ਦਿਲਜੀਤ ਦੋਸਾਂਝ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਨਵੀਂ ਐਲਬਮ ''ਘੋਸਟ'' ਦਾ ਕੀਤਾ ਐਲਾਨ
Saturday, Feb 04, 2023 - 09:29 AM (IST)
ਜਲੰਧਰ (ਬਿਊਰੋ) : ਮਸ਼ਹੂਰ ਗਾਇਕ ਦਿਲਜੀਤ ਦੋਸਾਂਝ ਜਲਦ ਹੀ ਆਪਣੀ ਐਲਬਮ 'ਘੋਸਟ' ਨਾਲ ਤੁਹਾਡਾ ਮਨੋਰੰਜਨ ਕਰਨ ਆ ਰਹੇ ਹਨ। ਇਸ ਐਲਬਮ ਦੀ ਕੋਈ ਵੀ ਰਿਲੀਜ਼ਿੰਗ ਡੇਟ ਫਿਲਹਾਲ ਸਾਹਮਣੇ ਨਹੀਂ ਆਈ ਹੈ ਪਰ ਇਸ ਐਲਬਮ ਦਾ ਨਾਂ ਪਹਿਲਾਂ '11-11' ਸੀ, ਜੋ ਹੁਣ ਬਦਲ ਕੇ 'ਘੋਸਟ' ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਦਿਲਜੀਤ ਦੀਆਂ ਐਲਬਮਾਂ 'G.O.A.T.' 'ਤੇ 'ਮੂਨਚਾਈਲਡ ਐਰਾ' ਸੁਪਰਹਿੱਟ ਰਹੀਆਂ ਸੀ।
ਦਿਲਜੀਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਿੰਨਾ ਫ਼ਿਲਮਾਂ 'ਚ ਸਰਗਰਮ ਹਨ, ਉਨ੍ਹਾਂ ਹੀ ਉਹ ਗਾਇਕੀ 'ਚ ਵੀ ਸਰਗਰਮ ਰਹਿੰਦੇ ਹਨ। ਦਿਲਜੀਤ ਦੌਸਾਂਝ ਨੇ ਆਪਣੇ ਕਈ ਇੰਟਰਵਿਊਜ਼ 'ਚ ਦੱਸਿਆ ਹੈ ਕਿ ਮਿਊਜ਼ਿਕ ਉਨ੍ਹਾਂ ਦਾ ਪਹਿਲਾ ਪਿਆਰ ਹੈ।
ਦਿਲਜੀਤ ਦੀਆਂ ਫ਼ਿਲਮਾਂ ਬਾਰੇ ਗੱਲ ਕੀਤੀ ਜਾਏ ਤਾਂ ਉਹ ਇੰਨੀਂ ਦਿਨੀਂ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਦੀ ਸ਼ੂਟਿੰਗ 'ਚ ਬਿਜ਼ੀ ਹਨ। ਇਸ ਫ਼ਿਲਮ ਨੂੰ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਡਾਇਰੈਕਟ ਕਰ ਰਹੇ ਹਨ। ਇਸ ਦੇ ਨਾਲ ਹੀ ਦਿਲਜੀਤ ਦੇ ਹੱਥ ਇੱਕ ਹੋਰ ਬਾਲੀਵੁੱਡ ਫ਼ਿਲਮ ਲੱਗੀ ਹੈ। ਇਸ ਫ਼ਿਲਮ 'ਚ ਉਹ ਕਰੀਨਾ ਕਪੂਰ, ਕ੍ਰਿਤੀ ਸੇਨਨ ਤੇ ਤੱਬੂ ਨਾਲ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦਾ ਨਾਂ 'ਦਿ ਕਰੂ' ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।