ਅਮਰਿੰਦਰ ਗਿੱਲ ਦੀ ਫਿਲਮ ''ਲਵ ਪੰਜਾਬ'' ਦਾ ਗੀਤ ''ਹੀਰੇ'' ਹੋਇਆ ਰਿਲੀਜ਼
Friday, Feb 26, 2016 - 04:25 PM (IST)

ਜਲੰਧਰ : ਪੰਜਾਬ ਦੇ ''ਅੰਗਰੇਜ'' ਫੇਮ ਅਦਾਕਾਰ ਅਤੇ ਗਾਇਕ ਅਮਰਿੰਦਰ ਗਿੱਲ ਦੀ ਫਿਲਮ ''ਲਵ ਪੰਜਾਬ'' 11 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦਾ ਪਹਿਲਾਂ ਗੀਤ ''ਹੀਰੇ'' ਰਿਲੀਜ਼ ਹੋਇਆ ਹੈ, ਜਿਸ ਨੂੰ ਖੁਦ ਅਮਰਿੰਦਰ ਗਿੱਲ ਨੇ ਗਾਇਆ ਹੈ। ਇਹ ਗੀਤ ਉਨ੍ਹਾਂ ਨੇ ਪਿੰਡ ''ਚ ਫਿਲਮਾਇਆ ਹੈ। ਇਹ ਬੀਤੇ ਦਿਨੀਂ ਇਸ ਫ਼ਿਲਮ ਦਾ ਟਰੇਲਰ ''ਯੂ ਟਿਊਬ'' ''ਤੇ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲੇ ਕੁਝ ਘੰਟਿਆਂ ''ਚ ਹੀ ਇਸ ਟਰੇਲਰ ਨੂੰ ਲੱਖਾਂ ਲੋਕਾਂ ਵੱਲੋਂ ਪਸੰਦ ਕੀਤਾ ਗਿਆ ਹੈ। ਇਸ ਟਰੇਲਰ ''ਚ ਜਿੱਥੇ ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਦੀ ਨੋਕ-ਝੋਕ ਦਰਸ਼ਕਾਂ ਨੂੰ ਪਸੰਦ ਆ ਰਹੀ ਹੈ, ਉਥੇ ਦੋਵਾਂ ਦੇ ਵਿਆਹ ਸਬੰਧਾਂ ''ਚ ਆਈ ਤਰੇੜ ਦਾ ਮਾਮਲਾ ਭਰਨ ਨਾਲ ਸਬੰਧਿਤ ਕਾਮੇਡੀ ਵੀ ਦਰਸ਼ਕਾਂ ਨੂੰ ਇਹ ਫਿਲਮ ਦੇਖਣ ਲਈ ਉਤਸ਼ਾਹਿਤ ਕਰਦੀ ਹੈ।
ਜਾਣਕਾਰੀ ਅਨੁਸਾਰ ਇਸ ਟਰੇਲਰ ''ਚ ਹਾਸਰਸ ਕਲਾਕਾਰ ਬੀਨੂੰ ਢਿੱਲੋਂ ਦੀ ਕਾਮੇਡੀ ਕਮਾਲ ਦੀ ਹੈ ਤੇ ਯੋਗਰਾਜ ਸਿੰਘ ਦਾ ਧੱਕੜ ਪੇਂਡੂ ਸਟਾਈਲ ਦਰਸ਼ਕਾਂ ਨੂੰ ਟੁੰਬਦਾ ਹੈ। ਇਸ ਟਰੇਲਰ ਦਾ ਪਹਿਲਾ ਅੱਧ ਕੈਨੇਡਾ ਨਾਲ ਸਬੰਧਿਤ ਹੈ ਤੇ ਬਾਕੀ ਅੱਧ ਪੰਜਾਬ ਨਾਲ। ਪੰਜਾਬ ਵਾਲੇ ਹਿੱਸੇ ''ਚ ਬਿਲਕੁਲ ਉਸੇ ਪੇਂਡੂ ਸੱਭਿਆਚਾਰ ਦੀ ਪੇਸ਼ਕਾਰੀ ਕੀਤੀ ਗਈ ਹੈ, ਜਿਹੜੀ ਦਰਸ਼ਕਾਂ ਨੂੰ ''ਅੰਗਰੇਜ'' ਫ਼ਿਲਮ ''ਚੋਂ ਲੱਭੀ ਸੀ।
ਜ਼ਿਕਰਯੋਗ ਹੈ ਕਿ ''ਅੰਗਰੇਜ'' ਦੀ ਧੰਨ ਕੌਰ, ਸਰਗੁਣ ਮਹਿਤਾ ਨੇ ਪਿਛਲੇ ਸਾਲ ਆਈ ਫ਼ਿਲਮ ''ਚ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਸੀ ਅਤੇ ਫਿਲਮ ''ਲਵ ਪੰਜਾਬ'' ਦੇ ਟਰੇਲਰ ''ਚ ਵੀ ਉਹ ਅਮਰਿੰਦਰ ਗਿੱਲ ਨਾਲ ਖੂਬ ਜਚ ਰਹੀ ਹੈ।