ਪ੍ਰਭਾਸ ਸਟਾਰਰ ‘ਸਾਲਾਰ 1’ ਦੇ ਟੀਜ਼ਰ ਨੂੰ ਵੇਖ ਲੋਕਾਂ ਦਾ ਫ਼ਿਲਮ ਪ੍ਰਤੀ ਵਧਿਆ ਉਤਸ਼ਾਹ

Friday, Jul 07, 2023 - 02:06 PM (IST)

ਪ੍ਰਭਾਸ ਸਟਾਰਰ ‘ਸਾਲਾਰ 1’ ਦੇ ਟੀਜ਼ਰ ਨੂੰ ਵੇਖ ਲੋਕਾਂ ਦਾ ਫ਼ਿਲਮ ਪ੍ਰਤੀ ਵਧਿਆ ਉਤਸ਼ਾਹ

ਮੁੰਬਈ (ਬਿਊਰੋ) - ਇਕ ਲੰਬੀ ਉਡੀਕ ਤੋਂ ਬਾਅਦ ਪ੍ਰਭਾਸ ਸਟਾਰਰ ਪ੍ਰਸ਼ਾਂਤ ਨੀਲ ਦੁਆਰਾ ਨਿਰਦੇਸ਼ਿਤ ਫ਼ਿਲਮ ‘ਸਾਲਾਰ ਪਾਰਟ 1’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਟੀਜ਼ਰ ਨੂੰ ਵੇਖ ਕੇ ਦਰਸ਼ਕਾਂ ਦਾ ਫ਼ਿਲਮ ਪ੍ਰਤੀ ਉਤਸ਼ਾਹ ਹੋਰ ਵੀ ਵਧ ਗਿਆ ਹੈ। ਦੱਸ ਦੇਈਏ ਕਿ ਕੁਝ ਵੱਖਰਾ ਕਰਨ ਦੀ ਸੋਚਦੇ ਹੋਏ ਮੇਕਰਸ ਨੇ ਬੀਤੀ ਸਵੇਰ 5.12 ਵਜੇ ਟੀਜ਼ਰ ਦੇ ਆਉਣ ਦਾ ਐਲਾਨ ਕਰਕੇ ਦਰਸ਼ਕਾਂ ’ਚ ਉਤਸ਼ਾਹ ਵਧਾ ਦਿੱਤਾ ਸੀ, ਜਿਸ ਦੀ ਉਮੀਦ ਸੀ। ਉੱਘੇ ਨਿਰਦੇਸ਼ਕ ਪ੍ਰਸ਼ਾਂਤ ਨੀਲ ਦੁਆਰਾ ਨਿਰਮਿਤ, ਇਹ ਯੂਨੀਵਰਸ ਹੈਰਾਨ ਕਰ ਦੇਣ ਵਾਲੇ ਐਕਸ਼ਨ ਦੀ ਝਲਕ ਪੇਸ਼ ਕਰਦਾ ਹੈ। 

ਮੁੱਖ ਪਾਤਰ ਦੀ ਸਭ ਨਾਲ ਪਛਾਣ ਕਰਵਾਉਣ ਵਾਲੇ ਜ਼ਬਰਦਸਤ ਸੰਵਾਦਾਂ ਨਾਲ ਭਰੀ ਹੋਈ ਫ਼ਿਲਮ ਹੈ। ਅਸਲ ’ਚ ਇਹ ਸ਼ਾਨਦਾਰ ਤੇ ਸਭ ਤੋਂ ਅਨੋਖਾ ਟੀਜ਼ਰ ਇਹ ਦਿਖਾਉਣ ’ਚ ਕਾਮਯਾਬ ਰਿਹਾ ਹੈ ਕਿ ਇਹ ਉੱਚ ਬਜਟ ਵਾਲੀ ਫ਼ਿਲਮ ਰਿਕਾਰਡ ਤੋੜਨ ਲਈ ਪੂਰੀ ਤਰ੍ਹਾਂ ਤਿਆਰ ਹੈ , ਜਿਸ ਦੀ ਸ਼ਿਰੂਆਤ ਹੋ ਚੁੱਕੀ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਇਹ ਅਸਲ ’ਚ ਹੋਸ਼ ਉਡਾਉਣ ਵਾਲਾ ਟੀਜ਼ਰ ਹੈ। 

ਇਸ ਮੈਗਾ ਪ੍ਰਾਜੈਕਟ ਦਾ ਨਿਰਮਾਣ ਕੇ. ਜੀ. ਐੱਫ. ਫ੍ਰੈਂਚਾਈਜ਼ੀ ਦੇ ਨਿਰਮਾਤਾ, ਹੋਮਬਲੇ ਫਿਲਮਜ਼ ਦੇ ਵਿਜੇ ਕਿਰਾਗਾਂਦੁਰ ਦੁਆਰਾ ਕੀਤਾ ਗਿਆ ਹੈ, ਇਸ ’ਚ ਕੇ. ਜੀ. ਐਫ. ਫਰੈਂਚਾਈਜ਼ੀ ਦੀ ਉਹੀ ਤਕਨੀਕੀ ਟੀਮ ਵੀ ਸ਼ਾਮਲ ਹੈ। ਪ੍ਰਭਾਸ, ਪ੍ਰਿਥਵੀਰਾਜ ਸੁਕੁਮਾਰਨ, ਸ਼ਰੂਤੀ ਹਾਸਨ ਤੇ ਜਗਪਤੀ ਬਾਬੂ ਦੇ ਨਾਲ ਕਈ ਪ੍ਰਤਿਭਾਸ਼ਾਲੀ ਵੱਡੇ ਕਲਾਕਾਰ ਇਸ ਫਿਲਮ ’ਚ ਸ਼ਾਮਲ ਹੋਣ ਲਈ ਤਿਆਰ ਹਨ। ਇਹ ਫ਼ਿਲਮ ਤੇਲਗੂ, ਕੰਨੜ, ਮਲਿਆਲਮ, ਤਾਮਿਲ ਤੇ ਹਿੰਦੀ ਸਣੇ 5 ਭਾਸ਼ਾਵਾਂ ’ਚ 28 ਸਤੰਬਰ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 

For Android:- https://play.google.com/store/apps/details?id=com.jagbani&hl=en 
 

For IOS:- https://itunes.apple.com/in/app/id538323711?mt=8


author

sunita

Content Editor

Related News