ਅਦਾਕਾਰਾ ਨੀਰੂ ਬਾਜਵਾ ਪਿੱਛੇ ਆਪਸ 'ਚ ਭਿੜੇ ਫੈਨਜ਼, ਜਾਣੋ ਕੀ ਹੈ ਮਾਮਲਾ

Friday, Aug 23, 2024 - 05:44 PM (IST)

ਅਦਾਕਾਰਾ ਨੀਰੂ ਬਾਜਵਾ ਪਿੱਛੇ ਆਪਸ 'ਚ ਭਿੜੇ ਫੈਨਜ਼, ਜਾਣੋ ਕੀ ਹੈ ਮਾਮਲਾ

ਚੰਡੀਗੜ੍ਹ : ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਨੀਰੂ ਬਾਜਵਾ ਇਸ ਸਮੇਂ ਆਪਣੀ ਰਿਲੀਜ਼ ਹੋਈ ਫ਼ਿਲਮ 'ਜੱਟ ਐਂਡ ਜੂਲੀਅਟ 3' ਦੀ ਸਫ਼ਲਤਾ ਦਾ ਆਨੰਦ ਮਾਣ ਰਹੀ ਹੈ। ਨੀਰੂ ਦੀ ਇਸ ਫ਼ਿਲਮ ਨੇ 100 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕਰਕੇ ਪੰਜਾਬੀ ਸਿਨੇਮਾ ਦੀਆਂ ਸੁਪਰਹਿੱਟ ਫ਼ਿਲਮਾਂ 'ਚ ਪਹਿਲਾਂ ਸਥਾਨ ਮੱਲ੍ਹ ਲਿਆ ਹੈ।

PunjabKesari

ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀਆਂ ਤਸਵੀਰਾਂ ਕਾਰਨ ਵੀ ਨੀਰੂ ਬਾਜਵਾ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਕਾਰਨ ਇੰਸਟਾਗ੍ਰਾਮ ਯੂਜ਼ਰਸ ਆਪਸ 'ਚ ਲੜ ਪਏ ਹਨ।

PunjabKesari

ਕੀ ਹੈ ਪੂਰਾ ਮਾਮਲਾ
ਦਰਅਸਲ, ਹਾਲ ਹੀ 'ਚ ਪੰਜਾਬੀ ਸਿਨੇਮਾ ਦੀ 'ਕੁਈਨ' ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਕਾਲੀ ਬੈਕਲੈੱਸ ਡਰੈੱਸ 'ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਤੋਂ ਬਾਅਦ ਇੰਸਟਾਗ੍ਰਾਮ ਯੂਜ਼ਰਸ ਲੜ ਪਏ।

PunjabKesari

ਇੱਕ ਯੂਜ਼ਰਸ ਨੇ ਅਦਾਕਾਰਾ ਦੀਆਂ ਤਸਵੀਰਾਂ 'ਤੇ ਟਿੱਪਣੀ ਕੀਤੀ ਅਤੇ ਕਿਹਾ, 'ਤੁਸੀਂ ਪੰਜਾਬੀ ਫ਼ਿਲਮਾਂ ਦੇ ਸਿਰ 'ਤੇ ਪੈਸੇ ਕਮਾਉਂਦੇ ਹੋ ਅਤੇ ਪੰਜਾਬ ਦੀਆਂ ਕੁੜੀਆਂ ਲਈ ਤੁਸੀਂ ਇਹ ਪਰਮੋਟ ਕਰਦੇ ਹੋ, ਸ਼ਰਮ ਆਉਣੀ ਚਾਹੀਦੀ ਹੈ। ਇਸ ਤਸਵੀਰ ਦਾ ਅਸੀਂ ਸ਼ੋਸਲ ਮੀਡੀਆ 'ਤੇ ਵਿਰੋਧ ਕਰਾਂਗੇ, ਤੁਸੀਂ ਲੋਕ ਫ਼ਿਲਮਾਂ 'ਚ ਸੂਟ ਸਿਰਫ਼ ਚੰਦ ਪੈਸੇ ਕਮਾਉਣ ਲਈ ਪਾਉਂਦੇ ਹੋ।'

PunjabKesari
ਉਥੇ ਹੀ ਇੱਕ ਹੋਰ ਯੂਜ਼ਰਸ ਨੇ ਇਸ ਟਿੱਪਣੀ ਦਾ ਵਿਰੋਧ ਕਰਦਿਆਂ ਲਿਖਿਆ, 'ਤੁਸੀਂ ਪੰਜਾਬੀ ਹੋ ਕੇ ਨੀਦਰਲੈਂਡ ਰਹਿੰਦੇ ਹੋ, ਉਥੇ ਕੰਮ ਕਰਦੇ ਹੋ, ਟੈਕਸ ਭਰਦੇ ਹੋ ਅਤੇ ਬਾਕੀਆਂ ਨੂੰ ਕੀ ਪੰਜਾਬ ਲਈ ਚੰਗਾ ਅਤੇ ਕੀ ਪੰਜਾਬ ਲਈ ਮਾੜਾ ਸਮਝਾਉਂਦੇ ਹੋ। ਅਸੀਂ ਇਸ ਦਾ ਵਿਰੋਧ ਕਰਦੇ ਹਾਂ, ਤੁਸੀਂ ਪੰਜਾਬ ਤੋਂ ਬਾਹਰ ਚਲੇ ਗਏ ਸਿਰਫ਼ ਚੰਦ ਪੈਸਿਆਂ ਲਈ।' ਇਸ ਮਾਮਲੇ 'ਚ ਅਜੇ ਤੱਕ ਨੀਰੂ ਬਾਜਵਾ ਦਾ ਕੋਈ ਕਮੈਂਟ ਨਹੀਂ ਆਇਆ ਹੈ।

PunjabKesari

ਇਨ੍ਹਾਂ ਫ਼ਿਲਮਾਂ 'ਚ ਆਵੇਗੀ ਨਜ਼ਰ
ਵਰਕਫਰੰਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਇਸ ਸਮੇਂ ਕਈ ਪੰਜਾਬੀ ਅਤੇ ਬਾਲੀਵੁੱਡ ਫ਼ਿਲਮਾਂ ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਜੱਸ ਬਾਜਵਾ ਅਤੇ ਅੰਮ੍ਰਿਤ ਮਾਨ ਨਾਲ ਆਪਣੀ ਨਵੀਂ ਫ਼ਿਲਮ 'ਸ਼ੁਕਰਾਨਾ' ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਅਦਾਕਾਰਾ ਕੋਲ 'ਸੰਨ ਆਫ਼ ਸਰਦਾਰ 2' ਅਤੇ 'ਵਾਹ ਨੀ ਪੰਜਾਬਣੇ' ਰਿਲੀਜ਼ ਲਈ ਤਿਆਰ ਹਨ, ਜਿਨ੍ਹਾਂ ਦੀ ਸ਼ੂਟਿੰਗ ਅਜੇ ਚੱਲ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News