ਪੰਜਾਬੀ ਗਾਇਕ ਨੇ ਹਾਰਟ ਅਟੈਕ ਤੋਂ ਬਾਅਦ ਪੋਸਟ ਰਾਹੀਂ ਬਿਆਨ ਕੀਤਾ ਦਰਦ

Sunday, Aug 18, 2024 - 04:39 PM (IST)

ਵੈੱਬ ਡੈਸਕ- ਮਸ਼ਹੂਰ ਪੰਜਾਬੀ ਗਾਇਕ ਸਾਰਥੀ ਕੇ ਦੀਆਂ ਹਸਪਤਾਲ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਹਲਚੱਲ ਮਚਾ ਦਿੱਤੀ। ਦਰਅਸਲ, ਬੀਤੇ ਦਿਨੀਂ ਗਾਇਕ ਸਾਰਥੀ ਕੇ ਨੂੰ ਦਿਲ ਦਾ ਦੌਰਾ ਪੈਣ ਦੀਆਂ ਖਬਰਾਂ ਸੁਰਖੀਆਂ ਵਿੱਚ ਰਹੀਆਂ। ਹਾਲਾਂਕਿ ਇਸ ਤੋਂ ਪਹਿਲਾਂ ਕਲਾਕਾਰ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਸੀ, ਹੁਣ ਕਲਾਕਾਰ ਨੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕੀਤੀ ਹੈ। 

PunjabKesari

ਪੰਜਾਬੀ ਗਾਇਕ ਨੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਸਤਿ ਸ੍ਰੀ ਅਕਾਲ ਜੀ ਸਭ ਨੂੰ, ਜਿਦਾ ਕੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਰਥੀ ਕੇ ਪਾਜ਼ੀ ਨੂੰ ਹਾਰਟ ਆਇਆ, ਜਿਵੇਂ ਹੀ ਇਹ ਖਬਰ ਤੁਹਾਡੇ ਸਭ ਤੱਕ ਪਹੁੰਚੀ, ਤਾਂ ਤੁਹਾਡੇ ਸਾਰਿਆਂ ਦੇ ਬਹੁਤ ਕਾਲ ਅਤੇ ਮੈਸੇਜ ਆ ਰਹੇ ਹਨ। ਤੁਹਾਡੀਆਂ ਦੁਆਵਾਂ ਸਦਕਾ ਮਾਲਕ ਦੀ ਮੇਹਰ ਨਾਲ ਸਾਰਥੀ ਕੇ ਪਾਜ਼ੀ ਡਾਕਟਰਾਂ ਦੇ ਕਹਿਣ ਮੁਤਾਬਕ ਰਿਕਵਰੀ ਸਟੇਜ ਵਿੱਚ ਨੇ...ਜਲਦੀ ਹੀ ਤੁਹਾਨੂੰ ਸਭ ਨੂੰ ਉਨ੍ਹਾਂ ਦੀ ਚੰਗੀ ਸਿਹਤ ਦੀ ਖਬਰ ਦੇਵਾਂਗੇ। ਤੁਹਾਡਾ ਸਾਰਿਆਂ ਦਾ ਧੰਨਵਾਦ...ਦੱਸ ਦੇਈਏ ਕਿ ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਫਿਲਮ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਗਈ। ਇਸਦੇ ਨਾਲ ਹੀ ਉਹ ਗਾਇਕ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਦਲਜੀਤ ਕੌਰ ਨੇ ਮਿਟਾਈ ਪਿਆਰ ਦੀ ਨਿਸ਼ਾਨੀ, ਤਸਵੀਰ ਕੀਤੀ ਸਾਂਝੀ

ਦੱਸਿਆ ਜਾ ਰਿਹਾ ਹੈ ਕਿ ਸਾਰਥੀ ਨੂੰ ਜਿਸ ਵੇਲੇ ਦਿਲ ਦਾ ਦੌਰਾ ਪਿਆ, ਉਸ ਵੇਲੇ ਉਹ ਕੈਨੇਡਾ ਦੇ ਮਿਸੀਸਾਗਾ ਵਿੱਚ ਮੌਜੂਦ ਸਨ। ਦਿਲ ਦਾ ਦੌਰਾ ਪੈਣ ਮਗਰੋਂ ਉਨ੍ਹਾਂ ਨੂੰ ਮਿਸੀਸਾਗਾ ਦੇ ਟ੍ਰਿਲੀਅਮ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਵਿਚ ਹੁਣ ਪਹਿਲਾਂ ਨਾਲੋਂ ਸੁਧਾਰ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id53832371


Priyanka

Content Editor

Related News