ਕਿਸਾਨਾਂ ਦੇ ਹੱਕ ’ਚ ਨਿੱਤਰੇ ਬੀਨੂੰ ਢਿੱਲੋਂ, ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਸਾਂਝੀ

11/24/2020 4:18:22 PM

ਜਲੰਧਰ (ਬਿਊਰੋ)– ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਨੇ ਇਕ ਪੋਸਟ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਪੋਸਟ ’ਚ ਬੀਨੂੰ ਢਿੱਲੋਂ ਨੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੀ ਗੱਲ ਕੀਤੀ ਹੈ। ਬੀਨੂੰ ਢਿੱਲੋਂ ਕਿਸਾਨਾਂ ਦੇ ਹੱਕ ’ਚ ਨਿੱਤਰੇ ਹਨ ਤੇ ਇਸ ਸਬੰਧੀ ਉਨ੍ਹਾਂ ਸੋਸ਼ਲ ਮੀਡੀਆ ’ਤੇ ਇਹ ਪੋਸਟ ਸਾਂਝੀ ਕੀਤੀ ਹੈ।

ਬੀਨੂੰ ਪੋਸਟ ’ਚ ਲਿਖਦੇ ਹਨ, ‘ਇਹ ਪੰਜਾਬ ਦੀ ਧਰਤੀ ਸਾਡੇ ਪੂਰਵਜਾਂ ਨੇ ਆਪਣਾ ਲਹੂ ਡੋਲ੍ਹ ਕੇ ਆਬਾਦ ਕੀਤੀ ਹੈ। ਜਿਥੇ ਉਨ੍ਹਾਂ ਨੇ ਸਾਨੂੰ ਵਿਰਾਸਤ ’ਚ ਇਹ ਜ਼ਮੀਨ ਦਿੱਤੀ ਹੈ, ਉਥੇ ਇਸ ਨੂੰ ਸਾਂਭ ਕੇ ਰੱਖਣ ਲਈ ਫੌਲਾਦੀ ਇਰਾਦਾ ਤੇ ਸ਼ਕਤੀ ਵੀ ਦਿੱਤੀ ਹੈ। ਹਾਕਮ ਨੂੰ ਯਾਦ ਰੱਖਣਾ ਚਾਹੀਦੈ ਕਿ ਜਿਹੜੀ ਕੌਮ ਦੂਜਿਆਂ ਦੇ ਹੱਕਾਂ ਲਈ ਲੜਦੀ ਆਈ ਹੈ, ਉਸ ਨੂੰ ਆਪਣੀ ਰਾਖੀ ਕਰਨੀ ਬਾਖੂਬੀ ਆਉਂਦੀ ਹੈ।’

 
 
 
 
 
 
 
 
 
 
 
 
 
 
 
 

A post shared by Binnu Dhillon (@binnudhillons)

ਇਹ ਖ਼ਬਰ ਵੀ ਪੜ੍ਹੋ : ਸਪਨਾ ਚੌਧਰੀ ਦਾ ਫੁੱਟਿਆ ਕੇਜਰੀਵਾਲ ਸਰਕਾਰ ’ਤੇ ਗੁੱਸਾ, ਪੁੱਛਿਆ– ‘ਕੀ ਵਿਆਹਾਂ ’ਚ ਹੀ ਫੈਲਦਾ ਹੈ ਕੋਰੋਨਾ?’

ਦੇਸ਼ ’ਚ ਲੋਕਤੰਤਰ ਨਹੀਂ, ਤਾਨਾਸ਼ਾਹ ਸਿਸਟਮ ਚੱਲ ਰਿਹਾ ਹੈ
ਦੱਸਣਯੋਗ ਹੈ ਕਿ ਬੀਤੇ ਦਿਨੀਂ ਬੀਨੂੰ ਢਿੱਲੋਂ ਧਰੇੜੀ ਜੱਟਾਂ ਟੋਲ ਪਲਾਜ਼ਾ ਵਿਖੇ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਲੋਕਤੰਤਰ ਉਂਝ ਲੋਕਾਂ ਲਈ ਹੈ ਪਰ ਅੱਜ ਦੇ ਸਮੇਂ ’ਚ ਇਸ ਨੇ ਲੋਕਾਂ ਦੇ ਸਾਹ ਸੁਕਾ ਰੱਖੇ ਹਨ। ਬੀਨੂੰ ਨੇ ਕਿਹਾ ਕਿ ਜਿੰਨੀ ਦੇਰ ਤਕ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਨੀ ਦੇਰ ਤਕ ਇਹ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ’ਚ ਲੋਕਤੰਤਰ ਨਹੀਂ, ਸਗੋਂ ਤਾਨਾਸ਼ਾਹ ਸਿਸਟਮ ਚੱਲ ਰਿਹਾ ਹੈ ਤੇ ਇਸੇ ਦੇ ਵਿਰੋਧ ’ਚ ਉਹ ਦਿੱਲੀ ਕੂਚ ਕਰਨ ਦੀ ਤਿਆਰੀ ’ਚ ਹਨ।

ਇਹ ਖ਼ਬਰ ਵੀ ਪੜ੍ਹੋ : ਆਰਥਿਕ ਤੰਗੀ ਕਾਰਨ ਨਹੀਂ ਕਰਵਾ ਸਕਿਆ ਇਹ ਅਦਾਕਾਰ ਇਲਾਜ, ਖ਼ੁਦ ਲਈ ਰੱਬ ਤੋਂ ਮੰਗਦਾ ਸੀ ਮੌਤ

ਅਗਲੇ ਸਾਲ ਕਈ ਫ਼ਿਲਮਾਂ ’ਚ ਨਜ਼ਰ ਆਉਣ ਵਾਲੇ ਨੇ ਬੀਨੂੰ ਢਿੱਲੋਂ
ਬੀਨੂੰ ਢਿੱਲੋਂ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਅਗਲੇ ਸਾਲ ਬੀਨੂੰ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਬੀਨੂੰ ਵਲੋਂ ਹੁਣ ਤਕ ਐਲਾਨੀਆਂ ਫ਼ਿਲਮਾਂ ’ਚ ‘ਭੂਤ ਜੀ’, ‘ਵੈਲਕਮ ਭੂਆ ਜੀ’, ‘ਮਾਨ ਵਰਸਿਜ਼ ਖਾਨ’ ਤੇ ‘ਪਟਾਕੇ ਪੈਣਗੇ’ ਮੁੱਖ ਰੂਪ ’ਚ ਸ਼ਾਮਲ ਹਨ। ਬੀਨੂੰ ਢਿੱਲੋਂ ਸਮਾਜ ਭਲਾਈ ਦੇ ਕੰਮ ਵੀ ਨਾਲ-ਨਾਲ ਕਰਦੇ ਰਹਿੰਦੇ ਹਨ। ਲਾਕਡਾਊਨ ਦੌਰਾਨ ਬੀਨੂੰ ਢਿੱਲੋਂ ਦੀ ਐੱਨ. ਜੀ. ਓ. ‘ਜ਼ਰੀਆ’ ਵਲੋਂ ਲੋੜਵੰਦਾਂ ਨੂੰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਗਿਆ ਸੀ ਤੇ ਸਮੇਂ-ਸਮੇਂ ’ਤੇ ਉਨ੍ਹਾਂ ਦੀ ਸੰਸਥਾ ਵਲੋਂ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਰਹਿੰਦੇ ਹਨ।


Rahul Singh

Content Editor Rahul Singh