ਪ੍ਰਿਯੰਕਾ ਚੌਪੜਾ ਨੇ ਆਪਣੀ ਬੇਟੀ ਨਾਲ ਤਸਵੀਰ ਸ਼ੇਅਰ ਕਿਊਟ ਤਸਵੀਰ

Sunday, Jul 14, 2024 - 04:24 PM (IST)

ਪ੍ਰਿਯੰਕਾ ਚੌਪੜਾ ਨੇ ਆਪਣੀ ਬੇਟੀ ਨਾਲ ਤਸਵੀਰ ਸ਼ੇਅਰ ਕਿਊਟ ਤਸਵੀਰ

ਮੁੰਬਈ- ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫਰ ਤੈਅ ਕਰ ਚੁੱਕੀ ਅਦਾਕਾਰਾ ਪ੍ਰਿਯੰਕਾ ਚੌਪੜਾ ਜੋਨਸ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਆਪਣੀ ਬੇਟੀ ਨਾਲ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਚ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਅਦਾਕਾਰਾ ਦੀ ਗੋਦ 'ਚ ਹੈ। ਇਸ ਫੋਟੋ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਨੇ ਕੈਪਸ਼ਨ 'ਚ ਲਿਖਿਆ, ''ਦੋ ਦਿਨਾਂ 'ਚ ਦੁਨੀਆ ਭਰ 'ਚ 42 ਘੰਟੇ ਤੋਂ ਜ਼ਿਆਦਾ ਦਾ ਸਫਰ ਕਰਨ ਤੋਂ ਬਾਅਦ ਮੈਨੂੰ ਇੰਨਾ ਹੀ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਸਾਲ 2018 ਵਿੱਚ ਅਮਰੀਕੀ ਪੌਪ ਸਟਾਰ ਨਿਕ ਜੋਨਸ ਨਾਲ ਵਿਆਹ ਕੀਤਾ ਹੈ।

 

 
 
 
 
 
 
 
 
 
 
 
 
 
 
 
 

A post shared by Priyanka (@priyankachopra)

ਸਾਲ 2022 'ਚ ਬੇਟੀ ਮਾਲਤੀ ਸਰੋਗੇਸੀ ਰਾਹੀਂ ਉਨ੍ਹਾਂ ਦੇ ਘਰ ਆਈ ਸੀ। ਪ੍ਰਿਯੰਕਾ ਚੋਪੜਾ ਫਰੈਂਕ ਈ ਫਲਾਵਰਜ਼ ਦੁਆਰਾ ਨਿਰਦੇਸ਼ਿਤ 'ਦਿ ਬਲੱਫ' 'ਚ ਨਜ਼ਰ ਆਵੇਗੀ। ਇਹ ਫਿਲਮ ਇਕ ਸਾਬਕਾ ਮਹਿਲਾ ਡਾਕੂ ਦੀ ਕਹਾਣੀ 'ਤੇ ਆਧਾਰਿਤ ਹੈ, ਜਿਸ ਦਾ ਕਿਰਦਾਰ 'ਦੇਸੀ ਗਰਲ' (ਪ੍ਰਿਅੰਕਾ ਚੋਪੜਾ) ਨੇ ਨਿਭਾਇਆ ਹੈ। ਉਹ ਆਪਣੇ ਪਰਿਵਾਰ ਦੀ ਰੱਖਿਆ ਲਈ ਯਾਤਰਾ 'ਤੇ ਨਿਕਲਦੀ ਹੈ। ਪ੍ਰਿਅੰਕਾ ਚੋਪੜਾ (41) ਕਾਰਲ ਅਰਬਨ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।


author

Priyanka

Content Editor

Related News