ਦਿਲਪ੍ਰੀਤ ਢਿੱਲੋਂ ਦਾ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਸੋਸ਼ਲ ਮੀਡੀਆ ''ਤੇ ਕੀਤਾ ਐਲਾਨ

Wednesday, Aug 18, 2021 - 04:44 PM (IST)

ਦਿਲਪ੍ਰੀਤ ਢਿੱਲੋਂ ਦਾ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਸੋਸ਼ਲ ਮੀਡੀਆ ''ਤੇ ਕੀਤਾ ਐਲਾਨ

ਚੰਡੀਗੜ੍ਹ (ਬਿਊਰੋ) : ਇਹ ਸਾਲ ਪੰਜਾਬੀ ਫ਼ਿਲਮ ਇੰਡਸਟਰੀ ਲਈ ਹੁਣ ਕਾਫ਼ੀ ਖ਼ਾਸ ਸਾਬਤ ਹੋ ਰਿਹਾ ਹੈ। ਹਾਲਾਂਕਿ 2020 ਤੇ 2021 ਦੇ ਜ਼ਿਆਦਾ ਸਮੇਂ ਲਈ ਕੋਰੋਨਾ ਵਾਇਰਸ ਕਾਰਨ ਇੰਡਸਟਰੀ ਪੂਰੀ ਤਰ੍ਹਾਂ ਠੱਪ ਰਹੀ, ਜਿਹੜੀ ਹੁਣ ਖੁੱਲ੍ਹਦੀ ਨਜ਼ਰ ਆ ਰਹੀ ਹੈ। ਹੁਣ ਇੱਕ ਹੋਰ ਆਉਣ ਵਾਲੀ ਪੰਜਾਬੀ ਫ਼ਿਲਮ 'ਸੱਸ ਮੇਰੀ ਨੇ ਮੁੰਡਾ ਜੰਮਿਆ' ਦਾ ਐਲਾਨ ਕੀਤਾ ਗਿਆ ਹੈ। ਇਸ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ। ਇਸ ਫ਼ਿਲਮ 'ਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਲੀਡ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਦਿਲਪ੍ਰੀਤ ਦੇ ਓਪੋਜ਼ਿਟ ਇਸ ਫ਼ਿਲਮ 'ਚ ਅਦਾਕਾਰਾ ਭੂਮਿਕਾ ਸ਼ਰਮਾ ਨਜ਼ਰ ਆਵੇਗੀ।

ਇਹ ਖ਼ਬਰ ਵੀ ਵੇਖੋ - ਜਦੋਂ ਜੌਨ ਅਬ੍ਰਾਹਮ ਨੂੰ ਤਾਲਿਬਾਨ ਨੇ ਦਿੱਤੀ ਸੀ ਬੰਬ ਨਾਲ ਉਡਾਉਣ ਦੀ ਧਮਕੀ, ਲੈਣਾ ਪਿਆ ਸੀ ਇਹ ਫ਼ੈਸਲਾ

ਫ਼ਿਲਮ ਨੂੰ ਡਾਇਰੈਕਟ ਡੀਕੇ ਬੈਂਸ ਵੱਲੋਂ ਕੀਤਾ ਜਾ ਰਿਹਾ ਹੈ। ਗੁਰਪ੍ਰੀਤ ਸਿੰਘ ਬੈਦਵਾਨ ਤੇ ਮਿਊਜ਼ਿਕ ਬਿਲਡਰਜ਼ ਵਲੋਂ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਅੰਬਰਸਰੀਆ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਇਸ ਫ਼ਿਲਮ ਨੂੰ ਇੰਡਸਟਰੀ ਦੇ ਮਸ਼ਹੂਰ ਕਹਾਣੀਕਾਰ ਕਰਨ ਸੰਧੂ ਤੇ ਧੀਰਜ ਕੁਮਾਰ ਨੇ ਲਿਖਿਆ ਹੈ। ਦਿਲਪ੍ਰੀਤ ਢਿੱਲੋਂ ਤੇ ਭੂਮਿਕਾ ਸ਼ਰਮਾ ਨਾਲ ਇਸ ਫ਼ਿਲਮ 'ਚ ਨਿਰਮਲ ਰਿਸ਼ੀ, ਹਰਦੀਪ ਗਿੱਲ, ਅਨੀਤਾ ਦੇਵਗਨ, ਧੀਰਜ ਕੁਮਾਰ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ ਵਰਗੇ ਹੋਰ ਵੀ ਬਹੁਤ ਸਾਰੇ ਕਲਾਕਾਰ ਦੇਖਣ ਨੂੰ ਮਿਲਣਗੇ। ਫ਼ਿਲਮ ਦੀ ਸਟਾਰ ਕਾਸਟ ਕਾਫ਼ੀ ਸ਼ਾਨਦਾਰ ਦਿਖਾਈ ਦੇ ਰਹੀ ਹੈ। ਟੀਮ ਨੇ ਫ਼ਿਲਮ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦੀ ਆਫੀਸ਼ੀਅਲ ਅਨਾਊਸਮੈਂਟ ਵੀ ਹੋ ਚੁੱਕੀ ਹੈ। ਇਸ ਸਾਲ ਕਈ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। 

ਇਹ ਖ਼ਬਰ ਵੀ ਵੇਖੋ - ਤਾਲਿਬਾਨੀਆਂ 'ਤੇ ਬਿਆਨ ਦੇਣਾ ਸਵਰਾ ਭਾਸਕਰ ਨੂੰ ਪਿਆ ਮਹਿੰਗਾ

ਦੱਸਣਯੋਗ ਹੈ ਕਿ ਪੰਜਾਬੀ ਸਿਨੇਮਾ ਨੂੰ ਲੈ ਕੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ ਕਿਉਂਕਿ ਸਿਨੇਮਾਘਰ ਲਗਭਗ 1.5 ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਖੁੱਲ੍ਹੇ ਹਨ।

ਨੋਟ - ਦਿਲਪ੍ਰੀਤ ਢਿੱਲੋਂ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News