ਪੰਜਾਬ ਨੂੰ ਮਿਲੀ ਨਵੀਂ ਫ਼ਿਲਮ ਸਿਟੀ, ਪੰਜਾਬੀ ਕਲਾਕਾਰ CM ਮਾਨ ਦੀ ਪਤਨੀ ਨਾਲ ਪਹੁੰਚੇ ਲੌਂਚ ਪਾਰਟੀ ''ਚ
Tuesday, Jan 10, 2023 - 06:51 PM (IST)
![ਪੰਜਾਬ ਨੂੰ ਮਿਲੀ ਨਵੀਂ ਫ਼ਿਲਮ ਸਿਟੀ, ਪੰਜਾਬੀ ਕਲਾਕਾਰ CM ਮਾਨ ਦੀ ਪਤਨੀ ਨਾਲ ਪਹੁੰਚੇ ਲੌਂਚ ਪਾਰਟੀ ''ਚ](https://static.jagbani.com/multimedia/2023_1image_18_44_090760183filmcity.jpg)
ਚੰਡੀਗੜ੍ਹ (ਬਿਊਰੋ) : ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਲਈ ਵੱਡੀ ਖ਼ੁਸ਼ਖਬਰੀ ਸਾਹਮਣੇ ਆਈ ਹੈ। ਜੀ ਹਾਂ, ਖ਼ਬਰ ਹੈ ਕਿ ਪੰਜਾਬੀ ਇੰਡਸਟਰੀ ਨੂੰ ਆਪਣੀ ਨਵੀਂ ਫ਼ਿਲਮ ਇੰਡਸਟਰੀ ਮਿਲ ਗਈ ਹੈ। ਇਸ ਮੌਕੇ ਇੱਕ ਗਰੈਂਡ ਲੌਂਚ ਫੰਕਸ਼ਨ ਵੀ ਰੱਖਿਆ ਗਿਆ, ਜਿਸ 'ਚ ਸੀ. ਐੱਮ. ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਸਮੇਤ ਕਈ ਦਿੱਗਜ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਪੰਜਾਬੀ ਕਲਾਕਾਰਾਂ ਨੇ ਫ਼ਿਲਮ ਸਿਟੀ ਬਣਨ 'ਤੇ ਖੁਸ਼ੀ ਜ਼ਾਹਰ ਕੀਤੀ।
ਦੱਸ ਦਈਏ ਹਾਲ ਹੀ 'ਚ ਐੱਚ. ਐੱਲ. ਵੀ. ਫ਼ਿਲਮ ਸਿਟੀ ਲੌਂਚ ਕੀਤੀ ਗਈ ਹੈ, ਜਿਸ 'ਚ ਪ੍ਰੀਤ ਹਰਪਾਲ, ਸਰੁਸ਼ਟੀ ਮਾਨ ਸਣੇ ਹੋਰ ਕਈ ਕਲਾਕਾਰਾਂ ਨੇ ਹਾਜ਼ਰੀ ਲਗਵਾਈ।
ਇਸ ਦੌਰਾਨ ਗੱਲਬਾਤ ਕਰਦਿਆਂ ਪ੍ਰੀਤ ਹਰਪਾਲ ਨੇ ਫ਼ਿਲਮ ਸਿਟੀ ਬਣਨ 'ਤੇ ਖੁਸ਼ੀ ਸਾਂਝੀ ਕੀਤੀ। ਪ੍ਰੀਤ ਹਰਪਾਲ ਨੇ ਕਿਹਾ ਕਿ ਸਾਨੂੰ ਫ਼ਿਲਮ ਸਿਟੀ ਦੀ ਬਹੁਤ ਲੋੜ ਸੀ। ਆਉਣ ਵਾਲੇ ਸਮੇਂ 'ਚ ਪੰਜਾਬੀ ਇੰਡਸਟਰੀ ਨੂੰ ਫ਼ਿਲਮ ਸਿਟੀ ਦੇ ਬਹੁਤ ਫ਼ਾਇਦੇ ਹੋਣਗੇ।
ਪ੍ਰੀਤ ਹਰਪਾਲ ਨੇ ਇਸ ਮੌਕੇ ਪੰਜਾਬੀ ਫ਼ਿਲਮ ਸਿਟੀ ਲੌਂਚ ਪਾਰਟੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਦੌਰਾਨ ਸਰੁਸ਼ਟੀ ਮਾਨ ਨੇ ਕਿਹਾ ਕਿ ਪੰਜਾਬੀ ਫ਼ਿਲਮ ਇੰਡਸਟਰੀ ਬਹੁਤ ਤਰੱਕੀਆਂ ਕਰ ਰਹੀ ਹੈ। ਅਜਿਹੇ 'ਚ ਪੰਜਾਬ ਕੋਲ ਆਪਣੀ ਖ਼ੁਦ ਦੀ ਸ਼ਾਨਦਾਰ ਫ਼ਿਲਮ ਇੰਡਸਟਰੀ ਹੋਣੀ ਬਹੁਤ ਹੀ ਜ਼ਰੂਰੀ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।