ਦੇਰ ਰਾਤ ਮਲਾਇਕਾ ਅਰੋੜਾ ਦੇ ਘਰ ਪਹੁੰਚੀ ਪੁਲਸ, ਜਾਣੋ ਪੂਰਾ ਮਾਮਲਾ (ਵੀਡੀਓ)

06/07/2022 1:43:00 PM

ਮੁੰਬਈ- ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਭਾਵੇਂ ਹੀ ਫਿਲਮਾਂ ਤੋਂ ਦੂਰ ਹੈ ਪਰ ਉਹ ਆਏ ਦਿਨ ਖ਼ਬਰਾਂ 'ਚ ਰਹਿੰਦੀ ਹੈ। ਹਾਲ ਹੀ 'ਚ ਮਲਾਇਕਾ ਦੇ ਘਰ ਪੁਲਸ ਪਹੁੰਚੀ। ਇਸ ਦੌਰਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਲਾਇਕਾ ਦੇ ਘਰ 'ਚ ਪੁਲਸ ਨੂੰ ਦੇਖ ਕੇ ਲੋਕ ਜਾਣਨਾ ਚਾਹ ਰਹੇ ਹਨ ਕਿ ਆਖਿਰ ਅਜਿਹਾ ਕੀ ਹੋਇਆ ਕਿ ਪੁਲਸ ਨੂੰ ਮਲਾਇਕਾ ਦੇ ਘਰ ਜਾਣਾ ਪਿਆ।

PunjabKesari
ਵੀਡੀਓ 'ਚ ਮਲਾਇਕਾ ਸੋਫੇ 'ਤੇ ਬੈਠੀ ਨਜ਼ਰ ਆ ਰਹੀ ਹੈ। ਉਧਰ ਉਨ੍ਹਾਂ ਦੇ ਸਾਹਮਣੇ ਕੁਝ ਪੁਲਸ ਵਾਲੇ ਖੜ੍ਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਲੱਗ ਰਿਹਾ ਹੈ ਕਿ ਕਿਤੇ ਅਦਾਕਾਰਾ 'ਤੇ ਕੋਈ ਮੁਸੀਬਤ ਤਾਂ ਨਹੀਂ ਹੈ ਪਰ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। 

PunjabKesari
ਦਰਅਸਲ ਮਲਾਇਕਾ ਅਰੋੜਾ ਦੇ ਘਰ ਪੁਲਸ ਪੁੱਛਗਿੱਛ ਕਰਨ ਨਹੀਂ ਸਗੋਂ ਉਨ੍ਹਾਂ ਨੂੰ ਇਕ ਪ੍ਰੋਗਰਾਮ 'ਚ ਸੱਦਾ ਦੇਣ ਗਈ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਪੁਲਸ ਅਧਿਕਾਰੀਆਂ ਦੇ ਨਾਲ ਮੁਸਕੁਰਾਉਂਦੀ ਹੋਈ ਗੱਲ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਦੱਸ ਦੇਈਏ ਕਿ ਅਦਾਕਾਰਾ ਹਾਲ ਹੀ 'ਚ ਮਲਾਇਕਾ ਛੁੱਟੀਆਂ 'ਤੇ ਗਈ ਸੀ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਦਾਕਾਰਾ ਅਰਜੁਨ ਕਪੂਰ ਨਾਲ ਆਪਣੇ ਰਿਸ਼ਤੇ 'ਚ ਹੈ। ਦੋਵੇਂ ਇਸ ਸਾਲ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਹਾਲਾਂਕਿ ਇਸ ਮੁੱਦੇ 'ਤੇ ਦੋਵਾਂ ਸਿਤਾਰਿਆਂ ਨੇ ਖੁੱਲ੍ਹ ਕੇ ਕੁਝ ਨਹੀਂ ਕਿਹਾ ਹੈ।


Aarti dhillon

Content Editor

Related News