ਕੀ ਤੁਸੀਂ ਜਾਣਦੇ ਹੋ ਨੀਰੂ ਬਾਜਵਾ ਦਾ ਅਸਲੀ ਨਾਂਅ!
Saturday, Mar 01, 2025 - 04:04 PM (IST)

ਜਲੰਧਰ- ਨੀਰੂ ਬਾਜਵਾ ਅੱਜ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਉਸ ਨੇ ਪਾਲੀਵੁੱਡ ਇੰਡਸਟਰੀ ਨੂੰ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਸ ਦੇ ਚਾਹੁਣ ਵਾਲੇ ਇੰਡੀਆ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਬਹੁਤ ਹਨ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਫਿਲਮ ਇੰਡਸਟਰੀ ਵਿੱਚ ਬਹੁਤ ਸਾਰੇ ਗਾਇਕਾਂ ਅਤੇ ਅਦਾਕਾਰਾਂ ਦੇ ਅਸਲੀ ਨਾਂਅ ਅਤੇ ਸਟੇਜੀ ਨਾਂਅ ਵੱਖਰੇ-ਵੱਖਰੇ ਹਨ।ਜੀ ਹਾਂ ਅੱਜ ਅਸੀਂ ਪਿਛਲੇ 25 ਸਾਲਾਂ ਤੋਂ ਪੰਜਾਬੀ ਸਿਨੇਮਾ 'ਤੇ ਰਾਜ ਕਰ ਰਹੀ ਨੀਰੂ ਬਾਜਵਾ ਦੇ ਅਸਲੀ ਨਾਂਅ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕਰਨ ਜਾ ਰਹੇ ਹਾਂ, ਜਿਸ 'ਚ ਅਸੀਂ ਤੁਹਾਨੂੰ ਨੀਰੂ ਬਾਜਵਾ ਦੇ ਅਸਲੀ ਨਾਂਅ, ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਅਤੇ ਨਿੱਜੀ ਜ਼ਿੰਦਗੀ ਬਾਰੇ ਦੱਸਾਂਗੇ।
ਇਹ ਵੀ ਪੜ੍ਹੋ- ਧੀ ਨਾਲ ਜੁੜੀਆਂ ਅਫਵਾਹਾਂ 'ਤੇ ਸਖ਼ਤ ਹੋਏ ਹਰਭਜਨ ਮਾਨ, ਕਰਨਗੇ ਕਾਨੂੰਨੀ ਕਾਰਵਾਈ
ਨੀਰੂ ਬਾਜਵਾ ਦਾ ਅਸਲੀ ਨਾਂਅ
ਨੀਰੂ ਬਾਜਵਾ ਦਾ ਅਸਲੀ ਨਾਂਅ ਨੀਰੂ ਨਹੀਂ ਬਲਕਿ ਅਰਸ਼ਵੀਰ ਕੌਰ ਬਾਜਵਾ ਹੈ।ਨੀਰੂ ਤੋਂ ਇਲਾਵਾ ਉਨ੍ਹਾਂ ਦੇ ਦੋ ਹੋਰ ਭੈਣਾਂ ਸਬਰੀਨਾ ਬਾਜਵਾ ਅਤੇ ਰੁਬੀਨਾ ਬਾਜਵਾ ਹਨ। ਰੁਬੀਨਾ ਬਾਜਵਾ ਇਸ ਸਮੇਂ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰ ਰਹੀ ਹੈ, ਜੋ ਖੁਦ ਵੀ ਇੱਕ ਅਦਾਕਾਰਾ ਹੈ। ਤੁਹਾਨੂੰ ਦੱਸ ਦੇਈਏ ਕਿ ਨੀਰੂ ਬਾਜਵਾ ਦੀ ਪੰਜਾਬੀ ਸਿਨੇਮਾ 'ਚ ਕਾਫੀ ਵੱਡੀ ਫੈਨ ਫਾਲੋਇੰਗ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8