''ਸਿਟਾਡੇਲ'' ਦਾ ਐਕਸ਼ਨ ਨਾਲ ਭਰਪੂਰ ਆਫਿਸ਼ੀਅਲ ਟਰੇਲਰ ਰਿਲੀਜ਼

03/08/2023 5:41:43 PM

ਮੁੰਬਈ (ਬਿਊਰੋ) : ਪ੍ਰਾਈਮ ਵੀਡੀਓ ਨੇ ਆਪਣੀ ਆਉਣ ਵਾਲੀ ਐਪਿਕ ਸਪਾਈ-ਥ੍ਰਿਲਰ ਸੀਰੀਜ਼ ‘ਸਿਟਾਡੇਲ’ ਲਈ ਹਾਈ-ਓਕਟੇਨ ਅਧਿਕਾਰਤ ਟਰੇਲਰ ਨੂੰ ਲਾਂਚ ਕੀਤਾ ਹੈ। ਇਸ ਸ਼ਾਨਦਾਰ ਗਲੋਬਲ ਸੀਰੀਜ਼ ਦੇ ਪਹਿਲੇ ਸੀਜ਼ਨ ’ਚ ਛੇ-ਐਪੀਸੋਡ ਹਨ, ਜਿਸ ਦੇ ਦੋ ਐਪੀਸੋਡ ਦਾ ਪ੍ਰੀਮੀਅਰ ਪ੍ਰਾਈਮ ਵੀਡੀਓ ’ਤੇ 28 ਅਪ੍ਰੈਲ ਤੋਂ ਕੀਤਾ ਜਾਵੇਗਾ ਤੇ ਇਕ ਐਪੀਸੋਡ 26 ਮਈ ਤੋਂ ਹਫ਼ਤਾਵਾਰੀ ਪ੍ਰਸਾਰਿਤ ਹੋਵੇਗਾ। 

ਰੂਸੋ ਬ੍ਰਦਰਜ਼ ਦੇ ਏ. ਜੀ. ਬੀ. ਓ. ਤੇ ਸ਼ੋਅਰਨਰ ਡੇਵਿਡ ਵੇਲ ਵੱਲੋਂ ਨਿਰਮਿਤ ਲੈਂਡਮਾਰਕ ਹਾਈ-ਸਟੇਕ ਡਰਾਮਾ ਐਗਜ਼ੀਕਿਊਟਿਵ ਹੈ ਤੇ ਜਿਸ ’ਚ ਸਟਾਰ ਰਿਚਰਡ ਮੈਡਨ ਤੇ ਪ੍ਰਿਯੰਕਾ ਚੋਪੜਾ ਜੋਨਾਸ ਸ਼ਾਮ ਲ ਹਨ। ‘ਸਿਟਾਡੇਲ’ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਤੇ ਪ੍ਰਦੇਸ਼ਾਂ ’ਚ ਉਪਲਬਧ ਹੋਵੇਗਾ। ਇਸ ਸੀਰੀਜ਼ ’ਚ ਮੇਸਨ ਕੇਨ ਦੇ ਰੂਪ ’ਚ ਰਿਚਰਡ ਮੈਡਨ, ਨਾਦੀਆ ਸਿੰਘ ਦੇ ਰੂਪ ’ਚ ਪ੍ਰਿਯੰਕਾ ਚੋਪੜਾ, ਬਰਨਾਰਡ ਓਰਲਿਕ ਦੇ ਰੂਪ ’ਚ ਸਟੈਨਲੇ ਟੂਸੀ, ਡਾਹਲੀਆ ਆਰਚਰ ਦੇ ਰੂਪ ’ਚ ਲੇਸਲੀ ਮੈਨਵਿਲ, ਕਾਰਟਰ ਸਪੈਂਸ ਦੇ ਰੂਪ ’ਚ ਓ. ਸੀ. ਇਖਿਲ, ਐਬੀ ਕੋਨਰੋਏ ਦੇ ਰੂਪ ’ਚ ਐਸ਼ਲੇ ਕਮਿੰਗਸ, ਐਂਡਰਸ ਸਿਲਜੇ ਦੇ ਰੂਪ ’ਚ ਰੋਲੈਂਡ ਮੋਲਰ ਤੇ ਡੇਵਿਕ ਸਿਲਜੇ, ਕੌਲਿਨ ਸਪਰਿੰਗ ਤੇ ਹੈਂਡਰਿਕਸ ਨੇ ਕੋਨਰੋਏ ਦੀ ਭੂਮਿਕਾ ਨਿਭਾਈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News