ਪੰਜਾਬ 'ਚ ਕਿਸਾਨਾਂ ਵੱਲੋਂ ਕੰਗਨਾ ਦੀ ਫ਼ਿਲਮ ਦਾ ਵਿਰੋਧ, ਧਰਮਿੰਦਰ, ਅਕਸ਼ੇ ਤੇ ਅਜੇ ਦੇਵਗਨ ਨੂੰ ਵੀ ਭਰਨਾ ਪਵੇਗਾ ਹਰਜਾਨਾ

09/13/2021 11:16:34 AM

ਮੁੰਬਈ (ਬਿਊਰੋ) : ਇੱਥੇ ਜੀ. ਟੀ. ਰੋਡ ਤੇ ਸਥਿਤ ਰਾਇਲਟਨ ਸਿਟੀ 'ਚ ਬਣੇ ਸਿਨੇਮਾਹਾਲ 'ਚ ਕੰਗਨਾ ਰਣੌਤ ਦੀ ਨਵੀਂ ਫ਼ਿਲਮ 'ਥਲਾਇਵੀ' ਦਾ ਕਿਸਾਨਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ। ਉਨ੍ਹਾਂ ਸਿਨੇਮਾਹਾਲ ਦੇ ਬਾਹਰ ਧਰਨਾ ਦਿੱਤਾ ਤਾਂ ਸਿਨੇਮਾਹਾਲ ਦੇ ਜਨਰਲ ਮੈਨੇਜਰ ਨਵਦੀਪ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਇਆ। ਕਿਸਾਨ ਲੀਡਰਾਂ ਨੇ ਸਪਸ਼ਟ ਕਰ ਦਿੱਤਾ ਕਿ ਅਦਾਕਾਰ ਧਰਮਿੰਦਰ, ਅਕਸ਼ੇ ਕੁਮਾਰ, ਅਜੇ ਦੇਵਗਨ ਤੇ ਕੰਗਨਾ ਰਣੌਤ ਦੀਆਂ ਫ਼ਿਲਮਾਂ ਉਦੋਂ ਤਕ ਨਹੀਂ ਚੱਲਣ ਦਿਆਂਗੇ ਜਦੋਂ ਤਕ ਕਿਸਾਨ ਅੰਦੋਲਨ ਦਾ ਕੋਈ ਫ਼ੈਸਲਾ ਨਹੀਂ ਹੋ ਜਾਂਦਾ। ਸਿਨੇਮਾ ਦੇ ਜਨਰਲ ਮੈਨੇਜਰ ਨੇ ਕਿਸਾਨ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਕਿਸੇ ਵੀ ਵਿਵਾਦਤ ਕਲਾਕਾਰ ਦੀ ਫ਼ਿਲਮ ਸਿਨੇਮਾਹਾਲ 'ਚ ਨਹੀਂ ਚਲਾਈ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕੰਗਨਾ ਦੀ ਫ਼ਿਲਮ ਵੀ ਬੰਦ ਕਰ ਦਿੱਤੀ। 

ਇਹ ਖ਼ਬਰ ਵੀ ਵੇਖੋ - ਏਕਤਾ ਕਪੂਰ ਨੂੰ ਝਟਕਾ, ਖਾਰਜ ਹੋਇਆ ਇਹ ਵੱਡਾ ਪ੍ਰਸਤਾਵ

ਜ਼ਿਕਰਯੋਗ ਹੈ ਕਿ ਪੰਜਾਬ 'ਚ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ 'ਚ ਅੰਦੋਲਨ ਕਰ ਰਹੇ ਹਨ। ਦੱਸ ਦੇਈਏ ਕਿ ਸਿਨੇਮਾਘਰਾਂ 'ਚ ਰਿਲੀਜ਼ ਹੋਈਆਂ ਫ਼ਿਲਮਾਂ ਨੂੰ ਓਟੀਟੀ 'ਤੇ ਰਿਲੀਜ਼ ਕਰਨ ਦਾ ਟਾਇਮ ਡਿਊਰੇਸ਼ਨ ਕੋਰੋਨਾ ਇਨਫੈਕਸ਼ਨ ਕਾਲ ਤੋਂ ਪਹਿਲਾਂ ਅੱਠ ਹਫ਼ਤੇ ਹੋਇਆ ਕਰਦਾ ਸੀ। ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਇਸ ਨੂੰ ਘਟਾ ਕੇ ਚਾਰ ਹਫ਼ਤੇ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਵੇਖੋ - ਸਪਨਾ ਚੌਧਰੀ ਦੀ ਮੌਤ ਦੀ ਖ਼ਬਰ ਤੋਂ ਬਾਅਦ ਹੁਣ ਵਾਇਰਲ ਹੋਈ ਇਹ ਵੀਡੀਓ, ਜੋ ਬਣੀ ਚਰਚਾ 'ਚ

ਦੱਸਣਯੋਗ ਹੈ ਕਿ ਦੇਸ਼ ਦੇ ਦੋ ਵੱਡੇ ਮਲਟੀਪਲੈਕਸ ਪੀ. ਵੀ. ਆਰ. ਤੇ ਆਈ. ਨੌਕਸ. ਨੇ ਇਸ ਦੇ ਚੱਲਦਿਆਂ ਫ਼ਿਲਮ ਦੇ ਹਿੰਦੀ ਵਰਜ਼ਨ ਨੂੰ ਆਪਣੇ ਸਿਨੇਮਾਘਰਾਂ 'ਚ ਚਲਾਉਣ ਤੋਂ ਮਨ੍ਹਾ ਕਰ ਦਿੱਤਾ ਸੀ। ਹਾਲਾਂਕਿ ਹੁਣ ਪੀ. ਵੀ. ਆਰ. ਸੰਚਾਲਕਾਂ ਨੇ ਕੰਗਨਾ ਦੀ ਇਸ ਫ਼ਿਲਮ 'ਥਲਾਇਵੀ' ਦੇ ਤਮਿਲ ਤੇ ਤੇਲਗੂ ਵਰਜਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਕਿਸਾਨ ਕੰਗਨਾ ਦਾ ਵਿਰੋਧ ਕਰ ਚੁੱਕੇ ਹਨ।

ਇਹ ਖ਼ਬਰ ਵੀ ਵੇਖੋ - ਮਾਂ ਦੇ ਦਿਹਾਂਤ ਤੋਂ 2 ਦਿਨਾਂ ਬਾਅਦ ਕੰਮ ’ਤੇ ਵਾਪਸੀ ਕਰਨਗੇ ਅਕਸ਼ੇ ਕੁਮਾਰ

ਨੋਟ - ਕੰਗਨਾ ਰਣੌਤ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News