ਗਾਇਕ ਅੰਮ੍ਰਿਤ ਮਾਨ ਨੇ ਕੈਲੀਫੋਰਨੀਆ ''ਚ ਖੋਲ੍ਹਿਆ ਆਪਣਾ ਇਹ ਬਿਜਨੈੱਸ, ਲੱਗਾ ਵਧਾਈਆਂ ਦਾ ਤਾਂਤਾ
Wednesday, Aug 04, 2021 - 05:40 PM (IST)

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਆਪਣੇ ਨਵੇਂ ਵਪਾਰ ਦੀ ਸ਼ੁਰੂਆਤ ਕੀਤੀ ਹੈ। ਉਂਝ ਤਾਂ ਗਾਇਕ ਦਾ ਆਪਣਾ ਖ਼ੁਦ ਦਾ ਮਿਊਜ਼ਿਕ ਲੇਬਲ ਵੀ ਹੈ ਪਰ ਇਹ ਉਨ੍ਹਾਂ ਦਾ ਹੁਣ ਸ਼ੁਰੂ ਕੀਤਾ ਨਵਾਂ ਬਿਜ਼ਨੈੱਸ ਹੈ, ਜੋ ਉਸ ਦੇ ਬਾਕੀ ਕੰਮਾਂ ਤੋਂ ਕਾਫ਼ੀ ਵੱਖਰਾ ਹੈ। ਦਰਅਸਲ ਅੰਮ੍ਰਿਤ ਮਾਨ ਨੇ ਅਮਰੀਕਾ ਦੇ ਕੈਲੀਫੋਰਨੀਆ 'ਚ ਆਪਣੇ ਹੋਟਲ Marriott ਦੀ ਸ਼ੁਰੂਆਤ ਕੀਤੀ ਹੈ।
ਅੰਮ੍ਰਿਤ ਮਾਨ ਨੇ ਇਸ ਦੀ ਜਾਣਕਾਰੀ ਖੁਦ ਆਪਣੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਇਸ ਬਾਰੇ ਅੰਮ੍ਰਿਤ ਮਾਨ ਨੇ ਲਿਖਿਆ, "ਵਾਹਿਗੁਰੂ ਜੀ ਦੀ ਮਿਹਰ ਨਾਲ... ਮੈਂ ਇਹ ਗੱਲ ਸ਼ੇਅਰ ਕਰਦੇ ਹੋਏ ਕਾਫ਼ੀ ਉਤਸੁਕਤ ਹਾਂ ਕਿ ਮੇਰੀ ਖ਼ੁਦ ਦੀ ਫ੍ਰੈਂਚਾਇਜ਼ੀ ਦਾ ਕੈਲੀਫੋਰਨੀਆ 'ਚ ਪਹਿਲਾ ਹੋਟਲ ਹੈ।"
ਵੇਖੋ ਪੋਸਟ:
ਇਸ ਕਾਰੋਬਾਰ 'ਚ ਉਹ ਇਕੱਲਾ ਨਹੀਂ ਸਗੋਂ ਉਸ ਦੇ ਦੋ ਦੋਸਤਾਂ ਜੱਗ ਸਿੱਧੂ ਤੇ ਮਨੀ ਗਰੇਵਾਲ ਨੇ ਵੀ ਉਸ ਦਾ ਸਾਥ ਦਿੱਤਾ ਹੈ। ਇਸ ਖੁਸ਼ੀ ਦਾ ਜਸ਼ਨ ਮਨਾਉਣ ਲਈ ਉਸ ਨੇ ਇਹ ਖ਼ਬਰ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ। ਅੰਮ੍ਰਿਤ ਮਾਨ ਨੂੰ ਫੈਨਜ਼ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਵੱਲੋਂ ਕਾਫ਼ੀ ਵਧਾਈਆਂ ਮਿਲ ਰਹੀਆਂ ਹਨ। ਅੰਮ੍ਰਿਤ ਮਾਨ ਤੋਂ ਇਲਾਵਾ ਬਹੁਤ ਸਾਰੇ ਕਲਾਕਾਰਾਂ ਦੇ ਵਿਦੇਸ਼ 'ਚ ਆਪਣੇ ਵਪਾਰ ਹਨ।
ਦੱਸ ਦਈਏ ਕਿ ਕੁਝ ਸਮਾਂ ਪਹਿਲਾ ਪ੍ਰਿਯੰਕਾ ਚੋਪੜਾ ਨੇ ਆਪਣੇ Restaurant ਦੀ ਸ਼ੁਰੂਆਤ ਅਮਰੀਕਾ 'ਚ ਕੀਤੀ ਸੀ। ਅੰਮ੍ਰਿਤ ਮਾਨ ਦੇ ਵੀ ਦੁਨੀਆ ਭਰ 'ਚ ਪੰਜਾਬੀ ਫ਼ੈਨ ਹਨ। ਇਸ ਕਲਾਕਾਰ ਨੇ ਆਪਣੀ ਕਲਮ ਤੇ ਗਾਇਕੀ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ।