ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਪੁਲਕਿਤ ਸਮਰਾਟ ਤੇ ਕ੍ਰਿਤੀ ਖਰਬੰਦਾ, ਲਿਆ ਵਾਹਿਗੁਰੂ ਜੀ ਦਾ ਆਸ਼ੀਰਵਾਦ

Tuesday, Oct 10, 2023 - 04:05 PM (IST)

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਪੁਲਕਿਤ ਸਮਰਾਟ ਤੇ ਕ੍ਰਿਤੀ ਖਰਬੰਦਾ, ਲਿਆ ਵਾਹਿਗੁਰੂ ਜੀ ਦਾ ਆਸ਼ੀਰਵਾਦ

ਅੰਮ੍ਰਿਤਸਰ (ਬਿਊਰੋ) : ਬਾਕਸ ਆਫਿਸ 'ਤੇ ਧਮਾਲ ਮਚਾਉਣ ਵਾਲੀ ਫ਼ਿਲਮ 'ਫੁਕਰੇ 3' ਹਰ ਦਿਨ ਸ਼ਾਨਦਾਰ ਕੁਲੈਕਸ਼ਨ ਕਰ ਰਹੀ ਹੈ। ਮਸ਼ਹੂਰ ਕਾਮੇਡੀ ਫਰੈਂਚਾਇਜ਼ੀ 'ਫੁਕਰੇ' ਦੇ ਪਹਿਲੇ ਦੋ ਭਾਗ ਵੀ ਸਫ਼ਲ ਰਹੇ ਸਨ। ਫ਼ਿਲਮ 'ਜਵਾਨ' ਦੇ ਤੂਫਾਨ ਵਿਚਾਲੇ 'ਫੁਕਰੇ 3' ਜਿਸ ਰਫਤਾਰ ਨਾਲ ਅੱਗੇ ਵੱਧ ਰਹੀ ਹੈ, ਉਹ ਸ਼ਲਾਘਾਯੋਗ ਹੈ। ਫ਼ਿਲਮ ਘਰੇਲੂ ਤੌਰ 'ਤੇ 100 ਕਰੋੜ ਰੁਪਏ ਦੇ ਨੇੜੇ ਪਹੁੰਚ ਗਈ ਹੈ, ਜਦੋਂਕਿ ਇਸ ਦਾ ਵਿਸ਼ਵਵਿਆਪੀ ਕਾਰੋਬਾਰ 100 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਪੁਲਕਿਤ ਸਮਰਾਟ ਲੇਡੀ ਲਵ ਕ੍ਰਿਤੀ ਖਰਬੰਦਾ ਨਾਲ ਅੰਮ੍ਰਿਤਸਰ ਪਹੁੰਚੇ।

ਪੁਲਕਿਤ  ਨੇ ਲਿਆ ਵਾਹਿਗੁਰੂ ਜੀ ਦਾ ਆਸ਼ੀਰਵਾਦ
ਮ੍ਰਿਗਦੀਪ ਸਿੰਘ ਲਾਂਬਾ ਵੱਲੋਂ ਨਿਰਦੇਸ਼ਿਤ ਫ਼ਿਲਮ 'ਫੁਕਰੇ 3' ਦੀ ਕਹਾਣੀ, ਸਕ੍ਰੀਨਪਲੇਅ, ਅਦਾਕਾਰਾਂ ਦੀ ਅਦਾਕਾਰੀ ਤੇ ਪੰਕਜ ਤ੍ਰਿਪਾਠੀ ਦੀ ਕਾਮਿਕ ਟਾਈਮਿੰਗ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਇਹੀ ਕਾਰਨ ਹੈ ਕਿ ਫ਼ਿਲਮ ਨੇ ਸਿਰਫ਼ 12 ਦਿਨਾਂ 'ਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ। ਪੁਲਕਿਤ ਸਮਰਾਟ ਫ਼ਿਲਮ ਦੀ ਲੀਡ ਸਟਾਰ ਕਾਸਟ ਦਾ ਹਿੱਸਾ ਹੈ। ਅਜਿਹੇ 'ਚ ਆਪਣੀ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਵਾਹਿਗੁਰੂ ਦਾ ਆਸ਼ੀਰਵਾਦ ਲਿਆ।

PunjabKesari
100 ਕਰੋੜ ਪਾਰ ਕਰਨ ਦੀ ਖੁਸ਼ੀ 'ਚ ਪੁੱਜੇ ਅੰਮ੍ਰਿਤਸਰ
ਪੁਲਕਿਤ ਨੇ ਕ੍ਰਿਤੀ ਖਰਬੰਦਾ ਨਾਲ ਮੱਥਾ ਟੇਕਿਆ। ਇਸ ਦੌਰਾਨ ਪੁਲਕਿਤ ਨੇ ਸਫੈਦ ਰੰਗ ਦਾ ਕੁਰਤਾ-ਪਜ਼ਾਮਾ ਪਾਇਆ ਸੀ ਅਤੇ ਵਾਹਿਗੁਰੂ ਜੀ ਦਾ ਆਸ਼ੀਰਵਾਦ ਲਿਆ। ਜਦੋਂਕਿ ਕ੍ਰਿਤੀ ਖਰਬੰਦਾ ਨੇ ਹਲਕੇ ਨੀਲੇ ਰੰਗ ਦਾ ਸਲਵਾਰ ਸੂਟ ਪਾਇਆ ਸੀ। ਪੁਲਕਿਤ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਬਹੁਤ ਸਾਰੀ ਖੁਸ਼ੀ ਨਾਲ ਫ਼ਿਲਮ ਦਾ ਜਸ਼ਨ ਮਨਾ ਰਿਹਾ ਹਾਂ ਕਿਉਂਕਿ #Fukery3 100 ਕਰੋੜ ਦਾ ਅੰਕੜਾ ਵਰਲਡਵਾਈਡ ਪਾਰ ਕਰ ਚੁੱਕੀ ਹੈ। ਇਹ ਅੰਕੜਾ ਸਰੋਤਿਆਂ ਦੇ ਬਹੁਤ ਸਾਰੇ ਪਿਆਰ ਅਤੇ ਪ੍ਰਮਾਤਮਾ ਦੀਆਂ ਅਸੀਸਾਂ ਨੂੰ ਦਰਸਾਉਂਦਾ ਹੈ। ਵਾਹਿਗੁਰੂ, ਹਮੇਸ਼ਾ ਸਾਡਾ ਖਿਆਲ ਰੱਖਣਾ।’ 

PunjabKesari

ਸਟਾਰ ਕਾਸਟ
ਦੱਸਣਯੋਗ ਹੈ ਕਿ ਮ੍ਰਿਗਦੀਪ ਸਿੰਘ ਲਾਂਬਾ ਦੀ ਕਾਮੇਡੀ ਫ਼ਿਲਮ 'ਫੁਕਰੇ 3' ਦੀ ਸਟਾਰ ਕਾਸਟ 'ਚ ਪੁਲਕਿਤ ਸਮਰਾਟ ਤੇ ਪੰਕਜ ਤ੍ਰਿਪਾਠੀ ਤੋਂ ਇਲਾਵਾ ਰਿਚਾ ਚੱਢਾ, ਵਰੁਣ ਸ਼ਰਮਾ ਅਤੇ ਮਨਜੋਤ ਸਿੰਘ ਵੀ ਲੀਡ ਕਾਸਟ 'ਚ ਹਨ। 'ਫੁਕਰੇ 3' ਰਿਚਾ ਚੱਢਾ ਤੇ ਪੁਲਕਿਤ ਸਮਰਾਟ ਦੀ ਕਹਾਣੀ 'ਤੇ ਕੇਂਦਰਿਤ ਹੈ, ਜੋ ਦਿੱਲੀ ਦੇ ਉਪਨਗਰ ਖੇਤਰ 'ਚ ਚੋਣਾਂ 'ਚ ਇਕ-ਦੂਜੇ ਦਾ ਸਾਹਮਣਾ ਕਰਦੇ ਹਨ।


author

sunita

Content Editor

Related News