ਗਾਇਕਾ ਬਾਰਬੀ ਮਾਨ ਦੀਆਂ ਇਹ ਤਸਵੀਰਾਂ ਬਣੀਆਂ ਸੁਰਖੀਆਂ ''ਚ, ਵਜ੍ਹਾ ਹੈ ਦਿਲਚਸਪ

11/28/2022 5:18:57 PM

ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਬਾਰਬੀ ਮਾਨ ਪੰਜਾਬੀ ਇੰਡਸਟਰੀ ਦੀ ਅਜਿਹੀ ਗਾਇਕਾ ਹੈ, ਜਿਸ ਨੇ ਕਾਫੀ ਛੋਟੀ ਉਮਰ ‘ਚ ਕਾਫ਼ੀ ਨਾਂ ਕਮਾਇਆ ਹੈ। ਉਸ ਨੇ ਆਪਣੇ ਹੁਣ ਤੱਕ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗਾਇਕਾ ਬਾਰਬੀ ਮਾਨ ਲਾਈਮਲਾਈਟ ਤੋਂ ਥੋੜਾ ਦੂਰ ਰਹਿਣਾ ਪਸੰਦ ਕਰਦੀ ਹੈ ਪਰ ਪਿਛਲੇ ਦਿਨੀਂ ਉਸ ਨੇ ਇੱਕ ਅਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਕਰਕੇ ਉਹ ਚਰਚਾ ਦਾ ਵਿਸ਼ਾ ਬਣ ਰਹੀ ਹੈ।  ਦਰਅਸਲ, ਬਾਰਬੀ ਮਾਨ ਨੇ ਆਪਣੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਪੰਜਾਬੀ ਸੂਟ 'ਚ ਸਿੰਪਲ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਬਾਰਬੀ ਮਾਨ ਦਾ ਸਿੰਪਲ ਲੁੱਕ ਲੋਕਾਂ ਦਾ ਧਿਆਨ ਨਹੀਂ ਖਿੱਚ ਰਿਹਾ ਸਗੋਂ ਉਸ ਦੇ ਹੱਥਾਂ 'ਚ ਜੋ ਪਰਸ ਫੜਿਆ ਹੋਇਆ ਹੈ, ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।

PunjabKesari

ਬਾਰਬੀ ਮਾਨ ਦਾ ਪਰਸ ਬਣਿਆ ਚਰਚਾ ਦਾ ਵਿਸ਼ਾ
ਦੱਸ ਦਈਏ ਕਿ ਬਾਰਬੀ ਮਾਨ ਦੇ ਹੱਥਾਂ 'ਚ ਜੋ ਪਰਸ ਫੜਿਆ ਹੋਇਆ ਹੈ, ਉਸ ਨੂੰ ਤੁਸੀਂ ਮਾਮੂਲੀ ਜਿਹਾ ਪਰਸ ਸਮਝਣ ਦੀ ਗ਼ਲਤੀ ਨਾ ਕਰਨਾ। ਦਰਅਸਲ, ਇਹ ਬੈਗ ਮਸ਼ਹੂਰ ਬਰਾਂਡ ਲੂਈ ਵਿਟੌਨ ਦਾ ਹੈ। ਇਹ ਦੁਨੀਆ ਦੇ ਸਭ ਤੋਂ ਮਹਿੰਗੇ ਬਰਾਂਡਾਂ 'ਚੋਂ ਇੱਕ ਹੈ। ਲੂਈ ਵਿਟੌਨ ਫਰਾਂਸ ਦੀ ਕੰਪਨੀ ਹੈ, ਇਹ ਤਕਰੀਬਨ 150 ਸਾਲ ਪੁਰਾਣਾ ਤੇ ਭਰੋਸੇਯੋਗ ਬਰਾਂਡ ਹੈ। ਅਕਸਰ ਅਮੀਰ ਲੋਕਾਂ ਦੇ ਹੱਥਾਂ ‘ਚ ਲੂਈ ਵਿਟੌਨ ਦੇ ਡਿਜ਼ਾਇਨਰ ਬੈਗ ਹੀ ਦੇਖੇ ਜਾਂਦੇ ਹਨ।

PunjabKesari

ਲੱਖਾਂ 'ਚ ਹੈ ਬੈਗ ਦੀ ਕੀਮਤ
ਬਾਰਬੀ ਮਾਨ ਦੇ ਹੱਥਾਂ 'ਚ ਜਿਹੜਾ ਬੈਗ ਹੈ, ਉਹ ਲੂਈ ਵਿਟੌਨ ਦਾ ਸ਼ਾਨਦਾਰ ਡਿਜ਼ਾਇਨਰ ਬੈਗ ਹੈ, ਜਿਸ ਦੀ ਕੀਮਤ 3103 (3 ਹਜ਼ਾਰ 103) ਅਮਰੀਕੀ ਡਾਲਰ ਯਾਨੀਕਿ 2 ਲੱਖ 53 ਹਜ਼ਾਰ ਰੁਪਏ ਹੈ। ਇਸ ਬੈਗ ਨੂੰ ਆਨਲਾਈਨ ਲੂਈ ਵਿਟੌਨ ਦੀ ਅਧਿਕਾਰਤ ਵੈਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।

PunjabKesari

ਦੱਸ ਦਈਏ ਕਿ ਹਾਲ ਹੀ ਬਾਰਬੀ ਮਾਨ ਦਾ ਗੀਤ ‘ਲਾਰੇ’ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਬਾਰਬੀ ਮਾਨ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ। ਇੰਸਟਾਗ੍ਰਾਮ ‘ਤੇ ਬਾਰਬੀ ਦੇ 7 ਲੱਖ 92 ਹਜ਼ਾਰ ਫਾਲੋਅਰਜ਼ ਹਨ।

PunjabKesari


sunita

Content Editor

Related News