ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਸੋਨਮ ਬਾਜਵਾ ਤੇ ਤਾਨੀਆ ਦੀ ਫ਼ਿਲਮ ‘ਗੋਡੇ ਗੋਡੇ ਚਾਅ’
Friday, May 26, 2023 - 10:28 AM (IST)

ਚੰਡੀਗੜ੍ਹ (ਬਿਊਰੋ) – ਪੰਜਾਬੀ ਫ਼ਿਲਮ ‘ਗੋਡੇ ਗੋਡੇ ਚਾਅ’ ਅੱਜ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਮੌਜੂਦਾ ਸਮੇਂ ’ਚ ਸੋਨਮ ਬਾਜਵਾ ਤੇ ਤਾਨੀਆ ਪੰਜਾਬੀ ਫ਼ਿਲਮ ਇੰਡਸਟਰੀ ’ਚ ਰਾਜ ਕਰਨ ਵਾਲੀਆਂ ਰਾਣੀਆਂ ਹਨ। ਦੋਵਾਂ ਅਦਾਕਾਰਾਂ ਨੇ ਬੈਕ-ਟੂ-ਬੈਕ ਹਿੱਟ ਫ਼ਿਲਮਾਂ ਦਿੱਤੀਆਂ ਹਨ ਤੇ ਵਿਸ਼ਵ ਪੱਧਰ ’ਤੇ ਸੋਸ਼ਲ ਮੀਡੀਆ ਦੀ ਮੌਜੂਦਗੀ ਦਾ ਆਨੰਦ ਮਾਣਿਆ ਹੈ।
ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ਘਿਰੀ ‘ਦਿ ਕੇਰਲ ਸਟੋਰੀ’ ਦੀ ਅਦਾ ਸ਼ਰਮਾ, ਕਾਨਟੈਕਟ ਡਿਟੇਲ ਹੋਈ ਆਨਲਾਈਨ ਲੀਕ
ਅਦਾਕਾਰਾ ਸੋਨਮ ਬਾਜਵਾ ਤੇ ਤਾਨੀਆ ਨੇ ਪਹਿਲਾਂ ‘ਗੁੱਡੀਆਂ ਪਟੋਲੇ’ ’ਚ ਆਪਣੀ ਧਮਾਕੇਦਾਰ ਕੈਮਿਸਟਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਸੀ ਤੇ ਹੁਣ ‘ਗੋਡੇ ਗੋਡੇ ਚਾਅ’ ’ਚ ਪੁਰਾਣੀ ਦੁਨੀਆ ਦਾ ਸੁਹਜ ਲਿਆ ਰਹੇ ਹਨ। ‘ਗੋਡੇ ਗੋਡੇ ਚਾਅ’ ਦੇ ਟਰੇਲਰ ’ਚ ਸੋਨਮ ਤੇ ਤਾਨੀਆ ਭੈਣਾਂ ਦਾ ਕਿਰਦਾਰ ਨਿਭਾਉਂਦੀਆਂ ਹਨ ਤੇ ਉਨ੍ਹਾਂ ਦੀ ਕੈਮਿਸਟਰੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਸੋਨਮ ਨੇ ‘ਰਾਣੀ’ ਦਾ ਕਿਰਦਾਰ ਨਿਭਾਇਆ ਹੈ, ਜਦਕਿ ਤਾਨੀਆ ਨੇ ਉਸ ਦੀ ਛੋਟੀ ਭੈਣ ਦਾ ਕਿਰਦਾਰ ਨਿਭਾਇਆ ਹੈ।
ਇਹ ਖ਼ਬਰ ਵੀ ਪੜ੍ਹੋ : 'ਅਨੁਪਮਾ' ਫੇਮ ਅਦਾਕਾਰ ਨਿਤੇਸ਼ ਪਾਂਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਦੱਸ ਦਈਏ ਕਿ ਇਸ ਫ਼ਿਲਮ ’ਚ ਔਰਤਾਂ ਨੂੰ ‘ਬਰਾਤ’ ’ਚ ਹਿੱਸਾ ਲੈਣ ਤੋਂ ਰੋਕਣ ਵਾਲੇ ਪਿਤਾ-ਪੁਰਖੀ ਰੂੜ੍ਹੀਵਾਦ ਨੂੰ ਤੋੜਨ ਲਈ ਇਕੱਠੇ ਆਉਣ ਬਾਰੇ ਦੱਸਿਆ ਗਿਆ ਹੈ। ਫ਼ਿਲਮ ਦੇ ਟਰੇਲਰ ਨੂੰ ਇਸ ਦੀ ਵਿਲੱਖਣ ਕਹਾਣੀ ਤੇ ਤਾਜ਼ਗੀ ਭਰਪੂਰ ਹਾਸੇ ਲਈ ਬਹੁਤ ਪਿਆਰ ਮਿਲਿਆ ਹੈ। ਇਸ ਫ਼ਿਲਮ ’ਚ ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੀਤਾਜ਼ ਬਿੰਦਰਖੀਆ ਤੇ ਗੁਰਜੈਜ਼ ਵੀ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨੂੰ ਜ਼ੀ ਸਟੂਡੀਓਜ਼ ਤੇ ਵਰੁਣ ਅਰੋੜਾ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜਿਸ ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।