ਜਲਦ ਖੁੱਲ੍ਹੇਗਾ ਪ੍ਰਿਅੰਕਾ ਚੋਪੜਾ ਦਾ ਰੈਸਟੋਰੈਂਟ, ਨਿਊਯਾਰਕ ’ਚ ਇਸ ਤਰ੍ਹਾਂ ਹੋਈ ਪੂਜਾ

Wednesday, Mar 24, 2021 - 02:56 PM (IST)

ਜਲਦ ਖੁੱਲ੍ਹੇਗਾ ਪ੍ਰਿਅੰਕਾ ਚੋਪੜਾ ਦਾ ਰੈਸਟੋਰੈਂਟ, ਨਿਊਯਾਰਕ ’ਚ ਇਸ ਤਰ੍ਹਾਂ ਹੋਈ ਪੂਜਾ

ਮੁੰਬਈ (ਬਿਊਰੋ)– ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤਕ ਆਪਣੇ ਨਾਂ ਦਾ ਝੰਡਾ ਲਹਿਰਾ ਚੁੱਕੀ ਪ੍ਰਿਅੰਕਾ ਚੋਪੜਾ ਇਕ ਨਵੀਂ ਇੰਡਸਟਰੀ ’ਚ ਕਦਮ ਰੱਖ ਚੁੱਕੀ ਹੈ। ਅਸਲ ’ਚ ਪ੍ਰਿਅੰਕਾ ਚੋਪੜਾ ਨੇ ਹੁਣ ਫੂਡ ਇੰਡਸਟਰੀ ਵੱਲ ਕਦਮ ਰੱਖਿਆ ਹੈ ਤੇ ਨਿਊਯਾਰਕ ’ਚ ਆਪਣਾ ਸ਼ਾਨਦਾਰ ਰੈਸਟੋਰੈਂਟ ਖੋਲ੍ਹਿਆ ਹੈ।

PunjabKesari

ਪ੍ਰਿਅੰਕਾ ਦਾ ਇਹ ਰੈਸਟੋਰੈਂਟ ਖੁੱਲ੍ਹਣ ਲਈ ਬਿਲਕੁਲ ਤਿਆਰ ਹੈ, ਜਿਸ ਲਈ ਉਸ ਨੇ ਪੂਜਾ ਰੱਖੀ। ਪੂਜਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

PunjabKesari

ਪ੍ਰਿਅੰਕਾ ਨੇ ਆਪਣੇ ਇਸ ਸ਼ਾਨਦਾਰ ਰੈਸਟੋਰੈਂਟ ਦਾ ਨਾਂ ‘ਸੋਨਾ’ ਰੱਖਿਆ ਹੈ। ਇਸ ਰੈਸਟੋਰੈਂਟ ’ਚ ਪ੍ਰਿਅੰਕਾ ਨਾਲ ਕੰਮ ਕਰਨ ਵਾਲੇ ਰੈਸਟੋਰੈਂਟ ਮਾਲਕ ਮਨੀਸ਼ ਗੋਇਲ ਵੀ ਹਨ ਤੇ ਉਨ੍ਹਾਂ ਨੇ ਪੂਜਾ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਮਨੀਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪੂਜਾ ਦੀਆਂ ਕਈ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਉਹ ਇਸ ਰੈਸਟੋਰੈਂਟ ਨੂੰ 2020 ’ਚ ਸ਼ੁਰੂ ਕਰਨ ਵਾਲੇ ਸਨ ਪਰ ਕੋਰੋਨਾ ਵਾਇਰਸ ਦੇ ਚਲਦਿਆਂ ਇਸ ਕੰਮ ’ਚ ਦੇਰੀ ਹੋ ਗਈ।

PunjabKesari

ਦੱਸਣਯੋਗ ਹੈ ਕਿ ਮਨੀਸ਼ ਗੋਇਲ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ’ਚ ਪੁਰਾਣੀਆਂ ਤਸਵੀਰਾਂ ਵੀ ਸ਼ਾਮਲ ਹਨ। ਪਹਿਲਾਂ ਕਰਵਾਈ ਪੂਜਾ ਦੌਰਾਨ ਪ੍ਰਿਅੰਕਾ ਚੋਪੜਾ ਤੇ ਨਿਕ ਵੀ ਮੌਜੂਦ ਸਨ। ਤਸਵੀਰਾਂ ’ਚ ਨਿਕ ਤੇ ਪ੍ਰਿਅੰਕਾ ਇਕੱਠੇ ਪੂਜਾ ਕਰਦੇ ਦਿਖਾਈ ਦੇ ਰਹੇ ਹਨ। ਦੋਵੇਂ ਪੂਜਾ ਦੀ ਥਾਲੀ ਫੜ ਕੇ ਭਗਵਾਨ ਦੀ ਆਰਤੀ ਕਰਦੇ ਵੀ ਨਜ਼ਰ ਆ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News