ਪੰਜਾਬੀ ਗਾਇਕ KV ਢਿੱਲੋਂ ਨੂੰ ਧਮਕੀ, ਜਿੰਨੀ ਮਰਜ਼ੀ ਲੈ ਲਾ ਸਕਿਓਰਿਟੀ

Tuesday, Nov 19, 2024 - 02:54 PM (IST)

ਪੰਜਾਬੀ ਗਾਇਕ KV ਢਿੱਲੋਂ ਨੂੰ ਧਮਕੀ, ਜਿੰਨੀ ਮਰਜ਼ੀ ਲੈ ਲਾ ਸਕਿਓਰਿਟੀ

ਜਲੰਧਰ- ਪੰਜਾਬੀ ਇੰਡਸਟਰੀ ਅੱਜ ਕੱਲ੍ਹ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਹੈ। ਹੁਣ ਖ਼ਬਰ ਆ ਰਹੀ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ ਗੀਤ ਐਮਪੀ3 ਦੇ ਮਾਲਕ ਕੇਵੀ ਢਿੱਲੋਂ ਨੂੰ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਜੰਟਾ ਖਰੜ ਵੱਲੋਂ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਇੱਕ ਕਥਿਤ ਆਡੀਓ ਸਾਹਮਣੇ ਆਈ ਹੈ। ਵਾਇਰਲ ਹੋ ਰਹੀ ਆਡੀਓ 'ਚ ਜੰਟਾ ਨੇ ਕਿਹਾ ਕਿ ਇਹ ਉਹੀ ਵਿਅਕਤੀ ਹੈ ਜਿਸ ਨੇ ਪਹਿਲਾਂ ਤਾਂ ਸਿੱਧੂ ਮੂਸੇਵਾਲਾ ਨੂੰ ਧਮਕੀਆਂ ਦੇਣ ਦਾ ਕੰਮ ਸ਼ੁਰੂ ਕੀਤਾ ਸੀ। ਹੁਣ ਉਹ ਜਿੰਨਾ ਚਾਹੇ ਬੇਕਸੂਰ ਹੋਣ ਦਾ ਦਿਖਾਵਾ ਕਰ ਸਕਦਾ ਹੈ, ਜੋ ਚਾਹੇ ਮਾਸਕ ਪਹਿਨ ਸਕਦਾ ਹੈ। ਉਹ ਸਿੱਧੂ ਮੂਸੇਵਾਲਾ ਦੇ ਘਰ ਵੀ ਗਿਆ ਸੀ ਅਤੇ ਉੱਥੇ ਜਾ ਕੇ ਵੀ ਰੋਇਆ ਸੀ। 

 

ਉਕਤ ਆਡੀਓ ’ਚ ਕਿਹਾ ਗਿਆ ਹੈ ਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਕੌਣ ਹੋ ਅਤੇ ਤੁਸੀਂ ਇਹ ਵੀ ਜਾਣਦੇ ਹੋ। ਤੁਸੀਂ ਜਿੱਥੇ ਚਾਹੋ ਜਾ ਸਕਦੇ ਹੋ। ਜਿੰਨੀ ਮਰਜ਼ੀ ਸੁਰੱਖਿਆ ਲੈ ਲਵੋ। ਤੁਸੀਂ ਜੋ ਚਾਹੋ ਕਰ ਸਕਦੇ ਹੋ, ਵਿਦੇਸ਼ ਭੱਜ ਵੀ ਸਕਦੇ ਹੋ। ਜਦੋਂ ਅਸੀਂ ਕੰਮ ਕਰਨਾ ਹੈ, ਅਸੀਂ ਕਰਾਂਗੇ। ਚਾਹੇ 2 ਸਾਲ ਲੱਗ ਜਾਣ ਜਾਂ 5 ਸਾਲ। ਮੈਂ ਤੁਹਾਡਾ ਕੰਮ ਜ਼ਰੂਰ ਕਰਾਂਗਾ।ਫਿਲਹਾਲ ਪੁਲਸ ਥਾਣਾ ਆਈਟੀ ਸਿਟੀ ਮੁਹਾਲੀ ਦੇ ਐਸਐਚਓ ਸਿਮਰਜੀਤ ਸਿੰਘ ਨੇ ਕਿਹਾ ਕਿ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ। 

ਇਹ ਵੀ ਪੜ੍ਹੋ- ਇੰਡਸਟਰੀ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰ ਨੇ ਕੈਂਸਰ ਤੋਂ ਹਾਰੀ ਜੰਗ

ਦੱਸ ਦਈਏ ਕਿ ਪੰਜਾਬੀ ਸੰਗੀਤ ਇੰਡਸਟਰੀ ਦੇ 25 ਤੋਂ ਜਿਆਦਾ ਸਟਾਰ ਗਾਇਕ ਗੀਤ ਐਮਪੀ3 ਦੇ ਜਰੀਏ ਕੰਮ ਕਰਦੇ ਹਨ। ਅਜਿਹੇ ’ਚ ਉਨ੍ਹਾਂ ਗਾਇਕਾਂ ਦੀ ਵੀ ਚਿੰਤਾ ਵਧ ਗਈ ਹੈ। ਗੀਤ ਐਮਪੀ3 ਦੇ ਨਾਲ ਹੀ ਪੰਜਾਬ ਦੇ ਗਾਇਕ ਜਸ ਮਾਣਕ, ਦੀਪ ਜੰਡੂ, ਬੋਹੇਮੀਆ, ਡਿਵਾਈਨ, ਹੁਨਰ ਸਿੰਘ ਸੰਧੂ, ਵੱਡਾ ਗਰੇਵਾਲ, ਕਰਨ ਰੰਧਾਵਾ, ਹਰਫ ਚੀਮਾ, ਜ਼ੀ ਖਾਨ, ਅੰਮ੍ਰਿਤ ਮਾਨ, ਕੈਂਬੀ, ਜਗਜੀਤ ਸੰਧੂ ਸਮੇਤ ਕਈ ਹੋਰ ਨਾਮ ਸ਼ਾਮਲ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News