ਪ੍ਰਿਅੰਕਾ ਨੇ ਪਤੀ ਦੇ 30ਵੇਂ ਜਨਮਦਿਨ ’ਤੇ ਹੋਸਟ ਕੀਤੀ ਸ਼ਾਨਦਾਰ ਪਾਰਟੀ, ਨਿਕ ਲਈ ਲਿਖਿਆ ਖ਼ਾਸ ਨੋਟ (ਵੀਡੀਓ)

Monday, Sep 19, 2022 - 11:42 AM (IST)

ਪ੍ਰਿਅੰਕਾ ਨੇ ਪਤੀ ਦੇ 30ਵੇਂ ਜਨਮਦਿਨ ’ਤੇ ਹੋਸਟ ਕੀਤੀ ਸ਼ਾਨਦਾਰ ਪਾਰਟੀ, ਨਿਕ ਲਈ ਲਿਖਿਆ ਖ਼ਾਸ ਨੋਟ (ਵੀਡੀਓ)

ਮੁੰਬਈ- ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਇੰਡਸਟਰੀ ਦੇ ਮਸ਼ਹੂਰ ਜੋੜਿਆਂ ’ਚੋਂ ਇਕ ਹਨ।ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਗਾਇਕ ਨਿਕ ਜੋਨਸ ਪ੍ਰਸ਼ੰਸਕਾਂ ਦੀ ਸਭ ਤੋਂ ਪਸੰਦੀਦਾ ਜੋੜੀ ’ਚੋਂ ਇਕ ਹਨ। ਦੋਵੇਂ ਕੰਮ ’ਚ ਰੁੱਝੇ ਵੀ ਹੋਣ ਪਰ ਇਕ ਦੂਜੇ ਲਈ ਸਮਾਂ ਜ਼ਰੂਰ ਕੱਢਦੇ ਹਨ। ਇਸ ਦੇ ਨਾਲ ਦੱਸ ਦੇਈਏ ਕਿ ਨਿਕ ਜੋਨਸ ਦਾ 16 ਸਤੰਬਰ ਜਮਨਦਿਨ ਸੀ। ਜਿਸ ’ਚ ਪ੍ਰਿਅੰਕਾ ਨੇ ਪਤੀ ਨਿਕ ਦਾ ਬੇਹੱਦ ਸ਼ਾਨਦਾਰ ਤਰੀਕੇ ਨਾਲ ਜਨਮਦਿਨ ਮਨਾਇਆ ਸੀ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। 

PunjabKesari

ਇਹ ਵੀ ਪੜ੍ਹੋ : Mom-to-be ਬਿਪਾਸ਼ਾ ਬਾਸੂ ਸੈਲੂਨ ਦੇ ਬਾਹਰ ਹੋਈ ਸਪਾਟ, ਪ੍ਰੈਗਨੈਂਸੀ ਗਲੋਅ ਨੇ ਖੂਬਸੂਰਤੀ ਨੂੰ ਹੋਰ ਵਧਾਇਆ (ਤਸਵੀਰਾਂ)

ਹਾਲ ਹੀ ’ਚ ਪ੍ਰਿਅੰਕਾ ਨੇ ਪਤੀ ਨਿਕ ਜੋਨਸ ਦੇ ਨਾਂ ’ਤੇ ਪਿਆਰ ਭਰੀ ਪੋਸਟ ਲਿਖੀ ਹੈ। ਇਹ ਪੋਸਟ ਅਦਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।  ਇਸ ਦੇ ਨਾਲ ਜਨਮਦਿਨ ਸੈਲੀਬ੍ਰੇਸ਼ਨ ਦੀ ਵੀਡੀਓ ਵੀ ਸਾਂਝੀ ਕੀਤੀ ਹੈ।

PunjabKesari

ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਨਿਕ ਦੇ ਇਸ ਜਨਮਦਿਨ ਦੀ ਥੀਮ ਗੋਲਫ਼ ’ਤੇ ਆਧਾਰਿਤ ਸੀ। ਜੋੜੇ ਨੇ ਜਨਮਦਿਨ ਵਾਲੇ ਦਿਨ ਗੋਲਫ਼ ਖੇਡਿਆ ਅਤੇ ਪਾਰਟੀ ਕੀਤੀ। ਇੰਸਟਾਗ੍ਰਾਮ ’ਤੇ ਵੀਡੀਓ ਪੋਸਟ ਕਰਦੇ ਹੋਏ ਪਿਅੰਕਾ ਚੋਪੜਾ ਨੇ ਇਕ ਸ਼ਾਨਦਾਰ ਨੋਟ ਵੀ ਲਿਖਿਆ ਹੈ।

 
 
 
 
 
 
 
 
 
 
 
 
 
 
 

A post shared by Priyanka (@priyankachopra)

 

ਇਹ ਵੀ ਪੜ੍ਹੋ : ਇਤਰਾਜ਼ਯੋਗ ਵੀਡੀਓ ਮਾਮਲੇ ’ਤੇ ਸਾਰਾ ਗੁਰਪਾਲ ਨੇ ਕਿਹਾ- ‘ਕੁੜੀਆਂ ਕੋਲ ਵੀ ਕੁੜੀਆਂ ਸੁਰੱਖਿਅਤ ਨਹੀਂ’

ਅਦਾਕਾਰਾ ਨੇ ਲਿਖਿਆ ਹੈ ਕਿ ‘ਜਨਮਦਿਨ ਮੁਬਾਰਕ ਮੇਰੇ ਪਿਆਰੇ, ਤੁਹਾਡੀ ਜ਼ਿੰਦਗੀ ’ਚ ਹਮੇਸ਼ਾ ਖੁਸ਼ੀਆਂ ਅਤੇ ਤੁਹਾਡੇ ਚਿਹਰੇ ’ਤੇ ਮੁਸਕਰਾਹਟ ਬਣੀ ਰਹੇ। ਮੈਂ ਤੁਹਾਨੂੰ ਪਿਆਰ ਕਰਦੀ ਹਾਂ , ਨਿਕ ਜੋਨਸ।’ 

PunjabKesari

ਪ੍ਰਿਅੰਕਾ ਨੇ ਅੱਗੇ ਲਿਖਿਆ ਕਿ ‘ਇਹ ਦੀ ਸ਼ੁਰੂਆਤ ਪਤੀ ਦੇ 30 ਵੇਂ ਜਨਮਦਿਨ ਦੇ ਜਸ਼ਨ ਨਾਲ ਸ਼ੁਰੂ ਹੋਈ ਸੀ, ਪਰ ਅੰਤ ’ਚ ਇਹ ਬਹੁਤ ਜ਼ਿਆਦਾ ਹੋ ਗਿਆ। ਨਿੱਕ ਦੇ ਸਾਰੇ ਦੋਸਤਾਂ ਅਤੇ ਪਰਿਵਾਰ ਨੇ ਕਮਰੇ ਨੂੰ ਬਹੁਤ ਸਾਰੇ ਪਿਆਰ ਅਤੇ ਖੁਸ਼ੀ ਨਾਲ ਭਰ ਦਿੱਤਾ। ਸਕੌਟ ਡੇਲ ਨੈਸ਼ਨਲ (ਗੋਲਫ਼ ਕੋਰਸ) ਤੁਸੀਂ ਸਾਡੇ ਘਰ ਤੋਂ ਦੂਰ ਹੋ। ਨਿਕ ਦੇ ਜਨਮਦਿਨ ਦੇ ਜਸ਼ਨ ਦੀ ਤਿਆਰੀ ’ਚ ਮਦਦ ਕਰਨ ਵਾਲੇ ਸਾਰਿਆਂ ਦਾ ਧੰਨਵਾਦ ਨਹੀਂ ਕਰ ਸਕਦੀ।’


author

Shivani Bassan

Content Editor

Related News