ਦੁਨੀਆ ਭਰ ’ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਅੰਨ੍ਹੀ ਦਿਆ ਮਜ਼ਾਕ ਏ’

04/21/2023 11:10:10 AM

ਚੰਡੀਗੜ੍ਹ (ਬਿਊਰੋ) – ਪੰਜਾਬੀ ਫ਼ਿਲਮ ‘ਅੰਨ੍ਹੀ ਦਿਆ ਮਜ਼ਾਕ ਏ’ ਅੱਜ ਦੁਨੀਆ ਭਰ ’ਚ ਰਿਲੀਜ਼ ਗੋ ਗਈ ਹੈ। ਜਦੋਂ ਤੋਂ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਉਦੋਂ ਤੋਂ ਹੀ ਇਹ ਫ਼ਿਲਮ ਚਰਚਾ ’ਚ ਹੈ। ਫ਼ਿਲਮ ਸਿਰਫ ਪੰਜਾਬ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ’ਚ ਵੱਡੇ ਪੱਧਰ ’ਤੇ ਰਿਲੀਜ਼ ਹੋਈ ਹੈ। ਇਸ ਫਿਲਮ ’ਚ ਐਮੀ ਵਿਰਕ, ਪਰੀ ਪੰਧੇਰ, ਨਾਸਿਰ ਚਿਨਓਟੀ, ਇਫਤਿਖਾਰ ਠਾਕੁਰ, ਹਰਦੀਪ ਗਿੱਲ ਤੇ ਗੁਰਦੀਪ ਗਰੇਵਾਲ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ :  ਸ਼ਾਹਰੁਖ, ਸਲਮਾਨ ਸਣੇ ਦਿਲਜੀਤ ਤੇ ਕਰਨ ਔਜਲਾ ਨੂੰ ਵੱਡਾ ਝਟਕਾ, ਟਵਿੱਟਰ ਖ਼ਾਤਿਆਂ ਤੋਂ ਹਟਿਆ ਬਲੂ ਟਿੱਕ

ਫ਼ਿਲਮ ਦੀ ਗੱਲ ਕਰੀਏ ਤਾਂ ਇਸ ਦੇ ਟਰੇਲਰ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਟਰੇਲਰ ਨੂੰ ਯੂਟਿਊਬ ’ਤੇ ਰਿਧਮ ਬੁਆਏਜ਼ ਦੇ ਚੈਨਲ ਹੇਠ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਟਰੇਲਰ ਤੋਂ ਪਤਾ ਲੱਗਦਾ ਹੈ ਕਿ ਇਸ ਦੀ ਕਹਾਣੀ ਲੰਡਨ ’ਚ ਸੈੱਟ ਕੀਤੀ ਗਈ ਹੈ। ਐਮੀ ਵਿਰਕ ਤੇ ਨਾਸਿਰ ਚਿਨਓਟੀ ਟਰੇਲਰ ’ਚ ਨੇਤਰਹੀਣ ਦਿਖਾਏ ਗਏ ਹਨ, ਜੋ ਵੱਖ-ਵੱਖ ਮੁਸ਼ਕਲਾਂ ਦਾ ਕਾਮੇਡੀ ਦੇ ਤੜਕੇ ਨਾਲ ਸਾਹਮਣਾ ਕਰ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਪਰੀ ਪੰਧੇਰ ਇਸ ਫਿਲਮ ਨਾਲ ਆਪਣਾ ਫਿਲਮੀ ਡੈਬਿਊ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ :  ਕਰਨ ਔਜਲਾ ਤੋਂ ਬਾਅਦ ਹੁਣ ਸ਼ੈਰੀ ਮਾਨ ਨੇ ਲਾਰੈਂਸ ਦੇ ਭਰਾ ਨਾਲ ਇਕੱਠੇ ਨਜ਼ਰ ਆਉਣ 'ਤੇ ਦਿੱਤਾ ਵੱਡਾ ਬਿਆਨ

ਇਹ ਫਿਲਮ ਪੰਜ ਪਾਣੀ ਫਿਲਮਜ਼ ਤੇ ਰਿਧਮ ਬੁਆਏਜ਼ ਐਂਟਰਟੇਨਮੈਂਟ ਦੀ ਪੇਸ਼ਕਸ਼ ਹੈ, ਜਿਸ ਨੂੰ ਲਿਖਿਆ ਤੇ ਡਾਇਰੈਕਟ ਰਾਕੇਸ਼ ਧਵਨ ਨੇ ਕੀਤਾ ਹੈ। ਫਿਲਮ ਨੂੰ ਗੁਰਪ੍ਰੀਤ ਸਿੰਘ ਪ੍ਰਿੰਸ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਦੁਨੀਆ ਭਰ ’ਚ ਇਹ ਫਿਲਮ 21 ਅਪ੍ਰੈਲ ਯਾਨੀਕਿ ਅੱਜ ਦੁਨੀਆਭਰ 'ਚ ਰਿਲੀਜ਼ ਹੋਈ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
 


sunita

Content Editor

Related News