ਸਟੰਟ ਦੌਰਾਨ ਪ੍ਰਤੀਕ ਦੇ ਹੈਲੀਕਾਪਟਰ ਨੂੰ ਲੱਗੀ ਅੱਗ, ਰੋਹਿਤ ਸ਼ੈੱਟੀ ਵੀ ਗਏ ਡਰ

07/29/2022 11:52:38 AM

ਬਾਲੀਵੁੱਡ ਡੈਸਕ: ਖ਼ਤਰੋਂ ਕੇ ਖਿਲਾੜੀ 12 ਰੋਹਿਤ ਸ਼ੈੱਟੀ ਦਾ ਸਟੰਟ ਰਿਐਲਿਟੀ ਸ਼ੋਅ ‘ਖ਼ਤਰੋਂ ਕੇ ਖਿਲਾੜੀ’ ਇਨ੍ਹੀਂ ਦਿਨੀਂ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਰਿਐਲਿਟੀ ਸ਼ੋਅ ਹੈ। ਪ੍ਰਤੀਯੋਗੀ ਖ਼ਤਰਿਆਂ ਦਾ ਖਿਡਾਰੀ ਬਣਨ ਲਈ ਹਰ ਕੰਮ ’ਚ ਆਪਣੀ ਜਾਨ ਲਗਾ ਰਹੇ ਹਨ। ਇਹ ਸਾਰੇ ਸਟੰਟ ਪੇਸ਼ੇਵਰਾਂ ਦੀ ਦੇਖ-ਰੇਖ ’ਚ ਕੀਤੇ ਜਾਂਦੇ ਹਨ ਪਰ ਇਸ ਵਾਰ ਕੁਝ ਅਜਿਹਾ ਹੋਇਆ ਕਿ ਰੋਹਿਤ ਸ਼ੈੱਟੀ ਵੀ ਡਰ ਗਏ।

ਇਹ ਵੀ ਪੜ੍ਹੋ: ਚੌਥੀ ਵਾਰ ਮਾਂ ਬਣਨ ਜਾ ਰਹੀ ਹੈ ਨੀਰੂ ਬਾਜਵਾ, ਡਾਕਟਰਾਂ ਦਾ ਕਹਿਣਾ ਸੀ ਨਹੀਂ ਬਣ ਸਕਾਂਗੀ ਮਾਂ

ਹਾਲ ਹੀ ’ਚ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਰਲਸ ਟੀ.ਵੀ ਦਾ ਪ੍ਰੋਮੋ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ’ਚ ਤੁਸੀਂ ਪ੍ਰਤੀਕ ਨੂੰ ਟਾਸਕ ਪੂਰਾ ਕਰਨ ਲਈ ਹੈਲੀਕਾਪਟਰ ’ਚ ਬੈਠੇ ਦੇਖ ਸਕਦੇ ਹੋ। ਇਸ ਦੌਰਾਨ ਹੈਲੀਕਾਪਟਰ ਆਪਣਾ ਕੰਟਰੋਲ ਗੁਆ ਬੈਠਦਾ ਹੈ। ਪ੍ਰੋਮੋ ’ਚ ਲਿਖਿਆ ਹੈ ਕਿ ‘ਪ੍ਰਤੀਕ ਦਾ ਹੈਲੀਕਾਪਟਰ ਆਪਣਾ ਕੰਟਰੋਲ ਗੁਆ ਬੈਠਾ ਹੈ, ਕੀ ਉਹ ਇਸ ਨੂੰ ਸੁਰੱਖਿਅਤ ਢੰਗ ਨਾਲ ਉਤਾਰ ਸਕੇਗਾ।’

 
 
 
 
 
 
 
 
 
 
 
 
 
 
 

A post shared by ColorsTV (@colorstv)

 

ਜਦੋਂ ਪ੍ਰਤੀਕ ਦਾ ਹੈਲੀਕਾਪਟਰ ਹਵਾ ’ਚ ਆਪਣਾ ਕੰਟਰੋਲ ਗੁਆ ਬੈਠਦਾ ਹੈ ਅਤੇ ਉਸ ’ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਬਾਕੀ ਮੁਕਾਬਲੇਬਾਜ਼ ਅਤੇ ਹੋਸਟ ਰੋਹਿਤ ਸ਼ੈੱਟੀ ਵੀ ਇਹ ਦੇਖ ਕੇ ਪਰੇਸ਼ਾਨ ਹਨ ਕਿ ਜੇਕਰ ਹੈਲੀਕਾਪਟਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਪ੍ਰਤੀਕ ਸਹਿਜਪਾਲ ਨੂੰ ਕਿਵੇਂ ਬਚਾਇਆ ਜਾਵੇਗਾ। ਹਾਲਾਂਕਿ ਪ੍ਰਤੀਕ  ਪਾਇਲਟ ਨੂੰ ਬਾਹਰ ਨਿਕਲਣ ’ਚ ਮਦਦ ਕਰਨ ਲਈ ਕਹਿੰਦੇ ਹਨ। ਰੋਹਿਤ ਸ਼ੈੱਟੀ ਪ੍ਰਤੀਕ ਨੂੰ ਹੈਲੀਕਾਪਟਰ ਫ਼ੜਨ ਅਤੇ ਆਪਣੇ ਆਪ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਨ ਲਈ ਕਹਿੰਦਾ ਹੈ। 

ਇਹ ਵੀ ਪੜ੍ਹੋ: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਨੇ 14 ਸਾਲ ਕੀਤੇ ਪੂਰੇ, ਸ਼ੋਅ ਦੇ ਡਾਇਰੈਕਟਰ ਨੇ ਕਿਹਾ- ‘ਸ਼ਾਨਦਾਰ ਸਫ਼ਰ ਸੀ’

ਖ਼ਤਰੋ ਕੇ ਖਿਲਾੜੀ 12 ਦੇ ਫ਼ਾਈਨਲ ਦੀ ਗੱਲ ਕਰੀਏ ਤਾਂ ਪ੍ਰਤੀਕ ਪਹਿਲਾਂ ਹੀ ਸ਼ੋਅ ਤੋਂ ਬਾਹਰ ਹੋ ਚੁੱਕੇ ਹਨ। ਪਹਿਲਾਂ ਜੰਨਤ ਜ਼ੁਬੈਰ ਅਤੇ ਰੁਬੀਨਾ ਦਿਲਾਇਕ ਨੂੰ ਇਸ ਸ਼ੋਅ ਦੀ ਜੇਤੂ ਮੰਨਿਆ ਜਾਂਦਾ ਸੀ ਪਰ ਖ਼ਬਰਾਂ ਮੁਤਾਬਕ ਇਹ ਦੋਵੇਂ ਵੀ ਇਸ ਸ਼ੋਅ ਤੋਂ ਬਾਹਰ ਹੋ ਗਏ ਹਨ। ਹੁਣ ਸ਼ੋਅ ’ਚ ਤਿੰਨ ਪ੍ਰਤੀਯੋਗੀ ਬਚੇ ਹਨ। ਜਿਨ੍ਹਾਂ ਵਿਚਾਲੇ ਇਹ ਫ਼ਾਈਨਲ ਮੈਚ ਹੋਵੇਗਾ।


Shivani Bassan

Content Editor

Related News