ ਰੂਬਰੂ ਕੀਤਾ ਸੀ। ਇਸ ਗੀਤ ਨੂੰ ਦਰਸ਼ਕਾਂ ਅਤੇ ਕਲਾਕਾਰਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਸੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।
 


sunita

Content Editor

Related News