ਗਾਇਕ ਸ਼੍ਰੀ ਬਰਾੜ ਦੀ ਬਾਲੀਵੁੱਡ ''ਚ ਐਂਟਰੀ, ਅਦਾਕਾਰਾ ਈਸ਼ਾ ਗੁਪਤਾ ਨਾਲ ਆਉਣਗੇ ਨਜ਼ਰ (ਵੀਡੀਓ)

03/25/2021 6:44:49 PM

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਇਨ੍ਹਾਂ ਦਿਨੀਂ ਟਰੈਡਿੰਗ 'ਚ ਬਣਿਆ ਹੋਇਆ ਹੈ। ਫਿਰ ਭਾਵੇ ਸ਼੍ਰੀ ਬਰਾੜ ਦੇ ਆਪਣੇ ਗੀਤ ਹੋਣ ਜਾਂ ਉਸ ਵਲੋਂ ਲਿਖੇ ਹੋਏ ਗੀਤ। 'ਕਿਸਾਨ ਐਂਥਮ' ਅਤੇ 'ਕਿਸਾਨ ਐਂਥਮ 2' ਨਾਲ ਵੀ ਸ਼੍ਰੀ ਬਰਾੜ ਨੇ ਇੱਕ ਨਵਾਂ ਬੈਂਚਮਾਰਕ ਸੈੱਟ ਕੀਤਾ ਪਰ ਹੁਣ ਜੋ ਕੁਝ ਸਾਹਮਣੇ ਆਇਆ ਹੈ ਉਹ ਸ਼੍ਰੀ ਬਰਾੜ ਲਈ ਅਤੇ ਉਸ ਦੇ ਪ੍ਰਸ਼ੰਸਕਾਂ ਲਈ ਕਾਫ਼ੀ ਖ਼ਾਸ ਹੋਣ ਵਾਲਾ ਹੈ। ਦੱਸ ਦਈਏ ਕਿ ਹੁਣ ਪੰਜਾਬੀ ਸਿੰਗਰ ਸ਼੍ਰੀ ਬਰਾੜ ਨੇ ਬਾਲੀਵੁੱਡ 'ਚ ਐਂਟਰੀ ਕਰ ਲਈ ਹੈ। ਇਸ ਦੇ ਨਾਲ ਹੀ ਸ਼੍ਰੀ ਬਰਾੜ ਦੇ ਬਾਲੀਵੁੱਡ ਟੱਚ ਵਾਲੇ ਗੀਤ 'ਬੂਹਾ' ਦਾ ਟੀਜ਼ਰ ਵੀ ਸਾਹਮਣੇ ਆ ਗਿਆ ਹੈ। ਤਹਾਨੂੰ ਦੱਸਦੇ ਹਾਂ ਕਿਉਂ ਇਹ ਗੀਤ ਖ਼ਾਸ ਹੋਣ ਵਾਲਾ ਹੈ। ਸ਼੍ਰੀ ਬਰਾੜ ਦਾ ਇਹ ਗੀਤ ਬਨਾਰਸੀ ਟੱਚ ਵਾਲਾ ਗੀਤ ਹੈ, ਜਿਸ ਵਿਚ ਉਸ ਨਾਲ ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਨਜ਼ਰ ਆਵੇਗੀ। ਰਿਲੀਜ਼ ਹੋਏ ਗਾਣੇ ਦੇ ਟੀਜ਼ਰ 'ਚ ਈਸ਼ਾ ਗੁਪਤਾ ਅਤੇ ਸ਼੍ਰੀ ਬਰਾੜ ਦੀ ਜੋੜੀ ਕਾਫ਼ੀ ਪਿਆਰੀ ਲੱਗ ਰਹੀ ਹੈ। ਗਾਣੇ ਦਾ ਸਾਰਾ ਸ਼ੂਟ ਬਨਾਰਸ 'ਚ ਹੀ ਹੋਇਆ ਹੈ ਅਤੇ ਗਾਣੇ ਦਾ ਵੀਡੀਓ ਕਾਫ਼ੀ ਗ੍ਰੈਂਡ ਹੈ, ਜਿਸ ਨੂੰ ਬੀ-ਟੂਗੈਦਰ ਨੇ ਤਿਆਰ ਕੀਤਾ ਹੈ।

ਇਸ ਗਾਣੇ ਦੇ ਆਡੀਓ ਨੂੰ ਹੋਰ ਫ਼ਿਲਮੀ ਤੇ ਗ੍ਰੈਂਡ ਬਣਾਉਣ ਲਈ ਇਸ ਦਾ ਮਿਊਜ਼ਿਕ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਗਾਣੇ ਦੀ ਇੱਕ ਹੋਰ ਖ਼ਾਸੀਅਤ ਇਹ ਵੀ ਹੈ ਗਾਣੇ ਵਿਚ ਸ਼੍ਰੀ ਬਰਾੜ ਤੇ ਈਸ਼ਾ ਗੁਪਤਾ ਤੋਂ ਇਲਾਵਾ ਮਨਕਿਰਤ ਔਲਖ ਵੀ ਨਜ਼ਰ ਆਉਣਗੇ। ਇਸ ਤਿਕੜੀ ਨੂੰ ਦੇਖਣ ਲਈ ਫਿਲਹਾਲ ਦਰਸ਼ਕਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ।

ਨੋਟ- ਸ਼੍ਰੀ ਬਰਾੜ ਤੇ ਈਸ਼ਾ ਗੁਪਤਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News