ਰਣਬੀਰ ਕਪੂਰ ਦੀ ‘ਐਨੀਮਲ’ ਫ਼ਿਲਮ ਦੇ ਟਰੇਲਰ ’ਤੇ ਸੁਪਰਸਟਾਰ ਪ੍ਰਭਾਸ ਨੇ ਦਿੱਤੀ ਪ੍ਰਤੀਕਿਰਿਆ

Saturday, Nov 25, 2023 - 05:56 PM (IST)

ਰਣਬੀਰ ਕਪੂਰ ਦੀ ‘ਐਨੀਮਲ’ ਫ਼ਿਲਮ ਦੇ ਟਰੇਲਰ ’ਤੇ ਸੁਪਰਸਟਾਰ ਪ੍ਰਭਾਸ ਨੇ ਦਿੱਤੀ ਪ੍ਰਤੀਕਿਰਿਆ

ਮੁੰਬਈ (ਬਿਊਰੋ)– ਰਣਬੀਰ ਕਪੂਰ ਇਸ ਸਮੇਂ ਹਰ ਕਿਸੇ ਦੇ ਦਿਲ ’ਤੇ ਰਾਜ ਕਰ ਰਹੇ ਹਨ। ਉਨ੍ਹਾਂ ਦੀ ਫ਼ਿਲਮ ‘ਐਨੀਮਲ’ ਦੇ ਟਰੇਲਰ ਨੇ ਸਿਰਫ ਪ੍ਰਸ਼ੰਸਕਾਂ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ, ਸਗੋਂ ਫ਼ਿਲਮ ਜਗਤ ’ਚ ਵੀ ਤਹਿਲਕਾ ਮਚਾ ਦਿੱਤਾ ਹੈ।

ਸੰਦੀਪ ਰੈੱਡੀ ਵਾਂਗਾ ਨਿਰਦੇਸ਼ਿਤ ਫ਼ਿਲਮ ਦੀ ਕਹਾਣੀ ਵਿਸ਼ੇਸ਼ ਤੌਰ ’ਤੇ ਪਿਤਾ-ਪੁੱਤਰ ਦੇ ਰਿਸ਼ਤੇ ’ਤੇ ਆਧਾਰਿਤ ਹੈ। ਇਹ ਫ਼ਿਲਮ ਭੂਸ਼ਣ ਕੁਮਾਰ ਪ੍ਰੋਡਕਸ਼ਨਜ਼ ਨੂੰ ਪਹਿਲਾਂ ਹੀ ਜੇਤੂ ਬਣਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਤ੍ਰਿਸ਼ਾ ਕ੍ਰਿਸ਼ਨਨ ’ਤੇ ਵਿਵਾਦਿਤ ਟਿੱਪਣੀ ਕਰਨ ਮਗਰੋਂ ਮੰਸੂਰ ਅਲੀ ਖ਼ਾਨ ਨੇ ਜਨਤਕ ਤੌਰ ’ਤੇ ਮੰਗੀ ਮੁਆਫ਼ੀ

ਫ਼ਿਲਮ ’ਚ ਰਣਬੀਰ ਕਪੂਰ ਤੋਂ ਇਲਾਵਾ ਬੌਬੀ ਦਿਓਲ, ਅਨਿਲ ਕਪੂਰ ਤੇ ਰਸ਼ਮਿਕਾ ਮੰਦਾਨਾ ਨੇ ਵੀ ਪ੍ਰਭਾਵਿਤ ਕੀਤਾ ਹੈ। ਫ਼ਿਲਮ ਦੇ ਟਰੇਲਰ ਨੂੰ ਰਿਲੀਜ਼ ਹੋਣ ਤੋਂ ਬਾਅਦ ਹਰ ਪਾਸਿਓਂ ਸਿਰਫ ਤਾਰੀਫਾਂ ਹੀ ਮਿਲ ਰਹੀਆਂ ਹਨ।

ਸਾਊਥ ਦੇ ਸੁਪਰਸਟਾਰ ਪ੍ਰਭਾਸ ਨੇ ਵੀ ਰਣਬੀਰ ਕਪੂਰ ਦੀ ‘ਐਨੀਮਲ’ ਦੇ ਟਰੇਲਰ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤੇ ਫ਼ਿਲਮ ਦੇ ਟਰੇਲਰ ਨੂੰ ਬੇਮਿਸਾਲ ਦੱਸਿਆ ਹੈ। ਪ੍ਰਭਾਸ ਨੇ ਲਿਖਿਆ, ‘‘ਵਾਹ! ਕੀ ਟਰੇਲਰ ਹੈ, ਵਾਹ ਕੀ ਅਨੁਭਵ ਹੈ, ਬੇਮਿਸਾਲ। ਬਹੁਤ-ਬਹੁਤ ਵਧਾਈ, ਅਸੀਂ ਇਸ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News