ਗਾਇਕਾ ਬਾਰਬੀ ਮਾਨ ਦੇ ਚਿਹਰੇ ''ਤੇ ਛਾਈ ਉਦਾਸੀ, ਤਸਵੀਰ ਸ਼ੇਅਰ ਕਰ ਆਖੀ ਦਿਲ ਦੀ ਗੱਲ

Thursday, Aug 25, 2022 - 01:01 PM (IST)

ਗਾਇਕਾ ਬਾਰਬੀ ਮਾਨ ਦੇ ਚਿਹਰੇ ''ਤੇ ਛਾਈ ਉਦਾਸੀ, ਤਸਵੀਰ ਸ਼ੇਅਰ ਕਰ ਆਖੀ ਦਿਲ ਦੀ ਗੱਲ

ਚੰਡੀਗੜ੍ਹ (ਬਿਊਰੋ) : ਗਾਇਕਾ ਬਾਰਬੀ ਮਾਨ ਬੇਹੱਦ ਸੁਰੀਲੀ ਆਵਾਜ਼ ਦੀ ਮਾਲਕ ਹੋਣ ਦੇ ਨਾਲ-ਨਾਲ ਸਾਦਗੀ ਭਰੀ ਸ਼ਖਸੀਅਤ ਦੀ ਵੀ ਹੈ। ਸੋਸ਼ਲ ਮੀਡੀਆ ਉਤੇ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਆਪਣੇ ਫ਼ੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਪਿਛਲੇ ਦਿਨੀਂ ਬਾਰਬੀ ਮਾਨ ਨੇ ਆਪਣੀ ਮਾਂ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ ਸੀ, "ਮਾਂ ਤੋਂ ਵੱਡਾ ਕੋਈ ਯਾਰ ਨਹੀਂ ਹੁੰਦਾ।"

ਹੁਣ ਬਾਰਬੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਨੇ ਆਪਣੇ ਪਿਤਾ ਨਾਲ ਆਪਣੇ ਬਚਪਨ ਦੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਪੋਸਟ ਸ਼ੇਅਰ ਕਰਦਿਆਂ ਬਾਰਬੀ ਮਾਨ ਨੇ ਕੈਪਸ਼ਨ ਵਿਚ ਲਿਖਿਆ ਹੈ, "ਹੈੱਪੀ ਬਰਥਡੇ ਪਾਪਾ, ਮਿਸ ਯੂ।"

PunjabKesari
ਦੱਸ ਦਈਏ ਕਿ ਬਾਰਬੀ ਮਾਨ ਦੇ ਪਿਤਾ ਇਸ ਦੁਨੀਆ ਵਿਚ ਨਹੀਂ ਹਨ ਪਰ ਅਜਿਹਾ ਕੋਈ ਦਿਨ ਨਹੀਂ ਗੁਜ਼ਰਦਾ ਜਦੋਂ ਉਹ ਆਪਣੇ ਪਿਤਾ ਨੂੰ ਯਾਦ ਨਹੀਂ ਕਰਦੀ। ਬਾਰਬੀ ਮਾਨ ਦਾ ਆਪਣੇ ਪਰਿਵਾਰ ਨਾਲ ਬਹੁਤ ਡੂੰਘਾ ਰਿਸ਼ਤਾ ਹੈ। ਇਹ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਪਤਾ ਲੱਗਦਾ ਹੈ ਕਿਉਂਕਿ ਉਹ ਅਕਸਰ ਆਪਣੀ ਮਾਂ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਸ ਨੇ ਆਪਣੇ ਪਿਤਾ ਨਾਲ ਤਸਵੀਰ ਸ਼ੇਅਰ ਕਰ ਉਨ੍ਹਾਂ ਨੂੰ ਯਾਦ ਕੀਤਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News