ਪ੍ਰਿਅੰਕਾ ਚੋਪੜਾ ਨੂੰ ਆਈ ਨਾਨੀ ਦੀ ਯਾਦ, ਸੋਸ਼ਲ ਮੀਡੀਆ ’ਤੇ ਕੀਤੀ ਤਸਵੀਰ ਸਾਂਝੀ

Saturday, May 28, 2022 - 05:16 PM (IST)

ਪ੍ਰਿਅੰਕਾ ਚੋਪੜਾ ਨੂੰ ਆਈ ਨਾਨੀ ਦੀ ਯਾਦ, ਸੋਸ਼ਲ ਮੀਡੀਆ ’ਤੇ ਕੀਤੀ ਤਸਵੀਰ ਸਾਂਝੀ

ਬਾਲੀਵੁੱਡ ਡੈਸਕ: ਬਾਲੀਵੁੱਡ ਦੀ ਅਦਾਕਾਰਾ ਪ੍ਰਿਅੰਕਾ ਚੋਪੜਾ ਆਪਣੇ ਕੰਮ ਨੂੰ ਜਿੰਨਾ ਪਿਆਰ ਕਰਦੀ ਹੈ। ਉਸ ਦੇ ਨਾਲ ਅਦਾਕਾਰਾ ਆਪਣੇ ਪਰਿਵਾਰ ਨੂੰ ਵੀ ਪਿਆਰ ਦਿੰਦੀ ਹੈ। ਪ੍ਰਿਅੰਕਾ ਹਮੇਸ਼ਾ ਕੰਮ ਤੋਂ ਬ੍ਰੇਕ ਲੈ ਕੇ ਪਰਿਵਾਰ ਨਾਲ ਸਮਾਂ ਬਤੀਤ ਕਰਦੀ ਨਜ਼ਰ ਆਉਂਦੀ ਹੈ। ਇੰਸਟਾਗ੍ਰਾਮ ਪੋਸਟ ਤੋਂ ਬਾਅਦ ਪ੍ਰਿਅੰਕਾ ਨੇ ਫ਼ਿਰ ਤੋਂ ਦੱਸ ਦਿੱਤਾ ਹੈ ਕਿ ਉਹ ਆਪਣੇ ਕਰੀਬੀਆਂ ਨੂੰ ਕਿੰਨਾ ਪਿਆਰ ਕਰਦੀ ਹੈ ਅਤੇ ਉਨ੍ਹਾਂ ਨੂੰ ਯਾਦ ਵੀ ਕਰਦੀ ਹੈ।

ਇਹ ਵੀ ਪੜ੍ਹੋ: ਬਿਜੀ ਸ਼ੈਡਿਊਲ ’ਚੋਂ ਸਮਾਂ ਕੱਢ ਕੇ ਮੈਨੇਜਰ ਜਾਹਨਵੀ ਦੇ ਵਿਆਹ 'ਚ ਪਹੁੰਚੇ ਕਾਰਤਿਕ ਆਰੀਅਨ

PunjabKesari

ਰੁਝੇਵਿਆਂ ਭਰੀ ਜ਼ਿੰਦਗੀ ’ਚ ਆਪਣੀਆਂ ਲਈ ਸਮਾਂ ਕੱਢਣਾ ਔਖਾ ਹੁੰਦਾ ਜਾ ਰਿਹਾ ਹੈ ਪਰ ਪ੍ਰਿਅੰਕਾ ਚੋਪੜਾ ਬਾਕੀਆਂ ਨਾਲੋਂ ਕਾਫੀ ਵੱਖਰੀ ਹੈ। ਉਹ ਕਿੰਨੀ ਵੀ ਬਿਜੀ ਕਿਉਂ ਨਾ ਹੋਵੇ ਪਰ ਆਪਣੀਆਂ ਨੂੰ ਖ਼ਾਸ ਮਹਿਸੂਸ ਕਰਨਾ ਨਹੀਂ ਭੁਲਦੀ। ਹਾਲ ਹੀ ’ਚ ਪ੍ਰਿਅੰਕਾ ਚੋਪੜਾ ਨੇ ਆਪਣੀ ਨਾਨੀ ਨੂੰ ਯਾਦ ਕਰ ਰਹੀ ਹੈ ਜਦ ਕਿ ਉਹ ਦੁਨੀਆ ’ਚ ਨਹੀਂ ਹੈ। ਅਦਾਕਾਰਾ ਨੇ ਆਪਣੀ ਨਾਨੀ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।

PunjabKesari

ਨਾਨੀ ਦੇ ਜਨਮਦਿਨ ’ਤੇ ਪ੍ਰਿਅੰਕਾ ਨੇ ਇਕ ਇੰਸਟਾਗ੍ਰਾਮ ਸਟੋਰੀ ਸਾਂਝੀ ਕਰਕੇ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਤਸਵੀਰ ’ਚ ਅਦਾਕਾਰਾ ਦੀ ਨਾਨੀ  ਸਮਾਚਾਰ ਪੱਤਰ ’ਚ ਉਸ ’ਤੇ ਲਿਖਿਆ ਇਕ ਲੇਖ ਪੜ੍ਹ ਰਹੀ ਹੈ। ਭਾਵੇਂ  ਉਨ੍ਹਾਂ ਦੀ ਨਾਨੀ ਦੁਨੀਆ 'ਚ ਨਹੀਂ ਹੈ। ਪ੍ਰਿਅੰਕਾ ਦੀ ਇਹ ਪੋਸਟ ਸਾਂਝੀ ਕਰਨਾ ਹਰ ਕਿਸੇ ਦੇ ਦਿਲ ਨੂੰ ਛੂਹ ਰਹੀ ਹੈ। ਅਦਾਕਾਰਾ ਦੀ ਨਾਨੀ ਦੀ ਸਿਹਤ ਖ਼ਰਾਬ ਹੋਣ ਕਾਰਨ 2016 ’ਚ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਲੱਦਾਖ ਸੜਕ ਹਾਦਸੇ ’ਚ ਸ਼ਹੀਦ ਜਵਾਨਾਂ ਦੀ ਖ਼ਬਰ ਨੇ ਝੰਜੋੜਿਆ ਬਾਲੀਵੁੱਡ, ਸੋਨੂੰ ਸੂਦ-ਸਵਰਾ ਭਾਸਕਰ ਨੇ ਜਤਾਇਆ ਦੁੱਖ

ਆਪਣੀ ਨਾਨੀ ਦੇ ਜਾਣ ਤੋਂ ਬਾਅਦ ਪ੍ਰਿਅੰਕਾ ਨੇ ਇਕ ਇੰਟਰਵਿਊ ਦੌਰਾਨ ਉਨ੍ਹਾਂ ਦਾ ਜ਼ਿਕਰ ਵੀ ਕੀਤਾ ਸੀ। ਪ੍ਰਿਅੰਕਾ ਚੋਪੜਾ ਨੇ ਕਿਹਾ ਕਿ ਉਸਨੂੰ ਯਕੀਨ ਹੈ ਕਿ ਉਸਦੀ ਨਾਨੀ ਹਮੇਸ਼ਾ ਨਾਲ ਹਨ।ਅਦਾਕਾਰਾ ਨੇ ਇਹ ਵੀ ਦੱਸਿਆ ਕਿ ‘ਉਸ ਦੀ ਨਾਨੀ ਦਾ ਜੀਵਨ ਪਿਆਰ ਨਾਲ ਭਰਿਆ ਹੋਇਆ ਸੀ। ਇਸੇ ਕਰਕੇ ਅਸੀਂ ਪਿਆਰ ਕਰਦੇ ਹਾਂ। ਉਹ ਸਾਡੇ ਤੋਂ ਕਦੇ ਦੂਰ ਨਹੀਂ ਹੋ ਸਕਦੇ।’


author

Anuradha

Content Editor

Related News