‘ਪੁਆੜਾ’ ਨੇ ਉੱਤਰ ਭਾਰਤ ਤੇ ਵਿਦੇਸ਼ੀ ਬਾਕਸ ਆਫਿਸ ’ਤੇ ਪਾਈਆਂ ਧੁੰਮਾਂ

Tuesday, Aug 17, 2021 - 03:33 PM (IST)

‘ਪੁਆੜਾ’ ਨੇ ਉੱਤਰ ਭਾਰਤ ਤੇ ਵਿਦੇਸ਼ੀ ਬਾਕਸ ਆਫਿਸ ’ਤੇ ਪਾਈਆਂ ਧੁੰਮਾਂ

ਚੰਡੀਗੜ੍ਹ (ਬਿਊਰੋ)– ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ ਲੰਮੇ ਵੀਕੈਂਡ ’ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਪੁਆੜਾ’ ਨੇ ਬਾਕਸ ਆਫਿਸ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿਉਂਕਿ ਮਾਰਚ 2020 ਤੋਂ ਸਭ ਕੁਝ ਬੰਦ ਸੀ ਪਰ ਹੁਣ ਜਦੋਂ ਸਭ ਕੁਝ ਹੌਲੀ-ਹੌਲੀ ਖੁੱਲ੍ਹ ਰਿਹਾ ਹੈ, ਉਥੇ ‘ਪੁਆੜਾ’ ਨੇ ਉੱਤਰ ਭਾਰਤੀ ਬਾਕਸ ਆਫਿਸ ’ਤੇ ਤੂਫਾਨ ਲਿਆ ਦਿੱਤਾ ਹੈ। ਪੰਜਾਬ ਤੇ ਦਿੱਲੀ ’ਚ ਜਿਥੇ ਵੀ ਸਿਨੇਮਾਘਰ ਖੁੱਲ੍ਹੇ ਹਨ ਤੇ ਚੱਲ ਰਹੇ ਹਨ, ਫ਼ਿਲਮ ਹਾਊਸਫੁੱਲ ਹੋ ਰਹੀ ਹੈ ਤੇ ਲੰਮੇ ਸਮੇਂ ਬਾਅਦ ਇੰਨੀ ਵੱਡੀ ਹਲਚਲ ਹੋਈ ਹੈ। ਇਸ ਨੇ ਨਾ ਸਿਰਫ ਇਸ ਦੇ ਕਲਾਕਾਰਾਂ ਤੇ ਨਿਰਮਾਤਾਵਾਂ ਲਈ ਜ਼ਬਰਦਸਤ ਖੁਸ਼ੀ ਲਿਆਂਦੀ ਹੈ, ਸਗੋਂ ਸਿਨੇਮਾਘਰਾਂ ਦੀ ਖੁਸ਼ੀ ਤੇ ਜ਼ਿੰਦਗੀ ਨੂੰ ਵਾਪਸ ਲਿਆ ਦਿੱਤਾ ਹੈ।

ਨਿਰਮਾਤਾ ਪਵਨ ਗਿੱਲ ਕਹਿੰਦੇ ਹਨ, ‘ਸਾਨੂੰ ਪਿਛਲੇ ਵੀਕੈਂਡ ’ਚ ਸਾਰੇ ਮਲਟੀਪਲੈਕਸਾਂ ਤੇ ਹੋਰ ਸਿਨੇਮਾਘਰਾਂ ਤੋਂ ਕਈ ਫੋਨ ਆਏ ਹਨ ਤੇ ਹਰ ਕੋਈ ਬਸ ਇਸ ਗੱਲ ਤੋਂ ਖੁਸ਼ ਹੈ ਕਿ ਲੋਕ ਸਿਨੇਮਾਘਰਾਂ ’ਚ ਵੱਡੀ ਗਿਣਤੀ ’ਚ ਵਾਪਸ ਆ ਰਹੇ ਹਨ। ਸਾਨੂੰ ਖੁਸ਼ੀ ਹੈ ਕਿ ਅਸੀਂ ਦਰਸ਼ਕਾਂ ਨੂੰ ਇਕ ਅਜਿਹੀ ਫ਼ਿਲਮ ਦੇਣ ’ਚ ਕਾਮਯਾਬ ਹੋਏ ਹਾਂ, ਜਿਸ ਨਾਲ ਅਸੀਂ ਉਨ੍ਹਾਂ ਦੀਆਂ ਸਾਰੀਆਂ ਟੈਨਸ਼ਨਾਂ ਭੁਲਾ ਕੇ ਉਨ੍ਹਾਂ ਨੂੰ ਚੰਗਾ ਮਨੋਰੰਜਨ ਦਿੱਤਾ ਹੈ।’

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਅਦਾਕਾਰ ਹਰੀਸ਼ ਵਰਮਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਹਰ ਦਿਨ ਸਿਨੇਮਾਘਰਾਂ ਦੇ ਮਾਲਕ ਸਿਨੇਮਾਘਰ ਖੋਲ੍ਹਣ, ਆਪਣੇ ਮੁਲਾਜ਼ਮਾਂ ਨੂੰ ਵਾਪਸ ਲਿਆਉਣ, ਕਿਰਾਏ ਦੇ ਵਿਵਾਦ ਆਦਿ ਨੂੰ ਖ਼ਤਮ ਕਰਨ ਲਈ ਹੱਥ-ਪੈਰ ਮਾਰ ਰਹੇ ਹਨ। ‘ਪੁਆੜਾ’ ਸਿਨੇਮਾਘਰਾਂ ’ਚ ਰਿਲੀਜ਼ ਹੋਣ ਨਾਲ ਸਿਨੇਮਾਘਰਾਂ ਦੇ ਮਾਲਕਾਂ ’ਚ ਜਿਸ ਤਰ੍ਹਾਂ ਦਾ ਉਤਸ਼ਾਹ ਦੇਖਿਆ ਗਿਆ ਹੈ, ਉਹ ਪਹਿਲਾਂ ਕਦੇ ਨਹੀਂ ਸੀ। ਐਮੀ ਵਿਰਕ ਕਹਿੰਦੇ ਹਨ, ‘ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਅਸੀਂ ਨਾ ਸਿਰਫ ਉਨ੍ਹਾਂ ਦਰਸ਼ਕਾਂ ਲਈ ਚੰਗਾ ਮਨੋਰੰਜਨ ਪ੍ਰਦਾਨ ਕਰ ਰਹੇ ਹਾਂ, ਜੋ ਸਾਡੀ ਫ਼ਿਲਮ ਨੂੰ ਪਸੰਦ ਕਰ ਰਹੇ ਹਨ, ਸਗੋਂ ਅਸੀਂ ਸਿਨੇਮਾਘਰਾਂ ਨੂੰ ਮੁੜ ਤੋਂ ਸ਼ੁਰੂ ਕਰਨ ’ਚ ਮਦਦ ਕਰ ਰਹੇ ਹਾਂ। ਮੈਨੂੰ ਅਸਲ ’ਚ ਉਮੀਦ ਹੈ ਕਿ ਲੋਕ ਸਿਨੇਮਾਘਰਾਂ ’ਚ ਫ਼ਿਲਮਾਂ ਦੇਖਣ ਵਾਪਸ ਆਉਂਦੇ ਰਹਿਣਗੇ।’

‘ਪੁਆੜਾ’ ਆਪਣੇ ਬਾਕਸ ਆਫਿਸ ’ਤੇ ਹਰ ਦਿਨ ਵਾਧਾ ਦੇਖ ਰਹੀ ਹੈ ਤੇ ਇਸ ਨੇ ਐਮੀ ਵਿਰਕ ਦੀਆਂ ਓਵਰਸੀਜ਼ ਫ਼ਿਲਮਾਂ ਤੇ ਭਾਰਤ ’ਚ ਰਿਲੀਜ਼ ਹੋਣ ਵਾਲੇ ਸਾਰੇ ਸਿਨੇਮਾਘਰਾਂ ’ਚ ਬਾਕਸ ਆਫਿਸ ’ਤੇ ਨਵੇਂ ਰਿਕਾਰਡ ਬਣਾ ਕੇ ਦੁਨੀਆ ਭਰ ’ਚ ਰਿਲੀਜ਼ ਦੇ ਸ਼ੁਰੂਆਤੀ 5 ਦਿਨਾਂ ’ਚ 8.36 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸੋਮਵਾਰ ਦੀ ਕਲੈਕਸ਼ਨ ਠੀਕ ਓਪਨਿੰਗ ਡੇਅ ਦੀ ਕਲੈਕਸ਼ਨ ਜਿੰਨੀ ਹੀ ਸੀ, ਯਾਨੀ 1.21 ਕਰੋੜ ਰੁਪਏ। ਇਸ ਦਾ ਸੰਕੇਤ ਹੈ ਕਿ ਦਰਸ਼ਕਾਂ ਨੂੰ ਇਹ ਕਾਮੇਡੀ-ਰੋਮਾਂਸ ਇੰਨਾ ਜ਼ਿਆਦਾ ਵਧੀਆ ਲੱਗ ਰਿਹਾ ਹੈ ਕਿ ਉਹ ਵੱਡੀ ਗਿਣਤੀ ’ਚ ਸਿਨੇਮਾਘਰਾਂ ’ਚ ਜਾ ਕੇ ਫ਼ਿਲਮ ਦਾ ਆਨੰਦ ਮਾਣ ਰਹੇ ਹਨ।’

ਇਹ ਖ਼ਬਰ ਵੀ ਪੜ੍ਹੋ : ਅਫ਼ਗਾਨਿਸਤਾਨ ਦੀ ਦਹਿਸ਼ਤ ਵੇਖ ਪੰਜਾਬੀ ਕਲਾਕਾਰ ਵੀ ਹੈਰਾਨ, ਸੋਸ਼ਲ ਮੀਡੀਆ 'ਤੇ ਕਰ ਰਹੇ ਨੇ ਅਰਦਾਸਾਂ

ਇਹ ਚੌਥੀ ਵਾਰ ਹੈ, ਜਦੋਂ ਐਮੀ ਵਿਰਕ ਤੇ ਸੋਨਮ ਬਾਜਵਾ ਇਕੱਠੇ ਕਿਸੇ ਫ਼ਿਲਮ ’ਚ ਨਜ਼ਰ ਆ ਰਹੇ ਹਨ ਤੇ ਉਹ ਪੰਜਾਬੀ ਫ਼ਿਲਮ ਇੰਡਸਟਰੀ ਦੇ ਸੁਨਹਿਰੀ ਜੋੜੇ ਦੀ ਤਰ੍ਹਾਂ ਲੱਗ ਰਹੇ ਹਨ, ਜੋ ਇਕ ਤੋਂ ਬਾਅਦ ਇਕ ਹਿੱਟ ਫ਼ਿਲਮਾਂ ਦੇ ਰਹੇ ਹਨ। ਸੋਨਮ ਬਾਜਵਾ, ਜਿਸ ਨੇ 16 ਅਗਸਤ ਨੂੰ ਆਪਣਾ ਜਨਮਦਿਨ ਮਨਾਇਆ, ਨੇ ਕਿਹਾ, ‘ਦੁਨੀਆ ਭਰ ’ਚ ਦਰਸ਼ਕਾਂ ਵਲੋਂ ਇੰਨਾ ਪਿਆਰ ਹਾਸਲ ਕਰਕੇ ਮੈਂ ਖੁਸ਼ਨਸੀਬ ਮਹਿਸੂਸ ਕਰਦੀ ਹਾਂ।’

ਜਿਸ ਤਰ੍ਹਾਂ ਨਾਲ ਚੀਜ਼ਾਂ ਚੱਲ ਰਹੀਆਂ ਹਨ, ਅਜਿਹਾ ਨਹੀਂ ਲੱਗਦਾ ਕਿ ਇਹ ‘ਪੁਆੜਾ’ ਜਲਦ ਹੀ ਰੁਕਣ ਵਾਲਾ ਹੈ, ਅਜਿਹਾ ਲੱਗ ਰਿਹਾ ਹੈ ਕਿ ਚੰਗਾ ਸਮਾਂ ਆਉਣ ਵਾਲਾ ਹੈ ਤੇ ਇਹ ਫ਼ਿਲਮ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਪੰਜਾਬੀ ਫ਼ਿਲਮਾਂ ’ਚੋਂ ਇਕ ਬਣਨ ਦੇ ਨਾਲ-ਨਾਲ ਅੱਗੇ ਵਧਦੀ ਰਹੇਗੀ। ਰੁਪਿੰਦਰ ਚਹਿਲ ਵਲੋਂ ਡਾਇਕੈਟ ਕੀਤੀ, ਅਤੁਲ ਭੱਲਾ, ਪਵਨ ਗਿੱਲ, ਅਨੁਰਾਗ ਸਿੰਘ, ਅਮਨ ਗਿੱਲ ਵਲੋਂ ਨਿਰਮਿਤ ‘ਪੁਆੜਾ’ 12 ਅਗਸਤ ਨੂੰ ਦੁਨੀਆ ਭਰ ’ਚ ਰਿਲੀਜ਼ ਹੋਈ ਹੈ। 

ਨੋਟ– ‘ਪੁਆੜਾ’ ਫ਼ਿਲਮ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News