ਗਾਇਕ ਕਰਨ ਔਜਲਾ ਅੱਜ ਚੰਡੀਗੜ੍ਹ 'ਚ ਮਚਾਉਣਗੇ ਧਮਾਲ

Saturday, Dec 07, 2024 - 10:29 AM (IST)

ਚੰਡੀਗੜ੍ਹ- ਪੰਜਾਬੀ ਗਾਇਕ ਕਰਨ ਔਜਲਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਪੂਰੀ ਦੁਨੀਆਂ ਦਾ ਦਿਲ ਜਿੱਤਿਆ ਹੈ। ਇਸ ਦੇ ਨਾਲ ਕਲਾਕਾਰ ਨੇ ਕਈ ਖਿਤਾਬ ਵੀ ਆਪਣੇ ਨਾਂ ਕੀਤੇ ਹਨ। ਕਰਨ ਔਜਲਾ ਨੇ ਪਾਲੀਵੁੱਡ ਹੀ ਨਹੀਂ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਦੱਸ ਦਈਏ ਕਿ ਕਰਨ ਔਜਲਾ ਅੱਜ ਚੰਡੀਗੜ੍ਹ 'ਚ ਆਪਣਾ ਸ਼ੋਅ ਕਰਨਗੇ। ਪਹਿਲਾਂ ਇਸ ਸ਼ੋਅ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ ਪਰ ਹੁਣ ਇਸ ਸ਼ੋਅ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਗਾਇਕ ਅੱਜ ਚੰਡੀਗੜ੍ਹ 'ਚ ਆਪਣਾ ਜਾਦੂ ਚਲਾਉਣਗੇ।

ਇਹ ਵੀ ਪੜ੍ਹੋ- ਸਰਗੁਣ ਮਹਿਤਾ ਅਤੇ ਰਵੀ ਦੂਬੇ ਦੇ ਨਵੇਂ ਡਰਾਮਾ ਚੈੱਨਲ ਦਾ ਐਲਾਨ

ਚਲਦੇ ਸ਼ੋਅ 'ਚ ਸੁੱਟੀ ਸੀ ਜੁੱਤੀ 
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਕਰਨ ਔਜਲਾ ਦਾ ਕਰੀਬ ਤਿੰਨ ਮਹੀਨੇ ਪਹਿਲਾਂ ਯੂ.ਕੇ ਟੂਰ ਚੱਲ ਰਿਹਾ ਸੀ। ਉਹ ਲੰਡਨ ਵਿੱਚ ਇੱਕ ਸੰਗੀਤ ਸਮਾਰੋਹ ਕਰ ਰਹੇ ਸੀ। ਇਸ ਦੌਰਾਨ ਚੱਲ ਰਹੇ ਸ਼ੋਅ 'ਚ ਕਿਸੇ ਨੇ ਉਨ੍ਹਾਂ 'ਤੇ ਜੁੱਤੀ ਸੁੱਟ ਦਿੱਤੀ ਸੀ। ਗੁੱਸੇ 'ਚ ਆਏ ਕਰਨ ਔਜਲਾ ਨੇ ਸਟੇਜ ਤੋਂ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜੁੱਤੀ ਸੁੱਟਣ ਵਾਲੇ ਵਿਅਕਤੀ ਨੂੰ ਸਟੇਜ 'ਤੇ ਆਉਣ ਦੀ ਚੁਣੌਤੀ ਵੀ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News