ਦਿਲਜੀਤ ਦੋਸਾਂਝ ਦੀ ਹਾਲੀਵੁੱਡ ''ਚ ਬੱਲੇ-ਬੱਲੇ, ਇਸ ਪ੍ਰਾਜੈਕਟ ''ਚ ਮਿਲਿਆ ਵਿਦੇਸ਼ੀ ਗਾਇਕਾ ਸਵੀਟੀ ਦਾ ਸਾਥ

Wednesday, Mar 20, 2024 - 01:37 PM (IST)

ਦਿਲਜੀਤ ਦੋਸਾਂਝ ਦੀ ਹਾਲੀਵੁੱਡ ''ਚ ਬੱਲੇ-ਬੱਲੇ, ਇਸ ਪ੍ਰਾਜੈਕਟ ''ਚ ਮਿਲਿਆ ਵਿਦੇਸ਼ੀ ਗਾਇਕਾ ਸਵੀਟੀ ਦਾ ਸਾਥ

ਐਂਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ 'ਚ ਆਪਣੇ ਨਾਂ ਦੇ ਝੰਡੇ ਗੱਢ ਰਹੇ ਹਨ। ਦਿਲਜੀਤ ਦੋਸਾਂਝ ਦੀ ਵਿਦੇਸ਼ਾਂ 'ਚ ਵੀ ਪੂਰੀ ਧੱਕ ਹੈ। ਉਥੇ ਹੀ ਹੁਣ ਦਿਲਜੀਤ ਵਿਦੇਸ਼ੀ ਗਾਇਕਾ ਸੀਆ ਤੋਂ ਬਾਅਦ ਸਵੀਟੀ ਨਾਲ ਸੁਰ ਮਿਲਾਉਂਦੇ ਨਜ਼ਰ ਆਉਣਗੇ।

PunjabKesari

ਦਰਅਸਲ, ਦਿਲਜੀਤ ਦੋਸਾਂਝ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਗਾਇਕਾ ਸਵੀਟੀ ਨਾਲ ਕਈ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਦੋਵੇਂ ਪੀਲੇ ਰੰਗ ਦੇ ਕੱਪੜਿਆਂ 'ਚ ਨਜ਼ਰ ਆ ਰਹੇ ਹਨ।

PunjabKesari

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਕੈਪਸ਼ਨ 'ਚ ਲਿਖਿਆ, BRAND NEW SONG WITH ICY GIRL @saweetie Any Time 😎⏳...।

PunjabKesari

ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕਾਂ 'ਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। 

PunjabKesari

ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਜਲਦ ਹੀ ਬਾਲੀਵੁੱਡ ਫ਼ਿਲਮ 'ਅਮਰ ਸਿੰਘ ਚਮਕੀਲਾ' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਦਿਲਜੀਤ ਫ਼ਿਲਮ 'ਰੰਨਾ 'ਚ ਧੰਨਾ' 'ਚ ਵਿਖਾਈ ਦੇਣਗੇ।

PunjabKesari

ਇਸ ਫ਼ਿਲਮ 'ਚ ਇੱਕ ਵਾਰ ਫਿਰ ਦਿਲਜੀਤ ਨੂੰ ਸੋਨਮ ਬਾਜਵਾ ਅਤੇ ਸ਼ਹਿਨਾਜ਼ ਗਿੱਲ ਨਾਲ ਵੇਖਿਆ ਜਾਵੇਗਾ।

PunjabKesari

PunjabKesari


author

sunita

Content Editor

Related News