ਅਦਾਕਾਰਾ ਰੁਮਾਨ ਅਹਿਮਦ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਕੀਤੀ ਸਰਬਤ ਦੇ ਭਲੇ ਦੀ ਅਰਦਾਸ

Tuesday, May 30, 2023 - 10:58 AM (IST)

ਅਦਾਕਾਰਾ ਰੁਮਾਨ ਅਹਿਮਦ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਕੀਤੀ ਸਰਬਤ ਦੇ ਭਲੇ ਦੀ ਅਰਦਾਸ

ਜਲੰਧਰ (ਬਿਊਰੋ) - ਪੰਜਾਬੀ ਮਾਡਲ ਤੇ ਅਦਾਕਾਰਾ ਰੁਮਾਨ ਅਹਿਮਦ ਵੀ ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਦੌਰਾਨ ਉਸ ਨੇ ਗੁਰੂ ਘਰ ਮੱਥਾ ਟੇਕਿਆ ਤੇ ਇਲਾਹੀ ਬਾਣੀ ਦਾ ਆਨੰਦ ਮਾਣਿਆ। ਨਾਲ ਹੀ ਉਸ ਨੇ ਸਰਬਤ ਦੇ ਭਾਲੇ ਦੀ ਅਰਦਾਸ ਕੀਤੀ।

PunjabKesari

ਇਸ ਦੌਰਾਨ ਦੀਆਂ ਕੁਝ ਤਸਵੀਰਾਂ ਰੁਮਾਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਰੁਮਾਨ ਆਪਣੇ ਪਰਿਵਾਰਕ ਮੈਬਰਾਂ ਨਾਲ ਗੁਰੂ ਘਰ 'ਚ ਨਜ਼ਰ ਆ ਰਹੀ ਹੈ। 

PunjabKesari

ਦੱਸ ਦਈਏ ਕਿ ਰੁਮਾਨ ਨੇ ਇਹ ਤਸਵੀਰਾਂ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਵੀ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਅਦਾਕਾਰਾ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੀ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਰੁਮਾਨ ਅਹਿਮਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਪੰਜਾਬੀ ਗੀਤਾਂ 'ਚ ਬਤੌਰ ਮਾਡਲ ਨਜ਼ਰ ਆ ਚੁੱਕੀ ਹੈ, ਜਿਸ 'ਚ ਪੰਜਾਬੀ ਗਾਇਕ ਸੱਜਣ ਅਦੀਬ ਦੇ ਗੀਤ 'ਦਿਲ ਮੰਗਿਆ', 'ਕਦਰ ਨਾ ਜਾਣੀ', 'ਜੋੜੀ', 'ਤੇਰੇ ਬਿਨ੍ਹਾਂ ਖੁਸ਼', 'ਚੱਲੋ ਮੰਨਿਆ', 'ਤੂੰ ਮੇਰੀ ਕੀ ਲੱਗਦੀ' , 'ਬਚਾ ਲਓ' ਸਣੇ ਕਈ ਗੀਤ ਸ਼ਾਮਲ ਹਨ। ਰੁਮਾਨ ਅਹਿਮਦ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਇੰਸਟਾਗ੍ਰਾਮ ਰਾਹੀਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

PunjabKesari


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।   


author

sunita

Content Editor

Related News