ਆਰ ਨੇਤ ਦੀ ਇਸ ਨਵੀਂ ਈਪੀ ਦੀ ਝਲਕ ਰਿਲੀਜ਼

Friday, Nov 29, 2024 - 02:58 PM (IST)

ਆਰ ਨੇਤ ਦੀ ਇਸ ਨਵੀਂ ਈਪੀ ਦੀ ਝਲਕ ਰਿਲੀਜ਼

ਜਲੰਧਰ- ਚਰਚਿਤ ਗਾਇਕ ਆਰ ਨੇਤ ਬਰਾਬਰਤਾ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ, ਜਿਨ੍ਹਾਂ ਵੱਲੋਂ ਇਸ ਖਿੱਤੇ ਵਿੱਚ ਪਾਈ ਜਾ ਰਹੀ ਸੰਗੀਤਕ ਧੱਕ ਦਾ ਹੀ ਇਕ ਵਾਰ ਫਿਰ ਪ੍ਰਭਾਵੀ ਪ੍ਰਗਟਾਵਾ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦੀ ਨਵੀਂ ਈਪੀ 'ਨੇਤਫਲਿਕਸ ਸੀਰੀਜ਼', ਜਿਸ ਦੀ ਪਹਿਲੀ ਝਲਕ ਜਾਰੀ ਕਰ ਦਿੱਤੀ ਗਈ ਹੈ।'ਵਾਈਟ ਹਿੱਲ ਮਿਊਜ਼ਿਕ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤ ਮਾਰਕੀਟ ਵਿੱਚ ਲਾਂਚ ਕੀਤੀ ਜਾ ਰਹੀ ਉਕਤ ਈਪੀ ਵਿੱਚ ਤਿੰਨ ਟਰੈਕ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਨੂੰ ਸਹਿ-ਗਾਇਕਾ ਵਜੋਂ ਆਵਾਜ਼ ਸ਼ਿਪਰਾ ਗੋਇਲ ਵੱਲੋਂ ਦਿੱਤੀ ਗਈ ਹੈ, ਜਿਨ੍ਹਾਂ ਦੀ ਇਸ ਤੋਂ ਪਹਿਲਾਂ ਵੀ ਆਰ ਨੇਤ ਨਾਲ ਕਈ ਗੀਤਾਂ ਵਿੱਚ ਕੀਤੀ ਕਲੋਬਰੇਸ਼ਨ ਨੂੰ ਸਰੋਤਿਆਂ ਅਤੇ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਤਲਾਕ ਦੇ ਐਲਾਨ ਤੋਂ ਬਾਅਦ ਹੋ ਸਕਦੀ ਹੈ AR Rahman- ਸ਼ਾਇਰਾ ਬਾਨੋ 'ਚ ਸੁਲ੍ਹਾ!

ਸੰਗੀਤਕ ਵੰਨਗੀਆਂ ਦੇ ਵੱਖੋ-ਵੱਖਰੇ ਰੰਗਾਂ ਦਾ ਅਹਿਸਾਸ ਕਰਵਾਉਂਦੀ ਉਕਤ ਈਪੀ ਵਿਚਲੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਵਿੱਚ 'ਬਲੈਕ ਬਿਜ਼ਨੈੱਸ', 'ਬੰਦੇ ਨੀ ਠੀਕ' ਅਤੇ 'ਕੁਆਰੀ' ਸ਼ਾਮਿਲ ਹਨ, ਜਿਨ੍ਹਾਂ ਦੇ ਸੰਗੀਤ ਦੀ ਸਿਰਜਣਾ ਕ੍ਰਮਵਾਰ ਮੈਡ ਮਿਕਸ, ਮਿਕਸ ਸਿੰਘ ਅਤੇ ਸ਼ੈਰੀ ਨੈਕਸਸ ਵੱਲੋਂ ਕੀਤੀ ਗਈ ਹੈ।ਦੇਸ਼-ਵਿਦੇਸ਼ ਵਿੱਚ ਅਪਣੀ ਨਿਵੇਕਲੀ ਗਾਇਕੀ ਅਤੇ ਗੀਤਕਾਰੀ ਦਾ ਲੋਹਾ ਮੰਨਵਾ ਰਹੇ ਗਾਇਕ ਆਰ ਨੇਤ ਵੱਲੋਂ ਆਪਣੇ ਇੱਕ ਹੋਰ ਵੱਡੇ ਸੰਗੀਤਕ ਪ੍ਰੋਜੈਕਟ ਵਜੋਂ ਵਜ਼ੂਦ ਵਿੱਚ ਲਿਆਂਦਾ ਗਿਆ ਹੈ ਉਕਤ ਪ੍ਰੋਜੈਕਟ, ਜਿਸ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜੋ ਜਲਦ ਵੱਖ-ਵੱਖ ਚੈਨਲਜ਼ ਉੁੱਪਰ ਰਿਲੀਜ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਆਸਟ੍ਰੇਲੀਆ ਸਰਕਾਰ ਨੇ ਬੈਨ ਕੀਤਾ ਸੋਸ਼ਲ ਮੀਡੀਆ, ਸੋਨਮ ਕਪੂਰ ਨੇ ਕੀਤਾ ਸਮਰਥਨ

ਪੰਜਾਬੀ ਫਿਲਮ ਨਿਰਮਾਤਾ ਅਤੇ ਸੰਗੀਤ ਪੇਸ਼ਕਰਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਵੱਲੋਂ ਸ਼ਾਨਦਾਰ ਰੂਪ ਵਿੱਚ ਤਿਆਰ ਕੀਤੇ ਗਏ ਉਕਤ ਈਪੀ ਨੂੰ 04 ਦਸੰਬਰ ਨੂੰ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕੀਤਾ ਜਾਵੇਗਾ, ਜਿਸ ਸੰਬੰਧਤ ਫਿਲਮਾਏ ਜਾ ਰਹੇ ਸੰਗੀਤਕ ਵੀਡੀਓ ਦਾ ਮਾਡਲ ਰੂਮਨ ਸ਼ਾਹਰੁਖ ਵੀ ਖਾਸ ਆਕਰਸ਼ਨ ਹੋਵੇਗੀ, ਜਿਸ ਵੱਲੋਂ ਫੀਚਰਿੰਗ ਨੂੰ ਖੂਬਸੂਰਤੀ ਨਾਲ ਅੰਜ਼ਾਮ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News