ਦਿਲਜੀਤ ਦੋਸਾਂਝ ਦੇ ਲਾਸ ਏਂਜਲਸ ਸ਼ੋਅ ’ਚ ਪਹੁੰਚੀਆਂ ਪ੍ਰਿਅੰਕਾ ਚੋਪੜਾ ਤੇ ਲਿਲੀ ਸਿੰਘ, ਦੇਖੋ ਤਸਵੀਰਾਂ

07/29/2022 11:24:30 AM

ਚੰਡੀਗੜ੍ਹ (ਬਿਊਰੋ)– ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅਜ਼ ਕਿੰਨੇ ਜ਼ਬਰਦਸਤ ਹੁੰਦੇ ਹਨ, ਇਹ ਉਨ੍ਹਾਂ ਨੂੰ ਦੱਸਣ ਦੀ ਲੋੜ ਨਹੀਂ, ਜੋ ਇਸ ਗੱਲ ਦੇ ਗਵਾਹ ਬਣ ਚੁੱਕੇ ਹਨ। ਆਪਣੀ ਗਾਇਕੀ ਤੇ ਪੇਸ਼ਕਾਰੀ ਨਾਲ ਦਿਲਜੀਤ ਸ਼ੋਅ ’ਚ ਚਾਰ ਚੰਨ ਲਾ ਦਿੰਦੇ ਹਨ।

PunjabKesari

ਹਾਲ ਹੀ ’ਚ ਦਿਲਜੀਤ ਦੋਸਾਂਝ ਦਾ ਲਾਸ ਏਂਜਲਸ ’ਚ ਲਾਈਵ ਸ਼ੋਅ ਦੀ। ਇਸ ਦੌਰਾਨ ਦਿਲਜੀਤ ਦੋਸਾਂਝ ਦੇ ਸ਼ੋਅ ’ਚ ਉਚੇਤੇ ਤੌਰ ’ਤੇ ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਪੰਜਾਬ ਤੋਂ ਹਾਲੀਵੁੱਡ ਤਕ ਨਾਂ ਕਮਾਉਣ ਵਾਲੀ ਲਿਲੀ ਸਿੰਘ ਪਹੁੰਚੀਆਂ।

PunjabKesari

ਦਿਲਜੀਤ ਦੋਸਾਂਝ ਨੇ ਇਨ੍ਹਾਂ ਦੋਵਾਂ ਨਾਲ ਸ਼ੋਅ ਦੌਰਾਨ ਮੁਲਾਕਾਤ ਤੋਂ ਬਾਅਦ ਇਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ’ਚ ਦਿਲਜੀਤ ਪ੍ਰਿਅੰਕਾ ਤੇ ਲਿਲੀ ਨਾਲ ਨਜ਼ਰ ਆ ਰਹੇ ਹਨ। ਪੋਸਟ ਦੀ ਕੈਪਸ਼ਨ ’ਚ ਦਿਲਜੀਤ ਲਿਖਦੇ ਹਨ, ‘‘ਸਾਡੀਆਂ ਕੁੜੀਆਂ, ਪਿਆਰ ਤੇ ਇੱਜ਼ਤ ਪ੍ਰਿਅੰਕਾ ਚੋਪੜਾ ਤੇ ਲਿਲੀ ਸਿੰਘ। ਸਾਨੂੰ ਮਾਣ ਹੈ ਸਾਡੀਆਂ ਕੁੜੀਆਂ ’ਤੇ, ਜਿਨ੍ਹਾਂ ਨੇ ਹਾਲੀਵੁੱਡ ’ਚ ਜਾ ਕੇ ਧੱਕ ਪਾਈ ਹੈ।’’

PunjabKesari

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਵਰਲਡ ਟੂਰ ’ਤੇ ਹਨ। ਲਿਲੀ ਸਿੰਘ ਇਸ ਤੋਂ ਪਹਿਲਾਂ ਟੋਰਾਂਟੋ ਵਿਖੇ ਹੋਏ ਦਿਲਜੀਤ ਦੋਸਾਂਝ ਦੇ ਸ਼ੋਅ ’ਚ ਵੀ ਆਪਣੀ ਮਾਂ ਨਾਲ ਪਹੁੰਚੀ ਸੀ। ਉਦੋਂ ਵੀ ਲਿਲੀ ਸਿੰਘ ਨੇ ਦਿਲਜੀਤ ਦੋਸਾਂਝ ਨਾਲ ਕਾਫੀ ਮਸਤੀ ਕੀਤੀ ਸੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ। 


Rahul Singh

Content Editor

Related News