''ਡਾਇਮੰਡ ਸਟਾਰ'' ਗੁਰਨਾਮ ਭੁੱਲਰ ਨੇ ਮੁੜ ਜਿੱਤਿਆ ਲੋਕਾਂ ਦਾ ਦਿਲ, ਦੁਸ਼ਮਣਾਂ ਨੂੰ ਚਟਾਈ ਧੂਲ

Friday, Jan 05, 2024 - 05:36 PM (IST)

''ਡਾਇਮੰਡ ਸਟਾਰ'' ਗੁਰਨਾਮ ਭੁੱਲਰ ਨੇ ਮੁੜ ਜਿੱਤਿਆ ਲੋਕਾਂ ਦਾ ਦਿਲ, ਦੁਸ਼ਮਣਾਂ ਨੂੰ ਚਟਾਈ ਧੂਲ

ਐਂਟਰਟੇਨਮੈਂਟ ਡੈਸਕ : ਪੰਜਾਬੀ ਸੰਗੀਤ ਜਗਤ 'ਚ 'ਡਾਇਮੰਡ ਸਟਾਰ' ਦੇ ਨਾਂ ਨਾਲ ਮਸ਼ਹੂਰ ਗੁਰਨਾਮ ਭੁੱਲਰ ਦੀ ਆਉਣ ਵਾਲੀ ਫ਼ਿਲਮ 'ਖਿਡਾਰੀ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਟੀਜ਼ਰ 'ਚ ਗੁਰਨਾਮ ਭੁੱਲਰ ਦੀ ਦਮਦਾਰ ਝਲਕ ਤੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ : ਮਾਡਲ ਹੱਤਿਆਕਾਂਡ : ਹੋਟਲ ਮਾਲਕ ਗ੍ਰਿਫ਼ਤਾਰ, ਲਾਸ਼ ਟਿਕਾਣੇ ਲਾਉਣ ਵਾਲੇ 2 ਮੁਲਜ਼ਮ ਫਰਾਰ

ਦੱਸ ਦਈਏ ਕਿ ਫ਼ਿਲਮ ਦਾ ਟੀਜ਼ਰ ਰੇਗਿਸਤਾਨ ਤੋਂ ਸ਼ੁਰੂ ਹੁੰਦਾ ਹੈ। ਭੁੱਲਰ ਰੇਗਿਸਤਾਨ ਦੀ ਬੰਜਰ ਜ਼ਮੀਨ 'ਤੇ ਤੁਰਿਆ ਜਾਂਦਾ ਨਜ਼ਰ ਆ ਰਿਹਾ ਹੈ ਅਤੇ ਅਚਾਨਕ ਉਸ ਨੂੰ ਦੁਸ਼ਮਣ ਘੇਰਾ ਪਾ ਲੈਂਦੇ ਹਨ। ਇਸ ਮਗਰੋਂ ਗੁਰਨਾਮ ਆਪਣੇ ਦਮਦਾਰ ਐਕਸ਼ਨ ਨਾਲ ਦੁਸ਼ਮਣਾਂ ਨੂੰ ਧੂਲ ਚਟਾਉਂਦਾ ਹੈ। ਗੁਰਨਾਮ ਭੁੱਲਰ ਨਾਲ ਕਰਤਾਰ ਚੀਮਾ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੈ। ਕਰਤਾਰ ਚੀਮਾ ਤੇ ਗੁਰਨਾਮ ਭੁੱਲਰ ਦੋਵੇਂ ਹੀ ਕੁਸ਼ਤੀ ਦੇ ਖਿਡਾਰੀਆਂ ਦਾ ਕਿਰਦਾਰ ਨਿਭਾ ਰਹੇ ਹਨ। 

ਦੱਸਣਯੋਗ ਹੈ ਕਿ ਗੁਰਨਾਮ ਭੁੱਲਰ ਤੇ ਕਰਤਾਰ ਚੀਮਾ ਸਟਾਰਰ ਫ਼ਿਲਮ 'ਖਿਡਾਰੀ' 9 ਫਰਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟੀਜ਼ਰ ਦੇਖਣ 'ਤੇ ਤਾਂ ਲੱਗਦਾ ਹੈ ਕਿ ਫ਼ਿਲਮ ਵਧੀਆ ਹੋਣ ਵਾਲੀ ਹੈ। ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਹ ਜਿਨ੍ਹਾਂ ਵਧੀਆ ਗਾਇਕ ਹੈ, ਉਨ੍ਹਾਂ ਹੀ ਉਮਦਾ ਅਦਾਕਾਰ ਵੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News